ਨਨਕਾਣਾ ਸਾਹਿਬ ਸਕੂਲ ਦੇ ਵਿਦਿਆਰਥੀ ਨੇ ਪਹਿਲੀ ਕੋਸ਼ਿਸ਼ ਵਿੱਚ ਸੀ ਏ ਫਾਊਂਡੇਸ਼ਨ ਦੀ ਪ੍ਰੀਖਿਆ ਪਾਸ ਕੀਤੀ
ਸਰਬਜੀਤ ਸਿੰਘ ਪਨੇਸਰ
ਲੁਧਿਆਣਾ,08 ,ਫਰਵਰੀ 2023 ; ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਤਰਨਪ੍ਰੀਤ ਸਿੰਘ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿਚ ਚਾਰਟਰਡ ਅਕਾਊਂਟੈਂਟ ਫਾਊਂਡੇਸ਼ਨ ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ। ਇਹ ਇਮਤਿਹਾਨ ਭਾਰਤੀ ਚਾਰਟਰਡ ਅਕਾਊਂਟੈਂਟਸ ਦੁਆਰਾ ਦਸੰਬਰ ਮਹੀਨੇ ਵਿੱਚ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਤਰਨਪ੍ਰੀਤ ਨੇ 400 ਵਿਚ 307 ਅੰਕ ਪ੍ਰਾਪਤ ਕੀਤੇ ਗਏ। ਆਪਣੀ ਸ਼ਾਨਦਾਰ ਸਫਲਤਾ ਨੂੰ ਸਾਂਝਾ ਕਰਦੇ ਹੋਏ ਤਰਨਪ੍ਰੀਤ ਸਿੰਘ ਨੇ ਕਿਹਾ, "ਪਿਛਲੇ ਸਾਲ ਐੱਨ.ਐੱਸ.ਪੀ.ਐੱਸ. ਗਿੱਲ ਪਾਰਕ ਤੋਂ ਕਾਮਰਸ ਸਟ੍ਰੀਮ ਵਿਚ ਪੁਲਸ ਟੂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਮੈਂ ਇਸ ਪ੍ਰੀਖਿਆ ਦੀ ਤਿਆਰੀ ਕਰਨ ਦਾ ਫੈਸਲਾ ਕੀਤਾ। ਮੇਰੇ ਪਿਤਾ ਸਰਦਾਰ ਹਰਪ੍ਰੀਤ ਸਿੰਘ ਇੱਕ ਲੇਖਾਕਾਰ ਹਨ, ਮੈਂ ਉਹਨਾਂ ਨੂੰ ਸਖ਼ਤ ਮਿਹਨਤ ਕਰਦਿਆ ਦੇਖਦਾ ਸੀ ਅਤੇ ਉਹਨਾਂ ਤੋਂ ਪ੍ਰੇਰਣਾ ਮਿਲੀ। ਮੇਰੀ ਮਾਂ ਪ੍ਰਭਦੀਪ ਕੌਰ ਅਤੇ ਨਨਕਾਣਾ ਸਾਹਿਬ ਸਕੂਲ ਦੇ ਮੇਰੇ ਅਧਿਆਪਕਾਂ ਵੱਲੋਂ ਇਸ ਸਫਲਤਾ ਲਈ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਨੇ ਉਨ੍ਹਾਂ ਦੀ ਲਗਨ ਅਤੇ ਮਿਹਨਤ ਦੀ ਸ਼ਲਾਘਾ ਕੀਤੀ।