ਕੇ.ਐਮ.ਆਰ.ਡੀ.ਜੈਨ ਕਾਲਜ ਫ਼ਾੱਰ ਵਿਮੈਨ ਕਾਲਜ ਵਿਖੇ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ
- ਬੀ.ਏ.,ਬੀ.ਸੀ.ਏ.,ਐਮ.ਏ ਅੰਗ੍ਰੇਜੀੇ,ਐਮ.ਏ ਹਿੰਦੀ,ਐਮ.ਏ ਪੰਜਾਬੀ ਅਤੇ ਐਮ.ਐਸ.ਸੀ(ਆਈ.ਟੀ) ਦੀਆਂ ਵਿਦਆਰਥਣਾਂ ਨੂੰ ਵੰਡੀਆਂ ਗਈਆਂ ਡਿਗਰੀਆਂ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 27 ਸਤੰਬਰ 2022 - ਸਥਾਨਕ ਕੇ.ਐਮ.ਆਰ.ਡੀ.ਜੈਨ ਕਾਲਜ,ਮਾਲੇਰਕੋਟਲਾ ਵਿਖੇ ਕਾਲਜ ਦੇ ਹਾਲ ਵਿੱਚ ਡਿਗਰੀ ਵੰਡ ਸਮਾਗਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਇਸ ਡਿਗਰੀ ਵੰਡ ਸਮਾਗਮ ਵਿੱਚ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਟ ਹੋਏ 2016-2017 ਦੀਆਂ 60 ਤੋਂ ਵੱਧ ਵਿਿਦਆਰਥਣਾਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ।ਡਿਗਰੀ ਵੰਡ ਸਮਾਗਮ ਦਾ ਆਗਾਜ਼ ਕਾਲਜ ਦੇ ਪ੍ਰਿਸੀਪਲ ਡਾ. ਮੀਨਾ ਕੁਮਾਰੀ ਵੱਲੋਂ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਰਾਹੀਂ ਵਿਦਆਰਥਣਾਂ ਨੂੰ ਸਬੋਧਨ ਕਰਦਿਆਂ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਵਿਦਆਰਥੀਆਂ ਨੂੰ ਕਿਤਾਬੀ ਕੀੜੇ ਦੀ ਥਾਂ ਹੁਨਰਮੰਦ ਬਣਾਇਆ ਜਾਵੇ ।ਕੋਈ ਵੀ ਇਨਸਾਨ ਜਿਸ ਕੋਲ ਹੁਨਰ ਹੈ ਉਸ ਨੂੰ ਨੌਕਰੀ ਲੱਭਣ ਲਈ ਕਤਾਰ ਵਿੱਚ ਲੱਗਣ ਦੀ ਲੌੜ ਨਹੀਂ ਸਗੋਂ ਉਹ ਆਪਣੇ ਹੁਨਰ ਦੇ ਬਲ ਤੇ ਆਪਣੇ ਲਈ ਰੁਜ਼ਗਾਰ ਆਪ ਪੈਦਾ ਕਰ ਸਕਦਾ ਹੈ।
ਇਸ ਮੌਕੇ ਕਾਲਜ ਦੀ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਅਨਿਲ ਜੈਨ,ਸੈਕਟਰੀ ਸ਼੍ਰੀ ਵਰਿੰਦਰ ਜੈਨ,ਮੈਨੇਜ਼ਰ ਸ਼੍ਰੀ ਅਮਿਤ ਜੈਨ,ਉਪ ਪ੍ਰਧਾਨ ਸ਼੍ਰੀ ਅਰੁਨ ਜੈਨ ਅਤੇ ਲੀਗਲ ਐਡਵਾਈਜ਼ਰ ਰਿਸ਼ਭ ਰਾਏ ਜੈਨ ਦੁਆਰਾ ਕਾਲਜ ਦੀਆਂ ਬੀ.ਏ.,ਬੀ.ਸੀ.ਏ.,ਐਮ.ਏ ਅੰਗ੍ਰੇਜੀੇ,ਐਮ.ਏ ਹਿੰਦੀ,ਐਮ.ਏ ਪੰਜਾਬੀ ਅਤੇ ਐਮ.ਐਸ.ਸੀ(ਆਈ.ਟੀ) ਦੀਆਂ ਵਿਦਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ।ਸਮਾਰੋਹ ਦੌਰਾਨ ਮੰਚ ਸੰਚਾਲਨ ਡਾ: ਪਾਰੁਲ ਰਾਏਜ਼ਾਦਾ ਦੁਆਰਾ ਬਾਖ਼ੂਬੀ ਕੀਤਾ ਗਿਆ।ਇਸ ਅਵਸਰ ਤੇ ਕਾਲਜ ਦਾ ਸਮੂਹ ਸਟਾੱਫ਼ ਅਤੇ 2016-2017 ਬੈਚ ਦੀਆਂ ਵਿਦਆਰਥਣਾਂ ਮੌਜੂਦ ਸਨ। ਧੰਨਵਾਦ ਦੀ ਰਸਮ ਕਾਲਜ ਦੀ ਮੈਨਜ਼ਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਅਨਿਲ ਜੈਨ ਵੱਲੋਂ ਨਿਭਾਈ ਗਈ।