ਜੀ ਐਨ ਡੀ ਸੀ ਕਾਸਮਿਕ ਕਲੱਬ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਇਕ ਇੰਟਰਐਕਟਿਵ ਸੈਸ਼ਨ ਕਰਾਇਆ
ਸਰਬਜੀਤ ਸਿੰਘ ਪਨੇਸਰ
ਲੁਧਿਆਣਾ,10 ਮਾਰਚ 2023 - ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਦੇ ਕਾਸਮਿਕ ਕਲੱਬ ਦੇ ਵਿਦਿਆਰਥੀਆਂ ਨੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ| ਇਸ ਮੌਕੇ ਰੁਪਿੰਦਰ ਕੌਰ ਸਰਾਂ, ਪੀਪੀਐਸ ਏਡੀਸੀਪੀ, ਇਨਵੈਸਟੀਗੇਸ਼ਨ ਅਤੇ ਜ਼ੋਨ- 1 ਪੀਬੀਆਈ,ਲੁਧਿਆਣਾ , ਨੇ ਉਚੇਚੇ ਤੌਰ ਉੱਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਬਰਾਬਰਤਾ ਦਾ ਸਮਾਂ ਹੈ ਅਤੇ ਇਸ ਨੂੰ ਕਾਇਮ ਰੱਖਣ ਲਈ ਸਾਨੂੰ ਆਪਣੇ ਹੱਕਾਂ ਦੀ ਮੰਗ ਅਤੇ ਇਹਨਾਂ ਦੀ ਰਾਖੀ ਕਰਨ ਲਈ ਦਲੇਰੀ ਨਾਲ ਕੰਮ ਕਰਨਾ ਚਾਹੀਦਾ ਹੈ|
ਇਸ ਦੇ ਨਾਲ-ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਹਰੇਕ ਕੰਮ ਪੂਰੀ ਜ਼ਿੰਮੇਵਾਰੀ ਅਤੇ ਸਖ਼ਤ ਮਿਹਨਤ ਨਾਲ ਕਰਨ ਦਾ ਵੀ ਸੁਨੇਹਾ ਦਿੱਤਾ | ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨ ਦੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਉਂਦੇ ਹੋਏ ਇਹਨਾਂ ਤੋਂ ਦੂਰ ਰਹਿਣ ਅਤੇ ਆਪਣੇ ਕੈਰੀਅਰ ਉਤੇ ਜ਼ਰੂਰ ਧਿਆਨ ਦੇਣ ਦੀ ਅਪੀਲ ਵੀ ਕੀਤੀ| ਇਸ ਮੌਕੇ ਕਾਲਜ ਦੇ ਐਨਐਸਐਸ ਵਿੰਗ ਨੇ ਮਹਿਲਾ ਸਸ਼ਕਤੀਕਰਣ ਬਾਰੇ ਸੰਖੇਪ ਪੇਸ਼ਕਾਰੀ ਵੀ ਦਿੱਤੀ| ਡਾ. ਸਹਿਜਪਾਲ ਸਿੰਘ, ਪ੍ਰਿੰਸੀਪਲ,ਜੀਐਨਡੀਸੀ ,ਨੇ ਇਸ ਸਮਾਗਮ ਦੀ ਸਮਾਪਤੀ ਦੌਰਾਨ ਏਡੀਪੀਸੀ,ਰੁਪਿੰਦਰ ਕੌਰ ਸਰਾਂ ਨੂੰ ਆਪਣੇ ਅਣਮੁਲੇ ਵਿਚਾਰ ਵਿਦਿਅਰਥੀਆਂ ਨਾਲ ਸਾਂਝੇ ਕਰਨ ਲਈ ਦਿਲੋਂ ਧੰਨਵਾਦ ਕੀਤਾ|