ਦਾ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ ਚ ਹੈੱਡ ਬੁਆਏ, ਹੈੱਡ ਗਰਲ ਅਤੇ ਹਾਊਸ ਕੈਪਟਨ ਲਈ ਵੋਟਿੰਗ ਕਰਵਾਈ ਗਈ
ਦਲਜੀਤ ਕੌਰ
ਮੂਨਕ, 24 ਜਨਵਰੀ, 2023: ਦਾ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ ਰਾਮਗੜ੍ਹ ਗੁੱਜਰਾਂ ਚ ਹੈੱਡ ਬੁਆਏ, ਹੈੱਡ ਗਰਲ ਅਤੇ ਹਾਊਸ ਕੈਪਟਨ ਦੀ ਅਵਧਾਰਣਾ ਪ੍ਰਤੀਭਾਸ਼ਾਲੀ ਵਿਿਦਆਰਥੀਆਂ ਚੋਂ ਇੱਕ ਲੜਕੇ ਤੇ ਇੱਕ ਲੜਕੀ ਦੀ ਚੋਣ ਕਰ ਉਨ੍ਹਾਂ ਨੂੰ ਰੋਲ ਮਾਡਲ, ਪ੍ਰੇਰਕ, ਮਾਰਗਦਰਸ਼ਕ ਤੇ ਸਹਿਯੋਗੀ ਵਾਂਗ ਸਕੂਲ ਸਰਗਰਮੀਆਂ ’ਚ ਸ਼ਮੂਲੀਅਤ ਕਰਨਾ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ ਦਾ ਆਕਸਫੋਰਡ ਇੰਟਰਨੈਸ਼ਨਲ ਪਬਲਿਕ ਸਕੂਲ ਚ ਹੈੱਡ ਬੁਆਏ, ਹੈੱਡ ਗਰਲ ਅਤੇ ਹਾਊਸ ਕੈਪਟਨ ਦੀ ਚੋਣ ਲਈ ਇਲੈਕਸ਼ਨ ਕਰਵਾਏ ਗਏ। ਇਸ ਪੁਜ਼ੀਸ਼ਨ ਲਈ 14 ਬੱਚਿਆਂ ਨੇ ਆਪਣੀ ਨਾਮਜ਼ਦਗੀ ਕਰਵਾਈ। ਜਿਨ੍ਹਾਂ ਵਿੱਚੋਂ 6 ਬੱਚੇ ਹੀ ਇਸ ਪੁਜ਼ੀਸ਼ਨ ਨੂੰ ਹਾਸਲ ਕਰ ਸਕਦੇ ਸਨ। ਬੱਚਿਆਂ ’ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਬੱਚਿਆਂ ਵੱਲੋਂ ਕੁਝ ਦਿਨ ਪਹਿਲਾਂ ਹੀ ਕਲਾਸਾਂ ਵਿੱਚ ਜਾਕੇ ਵੋਟ ਮੰਗਣੇ ਸ਼ੁਰੂ ਕੀਤੇ। ਵੋਟਿੰਗ ਦੇ ਨਤੀਜ਼ੇ ਇਲਾਨਣ ਤੋਂ ਬਾਅਦ ਇਸ ਪੁਜ਼ੀਸ਼ਨ ਲਈ ਹੈੱਡ ਬੁਆਏ ਗਗਨਦੀਪ ਸਿੰਘ ਹੈੱਡ ਗਰਲ ਸਿਮਰਨਜੀਤ ਕੌਰ ਅਤੇ ਹਾਊਸ ਕੈਪਟਨ ਨਾਇਡੂ ਹਾਊਸ ਦੀ ਰਮਨਦੀਪ ਕੌੋਰ, ਟੈਗੋਰ ਹਾਊਸ ਦੇ ਹਰਜੋਤ ਸਿੰਘ, ਬੋਸ ਹਾਊਸ ਦੀ ਸਰਗੁਨ ਕੌਰ, ਕਲਾਮ ਹਾਊਸ ਦੀ ਪ੍ਰਨੀਤ ਕੌਰ ਨੂੰ ਚੁਣਿਆ ਗਿਆ। ਬੱਚਿਆਂ ਵੱਲੋਂ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟਾਂ ਪਾਈਆਂ।
ਸਕੂਲ ਦੀ ਪ੍ਰਿੰਸੀਪਲ ਜਸਵਿੰਦਰ ਚੀਮਾਂ ਨੇ ਕਿਹਾ ਇਸ ਚੋਣ ਦਾ ਉਦੇਸ਼ ਬੱਚਿਆਂ ਨੂੰ ਭਾਰਤੀ ਚੋਣ ਪ੍ਰਣਾਲੀ ਸਬੰਧੀ ਜਾਗਰੂਕ ਕਰਨਾ ਹੈ।ਇਸ ਰਾਹੀਂ ਬੱਚਿਆਂ ਨੇ ਆਪਣੀ ਵੋਟ ਦੀ ਮਹੱਤਤਾ ਨੂੰ ਵੀ ਸਮਿਝਆ। ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਵੀ ਆਪਣੀ-ਆਪਣੀ ਵੋਟ ਦਾ ਇਸਤਮਾਲ ਕੀਤਾ ਗਿਆ।ਸਾਰਾ ਪ੍ਰੋਗਰਾਮ ਸਕੂਲ ਪ੍ਰਿੰਸੀਪਲ ਜਸਵਿੰਦਰ ਚੀਮਾਂ ਦੀ ਦੇਖ-ਰੇਖ ਹੇਠ ਹੋਇਆ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਚੋਣਾਂ ’ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।