ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਸੀ.ਬੀ.ਏ ਇਨਫੋਟੈਕ ਨੇ ਨਵੇਂ ਕੋਰਸ ਕੀਤੇ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ, 22 ਸਤੰਬਰ 2022 - ਗੁਰਦਾਸਪੁਰ ਦੇ ਮਸ਼ੂਹਰ ਆਈ.ਟੀ ਸੰਸਥਾ ਸੀ.ਬੀ.ਏ ਇਨਫੋਟੈਕ ਵਲੋਂ ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਨਵੇਂ ਕੋਰਸਾਂ ਸ਼ੁਰੂ ਕੀਤੇ ਹਨ ਜੋ ਵਿਦਿਆਰਥੀਆਂ ਦੇ ਭਵਿੱਖ ਲਈ ਬੜੇ ਹੀ ਲਾਹੇਵੰਦ ਸਾਬਿਤ ਹੋਣਗੇਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ.ਡੀ ਸੰਦੀਪ ਕੁਮਾਰ ਨੇ ਦੱਸਿਆ ਕਿ ਸੀ.ਬੀ.ਏ ਇਨਫੋਟੈਕ ਮਾਹਿਰ ਸਟਾਫ ਵਲੋਂ ਹੁਣ ਵਿਦਿਆਰਥੀਆਂ ਲਈ ਕਲਾਉਡ ਕੰਪਿਊਟਿੰਗ, ਵੈੱਬ ਡਿਵੈਲਪਮੈਂਟ, ਅਕਾਊਂਟਿੰਗ ਵਿਦ ਟੈਲੀ, ਨੈਟਵਰਕ ਲਿਖਤੀ ਜਾਵਾ, ਕੰਪਿਊਟਰ ਬੇਸਿਕ, ਫੈਸ਼ਨ ਡਿਜ਼ਾਇਨਰ, ਆਫਿਸ ਐਡਮਨੀਸਟਰੇਸਨ, ਐਂਡਰਾਇਡ ਆਦਿ ਤੋਂ ਇਲਾਵਾ ਹੋਰ ਕਈ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ।
ਐਮ.ਡੀ ਸੰਦੀਪ ਕੁਮਾਰ ਨੇ ਕਿਹਾ ਕਿ ਜਿੰਨਾਂ ਇਹਨਾਂ ਕੋਰਸਾਂ ਦੀ ਫੀਸ ਬਹੁਤ ਹੀ ਘੱਟ ਰੱਖੀ ਗਈ ਹੈ। ਜੇਕਰ ਕੋਈ ਵੀ ਵਿਦਿਆਰਥੀ ਡੈਮੋ ਕਲਾਸ ਲਗਾਉਣ ਦਾ ਚਾਹਵਾਨ ਹੋਵੇ ਤਾਂ ਲਗਾ ਸਕਦਾ ਹੈ। ਐਮ.ਡੀ ਸੰਦੀਪ ਕੁਮਾਰ ਨੇ ਦੱਸਿਆਂ ਕਿ ਸਾਡੇ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸ਼ਹਿਰ ਵਿਚ ਵਧੀਆਂ ਸੇਵਾਵਾਂ ਦੇਣ ਹੈ। ਉਹਨਾਂ ਕਿਹਾ ਕਿ ਜੇਕਰ ਨੌਜਵਾਨ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਤਾਂ ਅੱਜ ਹੀ ਸੀ.ਬੀ.ਏ ਇਨਫੋਟੈਕ ਵਿਖੇ ਦਾਖਲਾ ਲੈਣ ਅਤੇ ਆਈ.ਟੀ ਨਾਲ ਸਬੰਧਤ ਕੋਈ ਵੀ ਕੋਰਸ ਕਰਕੇ ਚੰਗੀ ਨੌਕਰੀ ਹਾਸਲ ਕਰਦੇ ਸਕਦੇ ਹਨ। ਸੰਦੀਪ ਕੁਮਾਰ ਨੇ ਇਹ ਵੀ ਦੱਸਿਆ ਕਿ ਜਿਹੜੇ ਵਿਦਿਆਰਥੀ ਪੜਾਈ ਲਈ ਵਿਦੇਸ਼ ਜਾਣ ਦੇ ਚਾਵਹਨ ਹਨ, ਉਹ ਵੀ ਇਹ ਕੋਰਸ ਕਰਕੇ ਵਿਦੇਸ਼ ਵਿਚ ਜਾ ਕੇ ਚੰਗੀਆਂ ਨੌਕਰੀਆਂ ਹਾਸਲ ਕਰ ਸਕਦੇ ਹਨ ਕਿਊਂਕਿ ਵਿਦੇਸ਼ ਵਿਚ ਵੀ ਇਹਨਾਂ ਕੋਰਸਾਂ ਦੀ ਬੜੀ ਹੀ ਡਿਮਾਂਡ ਹੈ।