ਦਿਸ਼ਾ ਟਰੱਸਟ ਵੱਲੋਂ ਦਿਸ਼ਾ ਰੁਜ਼ਗਾਰ ਮਹਿੰਮ ਸ਼ੁਰੂ ਕਰਨ ਦਾ ਐਲਾਨ, 1 ਮਾਰਚ ਤੋਂ ਪੰਜਾਬ ਦੇ ਪਿੰਡਾਂ ਵਿੱਚ ਲਗਾਏ ਜਾਣਗੇ ਰੁਜ਼ਗਾਰ ਮੇਲੇ
- ਟਰੱਸਟ ਸਲੋਗਨ "ਮੈਨੂੰ ਮਿਲ ਗਈ ਮੇਰੀ ਪਹਿਚਾਣ, ਨਵੀਂ ਦਿਸ਼ਾ ਨਵੀਂ ਉਡਾਣ" ਕੀਤਾ ਰਿਲੀਜ਼
ਜਗਤਾਰ ਸਿੰਘ
ਪਟਿਆਲਾ 2023, 27 ਜਨਵਰੀ - ਔਰਤਾਂ ਦੀ ਭਲਾਈ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਦੀ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ( ਰਜਿ ) ਪੰਜਾਬ ਵੱਲੋਂ ਅੱਜ ਪਟਿਆਲਾ ਤੋਂ ਦਿਸ਼ਾ ਰੁਜ਼ਗਾਰ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ l ਇਸ ਸਬੰਧੀ ਅੱਜ ਇਥੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਅਤੇ ਸਪੋਕਸਪਰਸਨ ਆਰ ਦੀਪ ਰਮਨ ਨੇ ਦੱਸਿਆ ਕਿ ਔਰਤ ਨੂੰ ਹਮੇਸ਼ਾ ਹੀ ਸਮਾਜ ਦੇ ਵਿਚ ਵਿਚਾਰੀ ਅਤੇ ਕਮਜ਼ੋਰ ਸਮਝਿਆ ਜਾਂਦਾ ਹੈ l l ਜਦੋਂ ਕਿ ਔਰਤ ਨਾ ਤਾਂ ਔਰਤ ਕਮਜ਼ੋਰ ਹੈ ਅਤੇ ਨਾ ਹੀ ਵਿਚਾਰੀ ਹੈ ਸਗੋਂ ਔਰਤ ਦੇ ਅੰਦਰ ਇਕ ਅਥਾਹ ਸ਼ਕਤੀ ਮੌਜੂਦ ਹੈ,ਪਰ ਔਰਤ ਅੰਦਰ ਜਾਗਰੂਕਤਾ ਦੀ ਘਾਟ ਹੈ l
ਉਨ੍ਹਾਂ ਕਿਹਾ ਕਿ ਉਹ ਔਰਤ ਜੋ ਆਪਣੇ ਪੈਰਾਂ ਤੇ ਖੜੀ ਹੁੰਦੀ ਹੈ, ਉਹ ਸਮਾਜ ਵਿਚ ਤਰੱਕੀ ਕਰਦੀ ਹੈ l ਇਸ ਲਈ ਔਰਤਾਂ ਦਾ ਆਰਥਿਕ ਪੱਖ ਮਜ਼ਬੂਤ ਹੋਣਾ ਬੇਹੱਦ ਲਾਜ਼ਮੀ ਹੈ l ਜਿਸ ਦੇ ਚੱਲਦੇ ਹੋਏ ਦਿਸ਼ਾ ਟਰੱਸਟ ਵੱਲੋਂ ਇੱਕ ਨਵੇਕਲੀ ਪਹਿਲ ਕੀਤੀ ਜਾ ਰਹੀ ਹੈ ਕਿ ਪੰਜਾਬ ਵਿਚਲੀਆਂ ਔਰਤਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਪ੍ਰਾਪਤ ਹੋਵੇ l ਔਰਤਾਂ ਨੂੰ ਅੱਗੇ ਵਧਾਉਣ ਦੀ ਸੋਚ ਦੇ ਚੱਲਦੇ ਹੋਏ ਦਿਸ਼ਾ ਟਰੱਸਟ ਵੱਲੋਂ ਇਕ ਨਵੀਂ "ਦਿਸ਼ਾ ਰੁਜਗਾਰ ਮੁਹਿੰਮ "ਦਾ ਅੱਜ ਬਕਾਇਦਾ ਐਲਾਨ ਕਰਦੇ ਹੋਏ ਪੂਰਾ ਰੋਡ ਮੈਪ ਵੀ ਦੱਸਿਆ ਗਿਆ l
ਗੌਰਤਲਬ ਹੈ ਕਿ ਦਿਸ਼ਾ ਟਰੱਸਟ ਵੱਲੋਂ 1 ਮਾਰਚ 2023 ਤੋਂ ਪੰਜਾਬ ਦੇ ਪਿੰਡਾਂ ਵਿੱਚ ਰੁਜ਼ਗਾਰ ਮੇਲੇ ਲਗਾਏ ਜਾਣਗੇ ਅਤੇ ਔਰਤਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿਚ ਮਦਦ ਕੀਤੀ ਜਾਵੇਗੀ l ਇਸ ਮੌਕੇ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਨੇ ਮੀਡੀਆ ਰਾਹੀਂ ਕਾਰਪੋਰੇਟ ਕੰਪਨੀਆਂ, ਆਈ ਟੀ ਕੰਪਨੀਆਂ, ਵਿੱਦਿਅਕ ਅਦਾਰਿਆਂ, ਹਸਪਤਾਲਾਂ, ਤੇ ਹੋਰ ਪ੍ਰਾਈਵੇਟ ਅਦਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਦਫਤਰਾਂ ਦੇ ਵਿੱਚ ਨੌਕਰੀਆਂ ਲਈ ਪਈਆਂ ਖਾਲੀ ਸੀਟਾਂ ਭਰਨ ਲਈ ਦਿਸ਼ਾ ਟਰੱਸਟ ਦੇ ਨੰਬਰ 75268-00013 ਤੇ ਸੰਪਰਕ ਕਰਨ l ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੀਡੀਏ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਦਿਸ਼ਾ ਰੁਜ਼ਗਾਰ ਮਹਿੰਮ ਨੂੰ ਸੁਚਾਰੂ ਢੰਗ ਨਾਲ ਨੌਕਰੀਆਂ ਲੈਣ ਵਾਲਿਆਂ ਅਤੇ ਨੌਕਰੀਆਂ ਦੇਣ ਵਾਲਿਆਂ ਤਕ ਪਹੁੰਚਾਇਆ ਜਾ ਸਕੇ l ਟਰੱਸਟ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਉਦੇਸ਼ ਹੀ ਔਰਤਾਂ ਲਈ ਰੁਜ਼ਗਾਰ ਦੇ ਸਾਧਨ ਮੁਹਈਆ ਕਰਨਾ ਹੈ l
ਇਸ ਮੌਕੇ ਟਰੱਸਟ ਵੱਲੋਂ ਟਰੱਸਟ ਦਾ ਸਲੋਗਨ "ਮੈਨੂੰ ਮਿਲ ਗਈ ਮੇਰੀ ਪਹਿਚਾਣ, ਨਵੀਂ ਦਿਸ਼ਾ ਨਵੀਂ ਉਡਾਣ " ਵੀ ਰਿਲੀਜ਼ ਕੀਤਾ ਗਿਆ l ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਆਤ ਬਹਾਰਾ ਹਸਪਤਾਲ ਦੇ ਨਰਸਿੰਗ ਸੁਪਰੀਡੈਂਟ ਅਤੇ ਦਿਸ਼ਾ ਟਰੱਸਟ ਦੇ ਵਾਇਸ ਪ੍ਰੈਜੀਡੈਂਟ ਕੁਲਦੀਪ ਕੌਰ, ਪ੍ਰਸਿੱਧ ਕੋਰੀਓਗ੍ਰਾਫਰ ਪੂਨਮ ਸਿੰਘ, ਟਰੱਸਟ ਦੇ ਮੈਬਰਾਂ ਵਿੱਚ ਪੱਤਰਕਾਰ ਗਗਨਦੀਪ ਕੌਰ , ਮਨਪ੍ਰੀਤ ਕੌਰ, ਉਮਾ ਰਾਵਤ, ਸਿਮਰਜੀਤ ਕੌਰ, ਬਿੰਨੂੰ ਸ਼ਰਮਾ ਹਾਜਰ ਸਨ l