ਮਲੇਰਕੋਟਲਾ: ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਕੋਲਾਜ਼ ਮੇਕਿੰਗ, ਸਕਿੱਟ, ਕੋਰੀਓਗਰਾਫੀ ਮੁਕਾਬਲੇ ਕਰਵਾਏ ਗਏ
- ਸਰਕਾਰੀ ਹਾਈ ਸਕੂਲ ਭੂਦਨ ਨੇ ਕੋਲਾਜ਼ ਮੇਕਿੰਗ (ਮਿਡਲ ਵਰਗ), ਕੋਰੀਓਗਰਾਫੀ (ਮਿਡਲ ਵਰਗ) ਵਿੱਚ ਜਿਲ੍ਹਾ ਮਾਲੇਰਕੋਟਲਾ ਵਿੱਚੋਂ ਮਾਰੀ ਬਾਜ਼ੀ
- ਵੱਖ-ਵੱਖ ਮੁਕਾਬਲੇ ਵਿਿਦਆਰਥੀਆਂ ਨੂੰ ਜਿੰਦਗੀ ਦੇ ਸ਼ੰਘਰਸ਼ ਲਈ ਤਿਆਰ ਕਰਦੇ - ਹੈਡ ਮਿਸਟ੍ਰੈਸ ਰਾਜਬੀਰ ਕੌਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 8 ਅਗਸਤ 2022 - 75 ਸਾਲਾ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਬੈਨਰ ਹੇਠ ਜਿਲ੍ਹਾ ਮਾਲੇਰਕੋਟਲਾ ਵਿੱਚ ਜਿਲੇ੍ਹ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਕੋਲਾਜ਼ ਮੇਕਿੰਗ, ਸਕਿੱਟ, ਕੋਰੀਓਗਰਾਫੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਸਰਕਾਰੀ ਹਾਈ ਸਕੂਲ ਭੂਦਨ ਦੇ ਵਿਦਆਰਥੀਆਂ ਨੇ ਕੋਲਾਜ਼ ਮੇਕਿੰਗ (ਮਿਡਲ ਵਰਗ), ਕੋਰੀਓਗਰਾਫੀ (ਮਿਡਲ ਵਰਗ) ਵਿੱਚ ਜਿਲ੍ਹਾ ਮਾਲੇਰਕੋਟਲਾ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਪੂਰੇ ਜਿਲ੍ਹੇ ‘ਚ ਰੋਸ਼ਨ ਕੀਤਾ। ਇਨ੍ਹਾਂ ਵਿਿਦਅਰਥੀਆਂ ਦੀ ਤਿਆਰੀ ਕਰਾਉਣ ਵਿੱਚ ਪਰਮਵੀਰ ਕੌਰ ਹਿੰਦੀ ਮਿਸਟ੍ਰੈਸ, ਅੰਮ੍ਰਿਤ ਕੌਰ ਪੰਜਾਬੀ ਮਿਸਟੈ੍ਰਸ, ਦੀਪਕ ਸ਼ਰਮਾ ਅੰਗਰੇਜੀ ਮਾਸਟਰ ਨੇ ਅਹਿਮ ਭੂਮੀਕਾ ਨਿਭਾਈ।
ਸ.ਹ.ਸ. ਭੂਦਨ ਦੇ ਹੈਡ ਮਿਸਟ੍ਰੈਸ ਰਾਜਵੀਰ ਕੌਰ ਅਤੇ ਸਮੂਹ ਸਟਾਫ ਨੇ ਪੁਜੀਸ਼ਨਾਂ ਪਾ੍ਰਪਤ ਕਰਨ ਵਾਲੇ ਵਿਦਆਰਥੀਆਂ ਦੀ ਹੌਸਲਾ ਅਫਜਾਈ ਅਤੇ ਹੋਰ ਬੱਚਿਆਂ ਨੂੰ ਵੱਖ-ਵੱਖ ਮੁਕਾਬਲਿਆਂ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਤੌਰ ਜਿਲ੍ਹੇ ‘ਚੋਂ ਜੇਤੂ ਰਹੇ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਹੈਡ ਮਿਸਟ੍ਰੈਸ ਰਾਜਵੀਰ ਕੌਰ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵੱਖ-ਵੱਖ ਮੁਕਾਬਲੇ ਵਿਿਦਆਰਥੀਆਂ ਨੂੰ ਜਿੰਦਗੀ ਦੇ ਸ਼ੰਘਰਸ਼ ਲਈ ਤਿਆਰ ਕਰਦੇ ਹਨ। ਇਸ ਮੌਕੇ ਤੇ ਐਸ.ਐਸ. ਮਾਸਟਰ ਮੁਹੰਮਦ ਬਸ਼ੀਰ ਨੇ ਵਿਦਆਰਥੀਆਂ ਨੂੰ ਆਪਣੇ ਅੰਦਰ ਮਾਕਬਲੇ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ।