ਸ.ਪ ਸਮਾਰਟ ਸਕੂਲ ਉੱਪਲ ਖੇੜੀ ਦਾ ਸਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 31 ਮਾਰਚ 2023 - ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੀ.ਪੀ.ਈ.ਓ ਮਾ ਕੋ-1 ਸ ਸੋਹਣ ਸਿੰਘ ਦੀ ਸਰਪ੍ਰਸਤੀ ਅਤੇ ਸਕੂਲ ਮੁਖੀ ਮੈਡਮ ਨਿਰਮਲਜੋਤ ਕੌਰ ਦੀ ਅਗਵਾਈ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿੱ) ਮੁਹੰਮਦ ਖ਼ਲੀਲ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸ ਕੁਲਵੰਤ ਸਿੰਘ ਗੱਜਣਮਾਜਰਾ ਸਨ। ਮੁਹੰਮਦ ਖ਼ਲੀਲ ਜੀ ਨੇ ਸੰਬੋਧਨ ਕਰਦਿਆਂ ਸਮੂਹ ਸਟਾਫ਼ ਅਤੇ ਮੈਡਮ ਨਿਰਮਲਜੋਤ ਕੌਰ ਜੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਕੂਲ ਦੇ ਮਿਹਨਤੀ ਸਟਾਫ਼ ਦੀ ਬਦੌਲਤ ਸਕੂਲ ਨੇ ਜਿੱਥੇ ਨਵੇਂ ਦਾਖ਼ਲੇ ਦਾ ਟੀਚਾ ਪੂਰਾ ਕੀਤਾ ਉੱਥੇ ਹੀ ਇਸ ਸਮਾਗਮ ਨੂੰ ਵੀ ਯਾਦਗਾਰੀ ਬਣਾਇਆ ਹੈ।
ਇਸ ਸਮੇਂ ਬੱਚਿਆਂ ਦੁਆਰਾ ਰੰਗਾਰੰਗ ਪੇਸ਼ਕਾਰੀ ਦੁਆਰਾ ਸਮਾਂ ਬੰਨ੍ਹ ਦਿੱਤਾ।ਇਸ ਤੋਂ ਉਪਰੰਤ ਪਹਿਲੇ, ਦੂਜੇ ਅਤੇ ਤੀਜੇ ਸਥਾਨ ਵਾਲ਼ੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਕੂਲ ਦੇ ਅਧਿਆਪਕ ਬਿਕਰਮਜੀਤ ਸਿੰਘ, ਲਿਆਕਤ ਅਲੀ, ਜਸਪ੍ਰੀਤ ਕੌਰ, ਰਿੰਪੀ, ਗੁਰਵਿੰਦਰ ਕੌਰ ਅਤੇ ਵਕੀਲਾ ਬਾਨੋ ਨੇ ਸਮਾਰੋਹ ਨੂੰ ਯਾਦਗਾਰੀ ਬਣਾਉਣ ਲਈ ਵੱਡਮੁਲਾ ਯੋਗਦਾਨ ਪਾਇਆ।ਇਸ ਸਮੇਂ ਹਾਜ਼ਰ ਪਤਵੰਤੇ ਸੱਜਣਾਂ ਵਿੱਚ ਬੀ.ਐਮ.ਟੀ ਮਾਨ ਸਿੰਘ, ਰਸ਼ਪਿੰਦਰ ਸਿੰਘ,ਹਰਵਿੰਦਰ ਸਿੰਘ ਨੀਟਾ, ਇੰਦਰਜੀਤ ਸਿੰਘ ਸਰਪੰਚ, ਦੀਦਾਰ ਸਿੰਘ ਗ੍ਰੰਥੀ, ਸੁਖਵੀਰ ਸਿੰਘ, ਹਰਮਨ ਸਿੰਘ, ਰਣਵੀਰ ਸਿੰਘ, ਸੀ ਐੱਚ ਟੀ ਕਮਲਜੀਤ ਕੌਰ, ਫਰਿਆਦ ਸਿੰਘ, ਸੁਖਵਿੰਦਰ ਸਿੰਘ, ਜੈਪਿੰਦਰ ਸਿੰਘ, ਜਸਦੀਪ ਗਿੱਲ ਅਤੇ ਗੁਰਦੀਪ ਸਿੰਘ ਪ੍ਰਧਾਨ ਮੌਜੂਦ ਸਨ।