ਦਸਵੀਂ ਦੀ ਪ੍ਰੀਖਿਆ ਵਿੱਚ ਸਰਕਾਰੀ ਸਕੂਲ ਦੀਆਂ ਦੋ ਲੜਕੀਆਂ ਨੇ ਸਟੇਟ ਮੈਰਿਟ ਚ ਕੀਤਾ ਆਪਣਾ ਨਾਂਅ ਦਰਜ਼
- ਹਲਵਾਈ ਦੀ ਧੀ ਨੇ ਕੀਤਾ ਆਪਣੇ ਪਰਿਵਾਰ ਦਾ ਨਾਂਅ ਰੋਸ਼ਨ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 26 ਮਈ 2023 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀ ਜਮਾਤ ਦੇ ਨਤੀਜੇ ਆਉਣ ਤੇ ਬਟਾਲਾ ਦੇ ਲੜਕੀਆਂ ਦੇ ਸਰਕਾਰੀ ਸਕੂਲ ਦੀਆ ਦੋ ਵਿਦਿਆਰਥਣਾਂ ਨੇ ਸਟੇਟ ਮੈਰਿਟ ਚ ਆਪਣਾ ਨਾਮ ਦਰਜ਼ ਕਰਵਾ ਆਪਣਾ ਆਪਣੇ ਸਕੂਲ ਅਤੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ ਉਥੇ ਹੀ ਸਰਕਾਰੀ ਸਕੂਲ ਦੀ ਵਿਦਿਆਰਥਣ ਕ੍ਰਿਤੀਕਾ ਨੇ 97.38 ਫੀਸਦੀ ਨੰਬਰ ਹਾਸਿਲ ਕਰ ਸਟੇਟ ਮੈਰਿਟ ਚ ਆਪਣਾ ਨਾਮ ਦਰਜ ਕੀਤਾ ਹੈ ਉਥੇ ਹੀ ਵਿਦਿਆਰਥਣ ਦਾ ਕਹਿਣਾ ਹੈ ਕਿ ਇਸ ਮੁਕਾਮ ਤੇ ਪਹੁਚਣ ਲਈ ਉਸਨੂੰ ਸਭ ਤੋਂ ਵੱਧ ਆਪਣੇ ਟੀਚਰਾਂ ਦਾ ਸਹਿਯੁਗ ਰਿਹਾ ਅਤੇ ਪਰਿਵਾਰ ਦਾ ਵੀ ਸਾਥ ਬਹੁਤ ਅਹਿਮ ਸੀ ਉਥੇ ਹੀ ਇਸ ਬੱਚੇ ਦਾ ਕਹਿਣਾ ਹੈ ਕਿ ਉਸਨੇ ਦਿਨ ਰਾਤ ਮੇਹਨਤ ਕੀਤੀ ਅਤੇ ਕਈ ਵਾਰ ਤਾ ਰਾਤ ਦੇ ਦੋ ਵਜੇ ਤਕ ਪੜਾਈ ਕੀਤੀ ਅਤੇ ਤਾ ਹੀ ਅੱਜ ਇਸ ਮੁਕਾਮ ਤੇ ਹੈ ਅਤੇ ਅਗੇ ਵੀ ਉਹ ਆਪਣੀ ਮੇਹਨਤ ਜਾਰੀ ਰੱਖੇਗੀ ਅਤੇ ਉਸ ਦਾ ਸੁਪਨਾ ਹੈ ਕਿ ਉਹ ਮੈਥ ਵਿਸ਼ੇ ਦੀ ਅਧਿਆਪਕ ਬਣੇ |
ਉਥੇ ਹੀ ਇਸ ਬੱਚੇ ਵਲੋਂ ਹਾਸਿਲ ਕੀਤੇ ਮੁਕਾਮ ਨੂੰ ਲੈਕੇ ਸਕੂਲ ਵਲੋਂ ਵਿਦਿਆਰਥਣ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਸਟਾਫ ਅਤੇ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਦਾ ਕਹਿਣ ਸੀ ਕਿ ਜਦ ਵੀ ਕੋਈ ਬੱਚਾ ਆਪਣਾ ਚੰਗਾ ਮੁਕਾਮ ਹਾਸਿਲ ਕਰਦਾ ਹੈ ਤਾ ਉਹਨਾਂ ਨੂੰ ਵੀ ਫੱਕਰ ਮਹਿਸੂਸ ਹੁੰਦਾ ਹੈ | ਉਥੇ ਹੀ ਜਿਲਾ ਸਿਖਿਆ ਅਫਸਰ ਅਮਰਜੀਤ ਸਿੰਘ ਭਾਟੀਆ ਦਾ ਕਹਿਣਾ ਸੀ ਕਿ ਬਾਰ੍ਹਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਚ ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਾ 96.91 ਰਹੀ ਅਤੇ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦੇ ਸਾਰੇ ਜ਼ਿਲ੍ਹਿਆ ਵਿੱਚੋਂ ਪਹਿਲੇ ਸਥਾਨ ਤੇ ਰਿਹਾ।ਜਦਕਿ ਹੁਣ ਵੀ ਜਦ 10 ਵੀ ਦੇ ਨਤੀਜੇ ਆਏ ਹਨ ਤਾ ਜਿਲਾ ਗੁਰਦਾਸਪੁਰ ਨੇ ਪਾਸ ਪ੍ਰਤੀਸ਼ਤ ਚ ਪੰਜਾਬ ਭਰ ਚ ਚੋਥਾ ਸਥਾਨ ਹਾਸਿਲ ਕੀਤਾ ਹੈ | ਅਤੇ ਉਹਨਾਂ ਕਿਹਾ ਕਿ ਇਹ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਰਵਾਈ ਸਖ਼ਤ ਮਿਹਨਤ ਨਾਲ ਇਹ ਸਭ ਸੰਭਵ ਹੋਇਆ ਹੈ।