ਸਕੂਲ ਆਫ਼ ਐਮੀਨੈਂਸ' ਟੈਸਟ ਵਿੱਚੋਂ ਗੁਰਦਾਸਪੁਰ ਦੀ ਹਰਮਨਪ੍ਰੀਤ ਕੌਰ ਨੇ 13 ਜ਼ਿਲ੍ਹਿਆਂ 'ਚੋਂ ਕੀਤਾ ਪਹਿਲਾ ਸਥਾਨ ਹਾਸਲ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ, 2 ਜੂਨ 2023 - 16-04-2023 ਨੂੰ ਪੰਜਾਬ ਸਰਕਾਰ ਵੱਲੋਂ ਲਏ ਗਏ 'ਸਕੂਲ ਆਫ਼ ਐਮੀਨੈਂਸ' ਟੈਸਟ ਵਿੱਚੋਂ ਸਰਕਾਰੀ ਹਾਈ ਸਕੂਲ ਲੱਖਣ ਕਲਾਂ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ 118 ਅੰਕ ਹਾਸਲ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ- ਨਾਲ 13 ਹੋਰ ਜ਼ਿਲ੍ਹਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਵਿਦਿਆਰਥਣ ਨੇ ਦਸਵੀਂ ਦੀ ਪ੍ਰੀਖਿਆ ਵਿੱਚ ਵੀ 94% ਅੰਕ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਸੀ।ਇਸ ਬੱਚੀ ਦਾ ਟੀੱਚਾ ਸਾਇੰਸਦਾਨ ਬਣਨ ਦਾ ਹੈ।
ਇੱਥੇ ਜਿਕਰਯੋਗ ਹੈ ਕਿ ਇਸ ਸਕੂਲ ਦੇ ਚਾਰ ਵਿਦਿਆਰਥਣਾਂ ਨੇ ਸਕੂਲ ਆਫ ਐਮੀਨੈੰਸ ਦੀ ਦਾਖ਼ਲਾ ਪ੍ਰੀਖਿਆ ਦਿੱਤੀ ਸੀ ਅਤੇ ਚਾਰਾਂ ਨੇ ਹੀ ਸਫ਼ਲਤਾ ਪ੍ਰਾਪਤ ਕੀਤੀ ਹੈ।ਜਸਮੀਤ ਕੌਰ ਅਤੇ ਤਮੰਨਾ ਨੇ ਦਸਵੀਂ ਦੀ ਪ੍ਰੀਖਿਆ ਵਿੱਚ ਵੀ ਕ੍ਰਮਵਾਰ 92%ਅਤੇ 90% ਅੰਕ ਹਾਸਿਲ ਕਰਕੇ ਸਕੂਲ ਦਾ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ। ਇਹਨਾਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਮੁਖੀ , ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਜਾਂਦਾ ਹੈ । ਬੱਚਿਆਂ ਦੀਆਂ ਇਹਨਾਂ ਪ੍ਰਾਪਤੀਆਂ ਦੀ ਇਲਾਕੇ ਵਿੱਚ ਬਹੁਤ ਚਰਚਾ ਹੈ।