ਸੀਬੀਐੱਸਏ, ਸੀਜੀਸੀ ਲਾਂਡਰਾ ਵੱਲੋਂ ਸੀਆਈਆਈ ਦੇ ਸਹਿਯੋਗ ਨਾਲ ਪੈਨਲ ਚਰਚਾ ਕਰਾਈ ਗਈ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 8 ਫਰਵਰੀ 2023 - ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਨਿਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾ ਦੇ ਐਮਬੀਏ ਵਿਭਾਗ ਵੱਲੋਂ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਚੰਡੀਗੜ੍ਹ ਦੇ ਸਹਿਯੋਗ ਨਾਲ ਕੇਂਦਰੀ ਬਜਟ-2023 ਸਬੰਧੀ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫੈਕਲਟੀ ਮੈਂਬਰਾਂ ਸਣੇ 200 ਤੋਂ ਵੱਧ ਵਿਿਦਆਰਥੀਆਂ ਨੇ ਆਪਣੀ ਹਾਜਰੀ ਲਗਾਈ। ਇਸ ਸੈਸ਼ਨ ਦਾ ਮੁੱਖ ਉਦੇਸ਼ ਕੇਂਦਰੀ ਬਜਟ-2023 ਦੇ ਮੁੱਖ ਪਹਿਲੂਆਂ ਅਤੇ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ’ਤੇ ਪੈ ਰਹੇ ਸਮੁੱਚੇ ਪ੍ਰਭਾਵਾਂ ਬਾਰੇ ਚਰਚਾ ਅਤੇ ਵਿਸ਼ਲੇਸ਼ਣ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਨਾਲ ਕੀਤੀ ਗਈ। ਇਸ ਉਪਰੰਤ ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ ਨੇ ਹਾਜ਼ਰੀਨ ਨੂੰ ਪੈਨਲ ਚਰਚਾ ਲਈ ਰੱਖੇ ਵਿਸ਼ੇ ਅਤੇ ਇਸ ਨਾਲ ਸੰਬੰਧਿਤ ਨਤੀਜਿਆਂ ਬਾਰੇ ਜਾਣੂ ਕਰਵਾਇਆ।
ਇਸ ਚਰਚਾ ਸੈਸ਼ਨ ਵਿੱਚ ਪਹੰੁਚੇ ਉੱਘੇ ਪੈਨਲਿਸਟਾਂ ਵਿੱਚ ਸੀਏ ਸ਼੍ਰੀ ਵਿਜੇਂਦਰ ਸਿੰਘ, ਚੇਅਰ ਐਂਟਰਪ੍ਰਿਿਨਓਰਸ਼ਿਪ ਐਂਡ ਇਨੋਵੇਸ਼ਨ ਵਰਟੀਕਲ ਅਤੇ ਮੈਂਬਰ, ਸੀਆਈਆਈ ਚੰਡੀਗੜ੍ਹ, ਸ਼੍ਰੀ ਪਾਰਸ ਬਾਫਨਾ, ਚੀਫ ਫਾਈਨੈਂਸ਼ੀਅਲ ਅਫਸਰ, ਟਾਇਨਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ, ਸੀਏ ਸ਼੍ਰੀ ਅਨਿਲ ਕੱਕੜ, ਚੇਅਰਮੈਨ, ਚੰਡੀਗੜ੍ਹ ਬ੍ਰਾਂਚ, ਇੰਸਟੀਚਿਊਟ ਆਫ ਚਾਰਟਡ ਅਕਾਊਂਟੈਂਟਸ ਆਫ ਇੰਡੀਆ, ਸੀਏ ਸ਼੍ਰੀ ਪਰੀਕਸ਼ਿਤ ਅਗਰਵਾਲ, ਫਾਊਂਡਰ ਪਾਰਟਨਰ, ਐੱਮ/ਐੱਸ ਰੁਪੇਸ਼ ਪਰੀਕਸ਼ਿਤ ਐਂਡ ਐਸੋਸੀਏਟਸ ਅਤੇ ਸ਼੍ਰੀ ਵਿਨੀਤ ਜੈਨ, ਸਹਾਇਕ ਜਨਰਲ ਮੈਨੇਜਰ, ਬੈਂਕ ਆਫ ਬੜੌਦਾ ਆਦਿ ਨੇ ਸ਼ਮੂਲੀਅਤ ਕੀਤੀ।
ਬਜਟ ਸੰੰਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸ਼੍ਰੀ ਬਾਫਨਾ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਕਿਵੇਂ ਕੇਂਦਰੀ ਬਜਟ ਵਿੱਚ ਨਿਰਧਾਰਤ ਕੀਤੇ ਗਏ ਮੁਨਾਫ਼ੇ ਵਾਲੇ ਟੈਕਸ ਸਲੈਬਾਂ ਵਧੇਰੇ ਦੇਣਯੋਗ ਆਮਦਨ ਨੂੰ ਯਕੀਨੀ ਬਣਾਉਣਗੀਆਂ ਜਿਸ ਨਾਲ ਗ੍ਰਾਹਕਾਂ ਦੇ ਨਿਵੇਸ਼ ਫੈਸਲੇ ਪ੍ਰਭਾਵਿਤ ਹੋਣਗੇ। ਗੱਲਬਾਤ ਨੂੰ ਅੱਗੇ ਵਧਾਉਂਦੇ ਹੋਏ, ਸ੍ਰੀ ਕੱਕੜ ਨੇ ਕਿਹਾ ਕਿ ਇਹ ਬਜਟ ਵਿੱਤੀ ਸੂਝ-ਬੂਝ ਨਾਲ ਵਿਕਾਸ ਨੂੰ ਬੜਾਵਾ ਦੇਵੇਗਾ। ਇਸ ਦੇ ਨਾਲ ਹੀ ਸ੍ਰੀ ਅਗਰਵਾਲ ਨੇ ਜ਼ੋਰ ਦਿੱਤਾ ਕਿ ਇਸ ਨੇ ਐੱਮਐੱਸਐੱਮਈਜ਼ ਲਈ ਟੈਕਸ ਦਰਾਂ ਵਿੱਚ ਕਾਫ਼ੀ ਕਟੌਤੀ ਕੀਤੀ ਹੈ, ਜਿਸ ਨਾਲ ਪੇਅਮੈਂਟ ਸਾਈਕਲ (ਭੁਗਤਾਨ ਪ੍ਰਕਿਿਰਆ) ਨੂੰ ਹੁਲਾਰਾ ਮਿਿਲਆ ਹੈ ਅਤੇ ਇਸ ਦੇ ਅਸਰ ਨਾਲ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਬੜਾਵਾ ਮਿਿਲਆ ਹੈ।
ਬਜਟ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਜੈਨ ਨੇ ਕੇਂਦਰੀ ਬਜਟ ਪ੍ਰਤੀ ਦ੍ਰਿੜ ਵਿਸ਼ਵਾਸ਼ ਜਤਾਇਆ ਅਤੇ ਇਸ ਨੂੰ ਪ੍ਰਗਤੀਸ਼ੀਲ ਤੇ ਸੰਭਾਵੀ ਵਿਕਾਸ ਅਤੇ ਗ੍ਰੀਨ ਗ੍ਰੋਥ ਨੂੰ ਪ੍ਰਾਪਤ ਕਰਕੇ ਇਸ ਨੂੰ ਆਰਥਿਕ ਵਿਕਾਸ ਲਈ ਲੰਬੇ ਸਮੇਂ ਦਾ ਦ੍ਰਿਸ਼ਟੀਕੋਣ ਦੱਸਿਆ। ਮਿਸਟਰ ਸਿੰਘ, ਸੀਆਈਆਈ ਚੰਡੀਗੜ੍ਹ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਬਜਟ ਨੌਜਵਾਨਾਂ ਨੂੰ ਇੱਕ ਤਰ੍ਹਾਂ ਨਾਲ ਵਿਸ਼ੇਸ਼ ਤਾਕਤ ਪ੍ਰਦਾਨ ਕਰਦਾ ਹੈ ਅਤੇ ਸਮਾਵੇਸ਼ੀ ਵਿਕਾਸ ’ਤੇ ਧਿਆਨ ਕੇਂਦਰਿਤ ਕਰਦਾ ਹੈ। ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਇੱਕ ਓਪਨ ਹਾਊਸ ਸੈਸ਼ਨ ਦੇ ਨਾਲ ਹੋਈ, ਜਿੱਥੇ ਪੈਨਲ ਦੇ ਮੈਂਬਰਾਂ ਨੇ ਬਜਟ ਦੇ ਨਤੀਜਿਆਂ ਅਤੇ ਪ੍ਰਭਾਵਾਂ ਵਿੱਚ ਡੂੰਘੀ ਦਿਲਚਸਪੀ ਦਿਖਾਉਣ ਵਾਲੇ ਸੀਬੀਐੱਸਏ ਦੇ ਵਿਿਦਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।