ਜ਼ਿਲ੍ਹਾ ਦੇ ਸਕੂਲਾਂ 'ਚ ਮਿਡ-ਏ-ਮੀਲ ਸੇਵਾਵਾਂ ਤੇ ਆਂਗਣਵਾੜੀ ਸੈਂਟਰਾਂ ਦੀ ਫੂਡ ਕਮਿਸ਼ਨਰ ਪੰਜਾਬ ਵਲੋਂ ਕੀਤੀ ਚੈਕਿੰਗ
ਹਰੀਸ਼ ਕਾਲੜਾ
ਰੂਪਨਗਰ, 06 ਅਕਤੂਬਰ 2022:ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਮਿਡ-ਏ-ਮੀਲ ਦੀਆਂ ਸੇਵਾਵਾਂ ਦਾ ਅੱਜ ਫੂਡ ਕਮਿਸ਼ਨਰ ਸ਼੍ਰੀਮਤੀ ਪ੍ਰੀਤੀ ਚਾਵਲਾ ਵਲੋਂ ਨਿਰੀਖਣ ਕੀਤਾ ਗਿਆ। ਉਨ੍ਹਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਹਵੇਲੀ ਕਲਾਂ, ਹਵੇਲੀ ਖੁਰਦ, ਸ਼ਾਮਪੁਰਾ ਅਤੇ ਨਾਲ ਚੱਲਦੀਆਂ ਆਂਗਣਵਾੜੀਆਂ ਵਿੱਚ ਬਣੇ ਹੋਏ ਭੋਜਨ ਅਤੇ ਮੌਜੂਦ ਸਟਾਕ ਦਾ ਜਾਇਜ਼ਾ ਲਿਆ।
ਉਨ੍ਹਾਂ ਵਲੋਂ ਸਕੂਲਾਂ ਵਿੱਚ ਚੱਲ ਰਹੀਆਂ ਮਿਡ-ਏ-ਮੀਲ ਯੋਜਨਾ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਸਕੂਲ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਪੋਸ਼ਟਿਕ ਭੋਜਨ ਰੋਜ਼ਾਨਾ ਮੁਹੱਈਆ ਕਰਵਾਇਆ ਜਾਵੇ।
ਇਸ ਸਮੇਂ ਉਨ੍ਹਾਂ ਨਾਲ ਉੱਪ ਜ਼ਿਲ੍ਹਆ ਸਿੱਖਿਆ ਅਫਸਰ ਐਲੀਮੈਂਟਰੀ ਰੂਪਨਗਰ ਸ਼੍ਰੀਮਤੀ ਰੰਜਨਾ ਕਟਿਆਲ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ. ਅਮਰਜੀਤ ਸਿੰਘ ਭੁੱਲਰ, ਸਿਹਤ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।