ਕਾਰ ਦੀ ਬਾਰੀ ਖੋਲ੍ਹਣ ਤੋਂ ਬਾਅਦ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਚੱਲੇ ਇੱਟਾਂ ਰੋੜੇ, ਇਕ ਦਾ ਫਟਿਆ ਸਿਰ
ਦੀਪਕ ਜੈਨ
ਜਗਰਾਉਂ, 8 ਫਰਵਰੀ 2023 - ਸਥਾਨਕ ਕਮਲ ਚੌਂਕ ਦੇ ਨੇੜੇ ਬੁੱਧਵਾਰ ਦੀ ਸ਼ਾਮ 6 ਵਜੇ ਦੇ ਕਰੀਬ ਸੜਕ ਦੇ ਵਿਚਕਾਰ ਖਲੋਤੀ ਕਾਰ ਦੀ ਬਾਰੀ ਖੋਲ੍ਹਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਦੋਹਾਂ ਗੂਟਾ ਵਿੱਚ ਇੱਟਾਂ ਰੋੜੇ ਚੱਲਣ ਤੋਂ ਬਾਅਦ ਇੱਕ ਵਿਅਕਤੀ ਦਾ ਸਿਰ ਫਟਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਨਾਲ ਆਪਣੇ ਦੰਦਾਂ ਦਾ ਨਾਪ ਦੇਣ ਲਈ ਕਮਲ ਚੌਂਕ ਦੇ ਨੇੜੇ ਆਏ ਸਨ। ਜਿਵੇਂ ਹੀ ਉਨ੍ਹਾਂ ਨੇ ਕਾਰ ਦੀ ਬਾਰੀ ਖੋਲ੍ਹ ਕੇ ਥੱਲੇ ਉੱਤਰਨਾ ਚਾਹਿਆ ਤਾਂ ਪਿੱਛੋਂ ਦੀ ਆ ਰਹੇ ਸਕੂਟਰ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੇ ਭਤੀਜੇ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਾਮੂਲੀ ਜਿਹੀ ਗੱਲ ਤੇ ਹੀ ਉਹਨਾਂ ਨੇ ਇੱਟਾਂ ਰੋੜੇ ਮਾਰ ਕੇ ਮੇਰੇ ਭਤੀਜੇ ਦਾ ਸਿਰ ਪਾੜ ਦਿੱਤਾ।
ਮੌਕੇ ਤੇ ਮੌਜੂਦ ਦੂਸਰੇ ਪਾਸੇ ਦੇ ਵਿਅਕਤੀ ਗਗਨਦੀਪ ਨੇ ਦੱਸਿਆ ਕਿ ਮੇਰਾ ਭਰਾ ਜਿਵੇਂ ਹੀ ਗੱਡੀ ਵਾਲੀ ਸਾਈਡ ਗਿਆ ਤਾਂ ਗੱਡੀ ਵਿੱਚ ਸਵਾਰ ਵਿਅਕਤੀ ਨੇ ਅਚਾਨਕ ਆਪਣੀ ਗੱਡੀ ਦੀ ਬਾਰੀ ਖੋਹਲ ਦਿੱਤੀ ਅਤੇ ਜਦੋਂ ਮੇਰੇ ਭਰਾ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਬਾਰੀ ਖੋਲ੍ਹਣ ਤੋਂ ਪਹਿਲਾਂ ਪਿੱਛੇ ਵੀ ਧਿਆਨ ਨਾਲ ਦੇਖ ਲਿਆ ਕਰੋ ਤਾਂ ਇਨ੍ਹੀ ਗੱਲ ਵਿਚ ਕਾਰ ਸਵਾਰ ਮੇਰੇ ਭਰਾ ਦੇ ਨਾਲ ਗਾਲੀ-ਗਲੋਚ ਕਰਨ ਲਗ ਪਏ ਅਤੇ ਮੇਰੇ ਭਰਾ ਨਾਲ ਕਾਰ ਸਵਾਰਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਅਸੀਂ ਭਰਾ ਨੂੰ ਛੁਡਾਉਣ ਗਏ ਤਾਂ ਉਹਨਾਂ ਸਾਡੇ ਨਾਲ ਵੀ ਹੱਥੋਪਾਈ ਕੀਤੀ ਅਤੇ ਸਾਡੇ ਵੱਲ ਇੱਟਾਂ ਰੋੜੇ ਮਾਰਨੇ ਪੂਰੀ ਕਰ ਦਿੱਤੇ ਅਤੇ ਜਦੋਂ ਅਸੀਂ ਜਵਾਬ ਵਿਚ ਇੱਟਾਂ ਰੋੜੇ ਮਾਰੇ ਤਾਂ ਉਹ ਉਨ੍ਹਾਂ ਦੇ ਇਕ ਵਿਅਕਤੀ ਦੇ ਲੱਗ ਗਿਆ। ਜਿਸ ਕਾਰਨ ਉਹ ਵਿਅਕਤੀ ਜ਼ਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਏ ਐੱਸ ਆਈ ਨਰਿੰਦਰ ਕੁਮਾਰ ਨੂੰ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਸੇ ਵੀ ਗੱਲ ਦਾ ਜਵਾਬ ਦੇਣਾ ਮੁਨਾਸਿਬ ਨਾ ਸਮਝਿਆ ਅਤੇ ਆਪਣੀ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਖਿਸਕ ਗਏ।
ਲੜਾਈ ਦੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕਾ ਦੇਖਣ ਪਹੁੰਚੇ ਥਾਣਾ ਸਿਟੀ ਦੇ ਏਐਸਆਈ ਨਰਿੰਦਰ ਕੁਮਾਰ ਨੇ ਘਟਨਾ ਦੀ ਕਵਰੇਜ਼ ਕਰਨ ਪਹੁੰਚੇ ਪੱਤਰਕਾਰਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਪੱਤਰਕਾਰਾਂ ਨੂੰ ਬੜੀ ਬਦਤਮੀਜ਼ੀ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਚੁੱਪ ਕਰ ਕੇ ਠਾਂਣੇ ਆ ਜਾਓ।