ਰੂਪਨਗਰ ਡਾਈਟ ਦਾ ਸ਼ਾਨਦਾਰ ਨਤੀਜਾ ਸੌ ਫੀਸਦ ਰਿਹਾ
ਹਰੀਸ਼ ਕਾਲੜਾ
ਰੂਪਨਗਰ, 20 ਮਈ 2022: ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਦੇ ਸਾਲਾਨਾ ਸੈਸ਼ਨ ਦਾ ਨਤੀਜਾ ਸੌ ਫੀਸਦੀ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਸ਼੍ਰੀ ਲਵਿਸ਼ ਚਾਵਲਾ ਨੇ ਦੱਸਿਆ ਕਿ ਸੰਸਥਾ ਵਿੱਚ ਸਿਖਲਾਈ ਹਾਸਲ ਕਰ ਰਹੇ ਸਾਰੇ ਸਿਖਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੀ ਡਿਵੀਜ਼ਨ ਵਿੱਚ ਪਾਸ ਕਰ ਕੇ ਚੰਗੀ ਕਾਰਗੁਜਾਰੀ ਦਿਖਾਈ ਹੈ। ਐਸ.ਸੀ.ਈ.ਆਰ.ਟੀ ਵਲੋਂ ਐਲਾਨੇ ਨਤੀਜੇ ਵਿੱਚ 1746 ਅੰਕ ਲੈ ਕੇ ਕਾਜਲ ਨੇ ਪਹਿਲਾ ਸਥਾਨ, 1735 ਅੰਕ ਲੈ ਕੇ ਪਵਨਦੀਪ ਸਿੰਘ ਨੇ ਦੂਸਰਾ ਸਥਾਨ, 1712 ਅੰਕ ਲੈ ਕੇ ਸ਼ੁਸ਼ਮਾ ਨੇ ਤੀਸਰਾ ਸਥਾਨ, 1710 ਅੰਕ ਲੈ ਕੇ ਗੁਰਪ੍ਰੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ।
ਉਹਨਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਤੀਜੇ ਵਿੱਚ ਲੈਕਚਰਾਰ ਡਾ.ਬਿਮਲਾ ਬੁੱਧੀਰਾਜਾ, ਸ. ਹਾਕਮ ਸਿੰਘ ਚੌਹਾਨ, ਕੰਪਿਊਟਰ ਫੈਕਲਟੀ ਅਮਨਦੀਪ ਕੌਰ, ਜਸਵੀਰ ਸਿੰਘ ਡੀ.ਐਮ ਗਣਿਤ, ਸਤਨਾਮ ਸਿੰਘ ਡੀ.ਐਮ ਵਿਗਿਆਨ, ਸਰਬਜੀਤ ਸਿੰਘ ਸਾਬਕਾ ਡੀ.ਐਮ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਬਲਾਕ ਮੈਂਟਰ ਸੀਮਾ ਰਾਣੀ, ਅਨੀਤਾ ਕੁਮਾਰੀ, ਅਜੇ ਅਰੋੜਾ, ਵਿਪਿਨ ਕਟਾਰੀਆ, ਪਰਦੀਪ ਕੁਮਾਰ, ਕਮਲਜੀਤ ਸਿੰਘ, ਤੇਜਿੰਦਰ ਸਿੰਘ ਬਾਜ਼ , ਨਵਜੋਤ ਸਿੰਘ , ਓਕਾਰ ਸਿੰਘ, ਜਸਬੀਰ ਸਿੰਘ ਸ਼ਾਤਪੁਰੀ ਦਾ ਅਹਿਮ ਯੋਗਦਾਨ ਰਿਹਾ। ਸਾਰੇ ਸਟਾਫ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।