ਆਈ.ਕੇ.ਜੀ ਪੀ.ਟੀ.ਯੂ ਦੇ ਪੱਤਰਕਾਰੀ ਵਿਭਾਗ ਵੱਲੋਂ ਗੂਗਲ ਫੈਕਟ ਚੈੱਕ ਵਰਕਸ਼ਾਪ
- ਨੌਜਵਾਨ ਉਦਮੀ ਤੇ ਟ੍ਰੇਨਰ ਖਿਆਤੀ ਕੋਹਲੀ ਨੇ ਪੱਤਰਕਾਰੀ ਅਤੇ ਜਨ ਸੰਚਾਰ ਕੋਰਸ ਦੇ 50 ਵਿਦਿਆਰਥੀਆਂ ਨੂੰ ਦਿੱਤੀ ਟ੍ਰੇਨਿੰਗ
ਜਲੰਧਰ/ਕਪੂਰਥਲਾ, 6 ਅਕਤੂਬਰ 2022 - ਡਿਜੀਟਲ ਮੀਡੀਆ ਦੇ ਇਸ ਯੁੱਗ ਵਿੱਚ ਬਹੁਤ ਸਾਰੀਆਂ ਗਲਤ ਸੂਚਨਾਵਾਂ, ਗ਼ਲਤ ਜਾਣਕਾਰੀਆਂ ਅਤੇ ਗ਼ਲਤ ਪ੍ਰਚਾਰ ਬਾਜ਼ਾਰ ਵਿਚ ਘੁੰਮਦਾ ਹੈ! ਸੋਸ਼ਲ ਮੀਡੀਆ ਦੇ ਪ੍ਰਚਾਰ ਨਾਲ ਜੁੜਕੇ ਗਲਤ ਜਾਣਕਾਰੀ ਅਕਸਰ ਇੱਕ ਸਰਾਪ ਦਾ ਰੂਪ ਧਾਰਨ ਕਰ ਲੈਂਦੀ ਹੈ! ਜਦੋਂ ਅਸੀਂ ਬਿਨਾਂ ਤੱਥ ਜਾਂਚੇ ਗ਼ਲਤ ਜਾਣਕਾਰੀ ਨੂੰ ਵੰਡਦੇ ਹਾਂ ਜਾਂ ਤੱਥਾਂ ਦੀ ਜਾਂਚ ਕੀਤੇ ਬਿਨਾਂ ਇਸਨੂੰ ਅੱਗੇ ਸਾਂਝਾ ਕਰਦੇ ਹਾਂ, ਤਾਂ ਅਸੀਂ ਸਮਾਜ ਨੂੰ ਕੁਰਾਹੇ ਪਾ ਰਹੇ ਹਾਂ! ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ! ਅਜਿਹੀ ਸਥਿਤੀ ਵਿੱਚ, ਗਲਤ ਜਾਣਕਾਰੀ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨਾ ਅਤੇ ਸਹੀ ਤੱਥਾਂ ਨੂੰ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ!
ਇਸ ਮੰਤਵ ਨਾਲ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵਿਖੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਗੂਗਲ ਨਿਊਜ਼ ਇਨੀਸ਼ੀਏਟਿਵ ਇੰਡੀਆ ਟ੍ਰੇਨਿੰਗ ਨੈੱਟਵਰਕ ਤੋਂ ਸਿਖਲਾਈ ਪ੍ਰਾਪਤ ਟ੍ਰੇਨਰ ਖਿਆਤੀ ਕੋਹਲੀ ਨੇ ਯੂਨੀਵਰਸਿਟੀ ਦੇ ਸੱਦੇ 'ਤੇ ਵਿਸ਼ੇਸ਼ ਤੌਰ 'ਤੇ ਇਸ ਵਰਕਸ਼ਾਪ ਦਾ ਆਯੋਜਨ ਕੀਤਾ! ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਨੇ ਆਯੋਜਨ ਲਈ ਵਿਭਾਗ ਨੂੰ ਵਧਾਈ ਦਿੱਤੀ! ਟ੍ਰੇਨਰ ਖਿਆਤੀ ਕੋਹਲੀ ਜਲੰਧਰ ਵਿੱਚ ਇੱਕ ਨੌਜਵਾਨ ਉਧਮੀ ਵਜੋਂ ਇੱਕ ਵੈੱਬ ਅਧਾਰਤ ਅੰਗਰੇਜ਼ੀ ਮੀਡੀਆ ਉੱਦਮ ਚਲਾ ਰਹੇ ਹਨ!
ਇਸ ਵਰਕਸ਼ਾਪ ਵਿੱਚ ਆਡੀਓ-ਵੀਡੀਓ ਤੱਥਾਂ ਦੀ ਜਾਂਚ, ਡੇਟਾ ਪ੍ਰਮਾਣਿਕਤਾ, ਜਲਵਾਯੂ ਪਰਿਵਰਤਨ ਅਤੇ ਗਲੋਬਲ ਬਦਲਾਅ ਅਤੇ ਨੈਤਿਕ ਜ਼ਿੰਮੇਵਾਰੀ ਸਿਖਾਈ ਗਈ! ਵਰਕਸ਼ਾਪ ਦੌਰਾਨ ਟਰੇਨਰ ਵੱਲੋਂ ਡਿਜੀਟਲ ਮੀਡੀਆ ਨਾਲ ਸਬੰਧਤ ਕੁਝ ਅਹਿਮ ਕਾਨੂੰਨਾਂ ਬਾਰੇ ਵੀ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਨੇ ਟਰੇਨਰ ਤੋਂ ਆਪਣੇ ਪੁਰਾਣੇ ਤਜ਼ਰਬੇ ਅਤੇ ਭਵਿੱਖ ਨਾਲ ਸਬੰਧਤ ਸਵਾਲ ਵੀ ਪੁੱਛੇ! ਉਹਨਾਂ ਦੱਸਿਆ ਕਿ ਡਿਜੀਟਲ ਯੁੱਗ ਵਿੱਚ ਗਲਤ ਜਾਣਕਾਰੀ ਨਾਲ ਲੜਨ ਲਈ ਕਿਵੇਂ ਤੱਥ ਜਾਂਚ ਵਿਭਾਗ ਸਥਾਪਤ ਕੀਤੇ ਜਾ ਰਹੇ ਹਨ। ਵਰਕਸ਼ਾਪ ਵਿੱਚ ਪਹੁੰਚਣ 'ਤੇ ਟ੍ਰੇਨਰ ਖਿਆਤੀ ਕੋਹਲੀ ਦਾ ਵਿਭਾਗ ਦੇ ਮੁਖੀ ਪ੍ਰੋਫੈਸਰ (ਡਾ.) ਰਣਬੀਰ ਸਿੰਘ, ਸਹਾਇਕ ਪ੍ਰੋਫੈਸਰ (ਡਾ.) ਏਕਤਾ ਅਰੋੜਾ ਅਤੇ ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾ ਵੱਲੋਂ ਸਵਾਗਤ ਕੀਤਾ ਗਿਆ! ਇਸ ਮੌਕੇ ਵਿਭਾਗ ਦੇ ਫੈਕਲਟੀ ਡਾ: ਬਲਬੀਰ ਕੁਮਾਰ, ਮੰਗਲਾ ਸਾਹਨੀ ਆਦਿ ਹਾਜ਼ਰ ਸਨ |