ਸੀਜੀਸੀ ਲਾਂਡਰਾਂ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਕਰਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
- ਮੈਨੇਜਮੈਂਟ ਐਜੂਕੇਸ਼ਨ ਵਿੱਚ ਉਭਰਦੇ ਰੁਝਾਨਾਂ ਸੰਬੰਧੀ ਕੀਤੀ ਵਿਚਾਰ ਚਰਚਾ
ਮੋਹਾਲੀ, 2 ਜੂਨ 2023 - ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਮੈਨੇਜਮੈਂਟ (ਸੀਬੀਐਸਏ), ਸੀਜੀਸੀ ਲਾਂਡਰਾਂ ਵੱਲੋਂ ਚੰਡੀਗੜ੍ਹ ਮੈਨੇਜਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 60 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਦਾ ਮੁੱਖ ਵਿਸ਼ਾ ‘ਇਮਰਜਿੰਗ ਟਰੈਂਡਸ ਇਨ ਮੈਨੇਜਮੈਂਟ ਐਜੂਕੇਸ਼ਨ ਐਂਡ ਇਨੋਵੇਸ਼ਨ ਰਿਸਰਚ ਮੈਥਡੋਲੋਜੀ’ ਰਿਹਾ। ਜਿਸ ਦਾ ਮੁੱਖ ਮਕਸਦ ਪ੍ਰਬੰਧਨ ਸਿੱਖਿਆ ਵਿੱਚ ਤਾਜ਼ਾ ਰੁਝਾਨਾਂ ਦੇ ਨਾਲ ਉਨ੍ਹਾਂ ਨੂੰ ਗਤੀ ਪ੍ਰਦਾਨ ਕਰਨ ਦੇ ਨਾਲ-ਨਾਲ ਭਾਗ ਲੈਣ ਵਾਲੇ ਫੈਕਲਟੀ ਦੇ ਖੋਜ ਹੁਨਰ ਨੂੰ ਮਜ਼ਬੂਤ ਕਰਨ ਸਣੇ ਕਈ ਹੋਰ ਉਦੇਸ਼ਾਂ ਜਿਵੇਂ ਕਿ ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਬਿਜ਼ਨਸ ਇੰਟੈਲੀਜੈਂਸ ਦੀਆਂ ਧਾਰਨਾਵਾਂ ਨਾਲ ਜਾਣੂ ਕਰਵਾਉਣਾ, ਏਐੱਲ ਦੁਆਰਾ ਸੰਚਾਲਿਤ ਟੂਲ ਜਿਵੇਂ ਕਿ ਚੈਟਜੀਪੀਟੀ ਆਦਿ ਅਤੇ ਪ੍ਰਬੰਧਨ ਸਿੱਖਿਆ ਤੇ ਉਨ੍ਹਾਂ ਦਾ ਬਾਅਦ ਦਾ ਪ੍ਰਭਾਵ ਆਦਿ ਦੀ ਪ੍ਰਾਪਤੀ ਕਰਨਾ ਹੈ।ਇਸ ਤੋਂ ਇਲਾਵਾ ਇਹ ਪ੍ਰੋਗਰਾਮ ਫੈਕਲਟੀ ਨੂੰ ਇਸ ਤਰੀਕੇ ਨਾਲ ਸਿਖਲਾਈ ਦੇਣਾ ਤਾਂ ਜੋ ਉਨ੍ਹਾਂ ਨੂੰ ਕਾਰੋਬਾਰ ਪ੍ਰਬੰਧਨ ਵਿੱਚ ਵਰਤੇ ਜਾਣ ਵਾਲੇ ਖੋਜ ਅਤੇ ਤਕਨਾਲੋਜੀ ਸਾਧਨਾਂ ਨਾਲ ਸਬੰਧਤ ਸੰਕਲਪਾਂ ਨੂੰ ਸਿਖਾਉਣ ਵੇਲੇ ਵਿਿਦਆਰਥੀਆਂ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਜੁੜਨ ਵਿੱਚ ਮਦਦ ਕਰੇਗਾ।
ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਜਿਸ ਨਾਲ ਉਦਯੋਗ ਭਰ ਦੇ ਮਾਹਿਰਾਂ ਵੱਲੋਂ ਭਾਗੀਦਾਰਾਂ ਲਈ ਹੈਂਡ ਆੱਨ ਸਿਖਲਾਈ ਦੇ ਨਾਲ ਨਾਲ ਇੰਟਰਐਕਟਿਵ ਸੈਸ਼ਨਾਂ ਦੀ ਸਹੂਲਤ ਦਿੱਤੀ ਗਈ ਸੀ। ਐਫਡੀਪੀ ਦੇ ਪੰਜ ਦਿਨਾਂ ਦੌਰਾਨ ਬਿਜ਼ਨਸ ਇੰਟੈਲੀਜੈਂਸ ਟੂਲਸ, ਕੁਆਂਟੇਟਿਵ ਰਿਸਰਚ ਵਿੱਚ ਬਾਈਨਰੀ ਡਿਪੈਂਡੇਬਲ ਮਾਡਲ, ਐਸਪੀਐਸਐਸ ਦੀ ਵਰਤੋਂ ਨਾਲ ਡੇਟਾ ਦਾ ਵਿਸ਼ਲੇਸ਼ਣ, ਏਐੱਮਓਐੱਸ ਦੀ ਵਰਤੋਂ ਨਾਲ ਸਟ੍ਰਕਚਰਲ ਇਕੁਏਸ਼ਨ ਮਾਡਲੰਿਗ, ਸਮਾਂ ਪ੍ਰਬੰਧਨ ਅਤੇ ਉਤਪਾਦਕਤਾ ਆਦਿ ਵਿਿਸ਼ਆਂ ਸੰਬੰਧੀ ਚਰਚਾ ਕੀਤੀ ਗਈ।
ਇਸ ਦੌਰਾਨ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੇ ਮੁੱਖ ਬੁਲਾਰਿਆਂ ਅਤੇ ਟ੍ਰੇਨਰਾਂ ਵਿੱਚ ਸ਼੍ਰੀ ਅਭਿਸ਼ੇਕ ਗੁਪਤਾ, ਜਨਰਲ ਸਕੱਤਰ,ਸੀਐੱਮਏ, ਸ਼੍ਰੀਮਤੀ ਰੇਣੂਕਾ ਸਲਵਾਨ, ਸਾਬਕਾ ਪੀਆਰ ਡਾਇਰੈਕਟਰ ਅਤੇ ਸਾਬਕਾ ਡੀਪੀਆਰ, ਪੰਜਾਬ ਯੂਨੀਵਰਸਿਟੀ, ਡਾ. ਨਿਿਤਨ ਅਰੋੜਾ, ਸਹਾਇਕ ਪ੍ਰੋਫੈਸਰ, ਪੀਯੂ, ਚੰਡੀਗੜ੍ਹ, ਪ੍ਰੋ (ਡਾ.) ਦਵਿੰਦਰ ਸ਼ਰਮਾ, ਐਚਪੀਯੂ, ਸ਼ਿਮਲਾ, ਡਾ. ਜੋਸੇਫ ਜੂਡ, ਸੀਟੀਓ, ਕੋਚ ਅਤੇ ਪੋਡਕਾਸਟ ਹੋਸਟ, ਸ਼੍ਰੀ ਅਭਿਨਵ ਮਲਹੋਤਰਾ, ਕਾਰਪੋਰੇਟ ਬ੍ਰਾਂਡ ਮੈਨੇਜਰ, ਜ਼ੈਡਡੀਐੱਲ ਫਾਰਮਾ, ਸ਼੍ਰੀਮਤੀ ਸਾਕਸ਼ੀ ਮਹਿਤਾ, ਪ੍ਰੋਗਰਾਮ ਮੈਨੇਜਰ, ਏਆਈਟੀ ਮੈਨੇਜਮੈਂਟ, ਸੀਯੂ, ਪ੍ਰੋ (ਡਾ.) ਜੀਡੀ ਸ਼ਰਮਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਸੰਦੀਪ ਸਿੰਘ ਯੂਏਐਸਐਮ ਆਦਿ ਹਾਜ਼ਰ ਹੋਏ।
ਅੰਤ ਵਿੱਚ ਡਾ ਪੀਐਨ ਹਰੀਕੇਸ਼ਾ, ਕੈਂਪਸ ਡਾਇਰੈਕਟਰ ਸੀਜੀਸੀ ਅਤੇ ਪ੍ਰੋ (ਡਾ) ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਵੱਲੋਂ ਦਿੱਤੇ ਧੰਨਵਾਦ ਸੈਸ਼ਨ ਨਾਲ ਐਫਬੀਪੀ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।