ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਹਰੀਸ਼ ਕਾਲੜਾ
ਰੂਪਨਗਰ,13 ਜਨਵਰੀ 2022 - ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਰੈਲਮਾਜਰਾ ਨਜ਼ਦੀਕ ਸਥਿਤ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵਿਖੇ ਪ੍ਰਬੰਧਕਾਂ ਅਤੇ ਮੌਜੂਦ ਸਟਾਫ ਵੱਲੋਂ ਮਿਲ ਕੇ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਤੇ ਲੋਹੜੀ ਦੀ ਪਵਿੱਤਰ ਧੂਣੀ ਨੂੰ ਜਲਾਇਆ ਗਿਆ ਅਤੇ ਸਾਰਿਆਂ ਨੇ ਲੋਹੜੀ ਦੀ ਧੂਣੀ ਵਿੱਚ ਤਿਲ, ਗੱਚਕ ,ਰੇੜੀਆਂ ਅਤੇ ਮੂੰਗਫਲੀ ਆਦਿ ਦਾ ਭੋਗ ਲਗਾਇਆ। ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮਿਲਜੁਲ ਕੇ ਤਿਉਹਾਰ ਮਨਾਉਣ ਨਾਲ ਖ਼ੁਸ਼ੀ ਦੁੱਗਣੀ ਹੁੰਦੀ ਹੈ ।
ਇਸ ਮੌਕੇ ਤੇ ਮੌਜੂਦ ਸਟਾਫ ਨੂੰ ਗੱਚਕ, ਰੇੜੀਆਂ ,ਮੂੰਗਫਲੀ ਆਦਿ ਵੰਡੀ ਗਈ ਅਤੇ ਲੋਹੜੀ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ ।ਇਸ ਮੌਕੇ ਤੇ ਸ.ਐੱਨ.ਐੱਸ ਰਿਆਤ, ਡਾ ਸੰਦੀਪ ਸਿੰਘ ਕੌੜਾ ,ਡਾ ਐੱਨ.ਐੱਸ ਗਿੱਲ, ਸਤਵੀਰ ਸਿੰਘ ਬਾਜਵਾ ,ਡਾ ਆਸ਼ੂਤੋਸ਼ ਸ਼ਰਮਾ, ਪ੍ਰੋ ਅਮਨਦੀਪ ਸਿੰਘ, ਡਾ ਜਗਦੀਪ ਕੌਰ, ਡਾ ਮੋਨਿਕਾ ਸ਼ਰਮਾ, ਪ੍ਰੋ ਨਰਿੰਦਰ ਭੂੰਬਲਾ, ਡਾ ਪੱਲਵੀ ਪੰਡਿਤ, ਪ੍ਰੋ. ਗੁਰਪ੍ਰੀਤ ਸਿੰਘ ਸੈਣੀ ,ਬਲਦੇਵ ਚੌਹਾਨ ਐੱਚ ਆਰ ,ਪ੍ਰੋ.ਜਸਪਾਲ ਸਿੰਘ ,ਗੁਰਮੇਜ ਸਿੰਘ ਸੈਕਟਰੀ ਅਤੇ ਹੋਰ ਸਟਾਫ ਮੈਂਬਰ ਮੌਜੂਦ ਰਹੇ ।