ਸੀ ਜੀ ਸੀ ਝੰਜੇੜੀ ਕੈਂਪਸ 'ਚ ਸੈਸ਼ਨ ਦੀ ਸ਼ੁਰੂਆਤ ਮੌਕੇ ਛੇ ਦਿਨ ਦਾ ਉਰੀਐਨਟੇਸ਼ਨ ਪ੍ਰੋਗਰਾਮ
ਹਰਜਿੰਦਰ ਸਿੰਘ ਭੱਟੀ
- ਡਿਗਰੀ ਪਾਸ ਕਰਨ ਵਾਲੇ ਹਰ ਵਿਦਿਆਰਥੀ ਨੂੰ ਡਿਗਰੀ ਤੋਂ ਪਹਿਲਾਂ ਨੌਕਰੀ ਦਿਵਾਉਣਾ ਸਾਡਾ ਪਹਿਲਾਂ ਟੀਚਾ- ਪ੍ਰੈਜ਼ੀਡੈਂਟ
ਮੁਹਾਲੀ, ੨੮ ਸਤੰਬਰ 2022 - ਚੰਡੀਗੜ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿਚ 2022-23 ਸੈਸ਼ਨ ਦੀ ਸ਼ੁਰੂਆਤ ਮੌਕੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਉਨਾਂ ਲਈ ਕੈਂਪਸ ਵਿਚ ਛੇ ਦਿਨ ਦੇ ਸਥਿਤੀ ਗਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਦੌਰਾਨ ਨਵੇਂ ਸੈਸ਼ਨ ਵਿਚ ਚਾਰ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਸਮੇਤ ਉਨਾਂ ਦੇ ਮਾਪਿਆਂ ਨੇ ਵੀ ਇਸ ਸਮਾਰੋਹ ਵਿਚ ਹਿੱਸਾ ਲਿਆ । ਜ਼ਿਕਰਯੋਗ ਹੈ ਕਿ ਝੰਜੇੜੀ ਕੈਂਪਸ ਵਿਚ ਦੇਸ਼ ਦੇ ਵੱਖ ਵੱਖ ਪ੍ਰਦੇਸ਼ਾਂ ਤੋਂ ਇਲਾਵਾ ਕਈ ਦੇਸ਼ਾਂ ਦੇ ਵਿਦਿਆਰਥੀ ਵੀ ਸਿੱਖਿਆਂ ਹਾਸਿਲ ਕਰਦੇ ਹਨ। ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਸੈਸ਼ਨ ਮੌਕੇ ਤੇ ਹੀ ਪ੍ਰੀ ਪਲੇਸਮੈਂਟ ਟਰੇਨਿੰਗ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਪ੍ਰੀ ਪਲੇਸਮੈਂਟ ਅਤੇ ਸ਼ਖ਼ਸੀਅਤ ਦੇ ਨਿਖਾਰ ਸਬੰਧੀ ਟਰੇਨਿੰਗ ਸਬੰਧੀ ਜਾਣਕਾਰੀ ਵੀ ਦਿਤੀ ਗਈ ।
ਛੇ ਦਿਨ ਦੇ ਇਸ ਸਥਿਤੀ ਗਿਆਨ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਂਦੇ ਹੋਏ ਉਸ਼ੀਨ ਮਿਊਜ਼ਿਕ ਬੈਂਡ ਵੱਲੋਂ ਆਪਣੀ ਖ਼ੂਬਸੂਰਤ ਪੇਸ਼ਕਾਰੀ ਨਾਲ ਸਭ ਦਾ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਟੈਂਡ ਐਂਕਸ ਦੇ ਸਪੀਕਰ ਦੀਵਾਨ ਭੱਲਾ, ਮਸ਼ਹੂਰ ਸਕਾਰਾਤਮਿਕ ਸਮਾਜਵਾਦੀ ਨੌਜਵਾਨ ਅਨਮੋਲ ਕਵਾਤਰਾ, ਮਸ਼ਹੂਰ ਸਟੈਂਡ ਅੱਪ ਕਾਮੇਡੀਅਨ ਵਿਜੇ ਯਾਦਵ ਜਿਹੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਦਿਤੀ। ਇਸ ਦੇ ਨਾਲ ਹੀ ਮਾਣਯੋਗ ਜਸਟਿਸ ਤਲਵੰਤ ਸਿੰਘ, ਜੱਜ, ਦਿੱਲੀ ਹਾਈ ਕੋਰਟ, ਸੁਪਰੀਮ ਕੋਰਟ ਦੇ ਜੱਜ ਐਡਵੋਕੇਟ ਪ੍ਰਾਚੀ ਪ੍ਰਤਾਪ, ਸੁਪਰੀਮ ਕੋਰਟ ਦੇ ਸਾਬਕਾ ਸੈਕਟਰੀ ਅਸ਼ੋਕ ਅਰੋੜਾ ਜਿਹੀਆਂ ਨਿਆਪ੍ਰਣਾਲੀ ਨਾਲ ਜੁੜੀਆਂ ਮਹਾਨ ਹਸਤੀਆਂ ਨੇ ਲਾਅ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਦਿਤੀ।
ਇਸ ਮੌਕੇ ਤੇ ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਾਰੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਸੀ ਜੀ ਸੀ ਵਿਚ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਖ਼ਾਸ ਖਿਆਲ ਰੱਖਿਆਂ ਜਾਂਦਾ ਹੈ ਇਹੀ ਕਾਰਨ ਹੈ ਕਿ ਪਿਛਲੇ ਸਾਲ ਵੀ 200 ਦੇ ਕਰੀਬ ਕੰਪਨੀਆਂ ਨੇ ਸੀ ਜੀ ਸੀ ਵਿਚ ਸ਼ਿਰਕਤ ਕੀਤੀ ਸੀ । ਜਿਸ ਦੌਰਾਨ ਘਟੋਂ ਘੱਟ ਪੈਕੇਜ ਦੋ ਲੱਖ ਅਤੇ ਵੱਧ ਤੋਂ ਵੱਧ ਪੈਕੇਜ 24 ਲੱਖ ਦਾ ਰਿਹਾ। ਪ੍ਰੈਜ਼ੀਡੈਂਟ ਧਾਲੀਵਾਲ ਨੇ ਅੱਗੇ ਕਿਹਾ ਕਿ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਦਾਖਲਾ ਲੈ ਕੇ ਵਿਦਿਆਰਥੀਆਂ ਨੇ ਇਕ ਬਿਹਤਰੀਨ ਫ਼ੈਸਲਾ ਲਿਆ ਹੈ ।
ਹੁਣ ਸਭ ਵਿਦਿਆਰਥੀ ਆਪਣਾ ਟੀਚਾ ਡਿਗਰੀ ਵਿਚ ਬਿਹਤਰੀਨ ਨੰਬਰ ਲੈਣ ਦਾ ਟੀਚਾ ਰੱਖਣ। ਜਦ ਕਿ ਵਿਦਿਆਰਥੀਆਂ ਦੀ ਬਿਹਤਰੀਨ ਸਿੱਖਿਆਂ ਅਤੇ ਚੰਗੀ ਪਲੇਸਮੈਂਟ ਲਈ ਉਪਰਾਲੇ ਕੈਂਪਸ ਵਿਚ ਹੁਣ ਤੋਂ ਸ਼ੁਰੂ ਹੋ ਜਾਣਗੇ। ਇਸ ਟੀਚੇ ਤੇ ਪਹੁੰਚਣ ਲਈ ਉਹ ਪਹਿਲੇ ਦਿਨ ਤੋਂ ਤਿਆਰੀ ਕਰਨ ਸ਼ੁਰੂ ਕਰ ਦੇਣ ਜਦ ਕਿ ਇਸ ਸੀ ਜੀ ਸੀ ਝੰਜੇੜੀ ਵਿਚ ਉਨਾਂ ਨੂੰ ਪਹਿਲੇ ਦਿਨ ਤੋਂ ਹੀ ੩੬੦ ਡਿਗਰੀ ਤਰੀਕੇ ਨਾਲ ਤਿਆਰੀ ਕਰਵਾਉਣੀ ਸ਼ੁਰੂ ਕਰ ਦਿਤੀ ਗਈ ਹੈ। ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਾਲ ਭਰ ਜਿੱਥੇ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮੁਹਾਇਆ ਕਰਵਾਈ ਜਾਵੇਗੀ ਉੱਥੇ ਹੀ ਕਮਜ਼ੋਰ ਵਿਦਿਆਰਥੀਆਂ ਲਈ ਸਪੈਸ਼ਲ ਕਲਾਸਾਂ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ ਤਾਂ ਕਿ ਹਰ ਵਿਦਿਆਰਥੀ ਯੂਨੀਵਰਸਿਟੀ 'ਚ ਵਧੀਆਂ ਨੰਬਰ ਲੈ ਕੇ ਆਉਣ ।
ਸੀ ਜੀ ਸੀ ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪਿਛਲੇ ਸਾਲ ਝੰਜੇੜੀ ਕਾਲਜ ਦੇ ਪਹਿਲੇ ਅਤੇ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਪੀ ਟੀ ਯੂ ਦੇ ਇਮਤਿਹਾਨਾਂ ਵਿਚ ਬਹੁਤ ਵਧੀਆਂ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਗਰੁੱਪ ਦਾ ਨਿਸ਼ਾਨਾ ਹਰ ਵਿਦਿਆਰਥੀ ਨੂੰ ਵਧੀਆਂ ਨੰਬਰ ਲੈ ਕੇ ਪਾਸ ਕਰਨਾ ਅਤੇ ਉਸ ਦੀ ਵਧੀਆਂ ਪਲੇਸਮੈਂਟ ਕਰਵਾਉਣਾ ਹੈ । ਇਸ ਦੇ ਨਾਲ ਅਰਸ਼ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਪ੍ਰੀ ਪਲੇਸਮੈਂਟ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਸੀ ਜੀ ਸੀ ਮੈਂਨਜ਼ਮੈਂਟ ਵੱਲੋਂ ਟਾਪਰ ਵਿਦਿਆਰਥੀਆਂ ਲਈ ਕੈਸ਼ ਇਨਾਮਾਂ ਅਤੇ ਲੈਪਟਾਪ ਦੇਣ ਬਾਰੇ ਵੀ ਵਿਸਥਾਰ ਸਾਹਿੱਤ ਜਾਣਕਾਰੀ ਦਿਤੀ ।