ਐਸ ਐਮ ਡੀ ਵਰਲਡ ਸਕੂਲ ਕੋਟ ਸੁਖੀਆ ਵਿਖੇ ਮਨਾਈ ਗਈ ਜਨਮ ਅਸ਼ਟਮੀ
ਦੀਪਕ ਗਰਗ
ਕੋਟਕਪੂਰਾ, 19 ਅਗਸਤ 2022 - ਐੱਸ ਐੱਮ ਡੀ ਵਰਲਡ ਸਕੂਲ ਕੋਟ ਸੁਖੀਆ ਵਿਖੇ ਪ੍ਰਿੰਸੀਪਲ ਐਚ ਐਸ ਸਾਹਨੀ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਬਾਲ ਕ੍ਰਿਸ਼ਨ, ਮਾਤਾ ਯਸ਼ੋਦਾ ,ਬਲਰਾਮ ਅਤੇ ਸੁਦਾਮਾ ਦੇ ਰੂਪ ਵਿੱਚ ਸਜਾਇਆ ਗਿਆ।
ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਰੰਗ-ਬਿਰੰਗੇ ਝੂਲੇ ,ਬੰਸਰੀਆਂ ਅਤੇ ਚਾਰਟ ਬਣਾਏ ਗਏ। ਪ੍ਰਿੰਸੀਪਲ ਸਾਹਨੀ ਨੇ ਬੱਚਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਬਿਨਾਂ ਫਲ ਦੀ ਇੱਛਾ ਰੱਖਦੇ ਹੋਏ ਸਦਾ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ।
ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਕੁਮਾਰ ਥਾਪਰ ਜੀ ਨੇ ਬੱਚਿਆਂ , ਸਮੂਹ ਸਟਾਫ ਅਤੇ ਮਾਤਾ-ਪਿਤਾ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਤਿਉਹਾਰ ਸਾਡੇ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ ਅਤੇ ਸਾਡੇ ਵਿਚਕਾਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ ।ਇਸ ਮੌਕੇ ਸਮੂਹ ਸਟਾਫ ਅਤੇ ਕੋਆਰਡੀਨੇਟਰ ਵੀ ਮੌਜੂਦ ਸਨ।