ਮਾਲੇਰਕੋਟਲਾ ਦੇ ਆਲਮਾਈਟੀ ਪਬਲਿਕ ਸੀ. ਸੈ. ਸਕੂਲ ਵਿਖੇ ਖੇਡ ਦਿਵਸ ਮਨਾਇਆ
- ਸਕੂਲ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਨੂੰ ਪਹਿਚਾਣਨ ਲਈ ਸਕੂਲ ਵਿੱਚ ਹਰ ਸਾਲ ਖੇਡ ਦਿਵਸ ਮਨਾਇਆ ਜਾਂਦਾ ਹੈ--ਪ੍ਰਿੰਸੀਪਲ ਮੁਹੰਮਦ ਸ਼ਫੀਕ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 8 ਫਰਵਰੀ 2023 - ਸਥਾਨਕ ਆਲਮਾਈਟੀ ਪਬਲਿਕ ਸੀ. ਸੈ. ਸਕੂਲ ਜਮਾਲਪੁਰਾ, ਮਾਲੇਰਕੋਟਲਾ ਵਿਖੇ ਸਾਲਾਨਾ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ। ਸਮੂਹ ਵਿਦਆਰਥੀਆਂ ਨੇ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਵੱਖੋ ਵੱਖ ਮੁਕਾਬਲਿਆਂ ਵਿੱਚ ਦੇ ਜੈਤੂਆ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆ ਕਿ ਸ਼ਤਰੰਜ (ਲੜਕੇ) ਵਿੱਚ ਹਾਰੂਨ ਪਹਿਲਾ, ਸੁਮੈਰ ਦੂਜਾ ਅਤੇ ਅਰਸ਼ ਅਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਤਰੰਜ (ਲੜਕੀਆਂ) ਵਿੱਚ ਯਾਸਮੀਨ ਨੇ ਪਹਿਲਾ, ਤਹਿਮੀਨ ਦੂਜਾ ਅਤੇ ਸਾਮੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੰਬੀ ਛਾਲ (ਲੜਕੇ) ਇਮਰਾਨ ਪਹਿਲਾ, ਅਰਸ਼ ਅਲੀ ਦੂਜਾ, ਅਤੇ ਉਸਮਾਨ ਗਨੀ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 16 ਲੰਬੀ ਛਾਲ ਆਸਿਫ ਪਹਿਲਾ, ਸੂਮੈਰ ਦੂਜਾ ਅਤੇ ਅੱਫਾਨ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਰੇਸ (ਲੜਕੇ) ਨੋਮਾਨ ਪਹਿਲਾ, ਅਰਸ਼ ਅਲੀ ਦੂਜਾ ਅਤੇ ਇਮਰਾਨ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਰੇਸ (ਲੜਕੀਆਂ) ਆਸਿਮਾ ਪਹਿਲਾ, ਅਲੀਜ਼ਾ ਦੂਜਾ ਅਤੇ ਅਫੀਫਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੈਮਨ ਰੇਸ (ਲੜਕੇ) ਅਮੀਨ ਪਹਿਲਾ, ਮੋਮਿਨ ਦੂਜਾ ਅਤੇ ਅਲਫਾਜ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੈਮਨ ਰੇਸ (ਲੜਕੀਆਂ) ਜ਼ੋਇਆ ਪਹਿਲਾ, ਨਮਰਾ ਦੂਜਾ ਅਤੇ ਹੂਮੈਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਕ ਵਾਕ ਰੇਸ (ਲੜਕੇ) ਉਮਰ ਪਹਿਲਾ, ਵਕਾਰ ਦੂਜਾ ਅਤੇ ਉਸਮਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸ਼ਾਟਪੁੱਟ ਹਾਰੂਨ ਪਹਿਲਾ, ਸੁਮੈਰ ਦੂਜਾ ਅਤੇ ਅੱਫਾਨ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 16 ਡਿਸਕਸ ਥ੍ਰੋ (ਲੜਕੀਆਂ) ਤਹਿਮੀਨ ਪਹਿਲਾ, ਯਾਸਮੀਨ ਦੂਜਾ ਅਤੇ ਹਨੀਸਾ ਰੁਕਸਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਡਿਸਕਸ ਥ੍ਰੋ ਮਹਿਕ ਪਹਿਲਾ, ਸਨਾ ਦੂਜਾ ਅਤੇ ਸਿਮਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੈਕ ਰੇਸ (ਲੜਕੀਆਂ) ਨੂਰਪ੍ਰੀਤ ਪਹਿਲਾ ਰਿਜ਼ਵਾ ਦੂਜਾ ਅਤੇ ਨਮਰਾ ਨੇ ਤੀਜ ਸਥਾਨ ਪ੍ਰਾਪਤ ਕੀਤਾ।ਸੈਕ ਰੇਸ (ਲੜਕੇ) ਮੇਰਾਜ਼ ਪਹਿਲਾ, ਅਲਫਾਜ਼ ਦੂਜਾ ਅਤੇ ਵਕਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਨ ਲੈੱਗ ਰੇਸ (ਲੜਕੀਆਂ) ਅਫੀਫਾ ਪਹਿਲਾ, ਅਕਸ਼ਾ ਦੂਜਾ ਅਤੇ ਰਿਜ਼ਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਨ ਲੈੱਗ ਰੇਸ (ਲੜਕੇ) ਅਕਰਮ ਪਹਿਲਾ, ਮੋਮਿਨ ਦੂਜਾ ਅਤੇ ਮੇਰਾਜ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੈਮਨ ਰੇਸ ਜੋਫੀਆ ਪਹਿਲਾ, ਮਹਿਕ ਦੂਜਾ ਅਤੇ ਆਸਿਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 3 ਲੈੱਗ ਰੇਸ ਵਿੱਚ ਯਾਸਮੀਨ-ਤਹਿਮੀਨ ਪਹਿਲਾ, ਮਦੀਹਾ-ਰੁਕਸਾਨਾ ਦੂਜਾ ਅਤੇ ਅਲੀਜ਼ਾ-ਸਬਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਤੋਂ ਇਲਾਵਾ ਛੋਟੀਆਂ ਜਮਾਤਾਂ ਦੇ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ। ਖੇਡਾਂ ਦੀ ਸਮਾਪਤੀ ਤੇ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ। ਇਸ ਦੌਰਾਨ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆ ਕੇ ਸਕੂਲ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਨੂੰ
ਪਹਿਚਾਣਨ ਲਈ ਸਕੂਲ ਵਿੱਚ ਹਰ ਸਾਲ ਖੇਡ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ੁਿਕ ਇਸ ਤਰਾਂ ਦੇ ਆਯੋਜਨ ਸਮੂਹ ਸਟਾਫ ਦੀ ਮਿਹਨਤ ਨਾਲ ਹੀ ਕਰਵਾਏ ਜਾਂਦੇ ਹਨ। ਸਾਡਾ ਸਾਰਾ ਸਟਾਫ ਬਹੁਤ ਵਧੀਆ ਹੈ ਜਿਹਨਾਂ ਦੀ ਮਿਹਨਤ ਨਾਲ ਇਹ ਸਫਲ ਆਯੋਜਨ ਕੀਤਾ ਗਿਆ।