ਏਕਤਾ, ਫਿਰਕੂ ਸਦਭਾਵਨਾ ਅਤੇ ਅਖੰਡਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਨੇ PM ਮੋਦੀ ਦੇ ਜਨਮ ਦਿਨ ਮੌਕੇ ਸਰਵ-ਧਰਮ ਪੈਨਲ ਡਿਸਕਸ਼ਨ ਦਾ ਕਰਵਾਇਆ
ਹਰਜਿੰਦਰ ਸਿੰਘ ਭੱਟੀ
- ਇੱਕ ਰਾਸ਼ਟਰ, ਇੱਕ ਲੀਡਰਸ਼ਿਪ: ਪ੍ਰਧਾਨ ਮੰਤਰੀ ਮੋਦੀ ਦੀਆਂ ਪਹਿਲਕਦਮੀਆਂ ਨਾਲ ਭਾਰਤ ਦਾ ਹੋਇਆ ਹੈ ਬੇਮਿਸਾਲ ਵਿਕਾਸ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 73ਵੇਂ ਜਨਮ ਦਿਨ 'ਤੇ ਵੱਖ-ਵੱਖ ਧਾਰਿਮਿਕ ਨੇਤਾਵਾਂ ਨੇ ਸ਼ਾਂਤੀ ਅਤੇ ਸਹਿਣਸ਼ੀਲਤਾ ਦਾ ਦਿੱਤਾ ਸੰਦੇਸ਼
- ਇੱਕ ਰਾਸ਼ਟਰ, ਇੱਕ ਲੀਡਰਸ਼ਿਪ: ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧ ਅਗਵਾਈ ਹੇਠ ਭਾਰਤ ਇੱਕ ਵੱਡੀ ਵਿਸ਼ਵ ਸ਼ਕਤੀ ਵਜੋਂ ਉੱਭਰਿਆ
ਚੰਡੀਗੜ੍ਹ, 17 ਸਤੰਬਰ 2023 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 73ਵੇਂ ਜਨਮ ਦਿਨ ਦੇ ਮੌਕੇ 'ਤੇ ਵੱਖ-ਵੱਖ ਧਰਮਾਂ -ਮੁਸਲਿਮ, ਹਿੰਦੂ, ਸਿੱਖ, ਈਸਾਈ, ਜੈਨ, ਬੋਧੀ ਅਤੇ ਪਾਰਸੀ ਦੇ ਆਗੂਆਂ ਨੇ ਘੱਟ ਗਿਣਤੀ ਫਾਊਂਡੇਸ਼ਨ (ਆਈ.ਐੱਮ.ਐੱਫ.) ਵੱਲੋਂ ਐਤਵਾਰ (17 ਸਤੰਬਰ) ਨੂੰ ਚੰਡੀਗੜ੍ਹ ਦੇ ਸੈਕਟਰ 38 ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿਖੇ ਆਯੋਜਿਤ 'ਨਵਭਾਰਤ ਨਿਰਮਾਣ ਕਾ ਸੰਕਲਪ' ਵਿਸ਼ੇ 'ਤੇ ਅੰਤਰ-ਧਰਮ ਸੰਵਾਦ (ਪੈਨਲ ਡਿਸਕਸ਼ਨ) ਵਿੱਚ ਭਾਗ ਲਿਆ।
ਇਸ ਪੈਨਲ ਡਿਸਕਸ਼ਨ ਦੌਰਾਨ ਸੱਤ ਧਾਰਮਿਕ ਭਾਈਚਾਰਿਆਂ ਦੇ ਅਧਿਆਤਮਕ ਆਗੂਆਂ ਨੇ ਏਕਤਾ, ਸ਼ਾਂਤੀ ਅਤੇ ਸਹਿਣਸ਼ੀਲਤਾ ਦਾ ਸੱਦਾ ਦਿੰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰ ਦੇ ਵਿਕਾਸ ਅਤੇ ਤਰੱਕੀ ਨੂੰ ਤੇਜ਼ ਕਰਨ ਲਈ ਸਾਰੇ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਨੂੰ ਇਕੱਠੇ ਹੋਣ ਦੀ ਲੋੜ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਭਾਈਚਾਰਿਆਂ ਨੂੰ ਇਕੱਠੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਲਈ ਰਾਹ ਪੱਧਰਾ ਕੀਤਾ ਹੈ - ਜੋ ਕਿ ਅੰਮ੍ਰਿਤ ਕਾਲ ਦੌਰਾਨ ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਅੰਤਰ-ਧਰਮ ਸੰਵਾਦ ਵਿੱਚ ਭਾਗ ਲੈਣ ਵਾਲੇ ਅਧਿਆਤਮਿਕ ਆਗੂਆਂ ਵਿੱਚ ਆਈ.ਐਮ.ਐਫ ਦੇ ਕਨਵੀਨਰ ਸਤਨਾਮ ਸਿੰਘ ਸੰਧੂ, ਬਾਬਾ ਲੱਖਾ ਸਿੰਘ; ਬਿਸ਼ਪ ਡੇਨਜ਼ਲ ਪੀਪਲਜ਼, ਚੰਡੀਗੜ੍ਹ ਡਾਇਓਸੀਜ਼ ਚਰਚ ਆਫ਼ ਨਾਰਥ ਇੰਡੀਆ (ਸੀਐਨਆਈ); ਡਾ: ਫੈਯਾਜ਼ ਅਹਿਮਦ ਫੈਜ਼ੀ, ਲੇਖਕ ਅਤੇ ਸਮਾਜਿਕ-ਪਸਮੰਦਾ ਕਾਰਕੁਨ; ਅਨਿਲ ਮਸੀਹ, ਪ੍ਰਧਾਨ ਆਲ ਚਰਚਜ਼ ਕੌਂਸਲ ਫਾਰ ਪੰਜਾਬ ਐਂਡ ਚੰਡੀਗੜ੍ਹ; ਮਨਸੂਰ ਖਾਨ, ਰਾਸ਼ਟਰੀ ਪ੍ਰਧਾਨ ਸੂਫੀ ਇਸਲਾਮਿਕ ਬੋਰਡ; ਮਹਾਰਾਜ ਸ਼੍ਰੀਕਾਂਤ ਮਿਸ਼ਰਾ, ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਮੁੱਖ ਅਚਾਰਕ; ਵਿਵੇਕ ਮੁਨੀ, ਆਚਾਰੀਆ ਸੁਸ਼ੀਲ ਮੁਨੀ ਮਿਸ਼ਨ ਦੇ ਸੰਸਥਾਪਕ; ਮਹੰਤ ਕਮਲਜੀਤ ਸਿੰਘ, ਸ਼ਾਸਤਰੀ (ਵੇਦਾਂਤਾਚਾਰੀਆ), ਡੇਰਾ ਭੋਰੇ ਵਾਲਾ, ਸੁਖਾਨੰਦ, ਜ਼ਿਲ੍ਹਾ ਮੋਗਾ; ਗੁਰਭੇਜ ਸਿੰਘ ਗੁਰਾਇਆ, ਸੀਨੀਅਰ ਸਰਕਾਰੀ ਵਕੀਲ, ਗ੍ਰਹਿ ਮੰਤਰਾਲੇ ਸਰਕਾਰ NCT ਦਿੱਲੀ; ਜਥੇਦਾਰ ਗੁਰਦੇਵ ਸਿੰਘ ਬਾਜਵਾ, ਨਿਹੰਗ ਸਿੰਘ ਤਰਨਾ ਦਲ; ਸੂਫੀ ਸੰਤ ਗੁਲਾਮ ਹੈਦਰ ਕਾਦਰੀ ਅਤੇ ਲਾਮਾ ਯੇਸ਼ੇ ਰਾਬਗੇ -ਬੋਧੀ ਭਿਕਸ਼ੂ ਅਤੇ ਚੰਡੀਗੜ੍ਹ ਵਿੱਚ ਸੰਗੀਏ ਮੇਨਲਾ (ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਸ਼ਾਮਲ ਸਨ।
ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਮੁੱਖ ਅਚਾਰਕ ਸ਼੍ਰੀਕਾਂਤ ਮਿਸ਼ਰਾ ਨੇ ਕਿਹਾ ਕਿ ਸਨਾਤਨ ਧਰਮ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਹੈ ਅਤੇ ਇਸਨੇ ਪ੍ਰਾਚੀਨ ਕਾਲ ਤੋਂ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ, “ਸਨਾਤਨ ਧਰਮ ਸਾਨੂੰ ਸਦਭਾਵਨਾ ਸਿਖਾਉਂਦਾ ਹੈ ਅਤੇ ਇੱਕ ਦੂਜੇ ਦਾ ਸਤਿਕਾਰ ਕਰਨ ਦੀ ਵਕਾਲਤ ਕਰਦਾ ਹੈ। ਇਹ ਭਾਰਤ ਦੀ ਅਸਲੀ ਪਛਾਣ ਹੈ। ਪ੍ਰਧਾਨ ਮੰਤਰੀ ਮੋਦੀ ਆਪਣੀਆਂ ਪਹਿਲਕਦਮੀਆਂ ਰਾਹੀਂ ਭਾਰਤ ਦੇ ਇਸ ਵਿਚਾਰ ਨੂੰ ਅੱਗੇ ਵਧਾ ਰਹੇ ਹਨ।”
ਅੰਤਰ-ਧਰਮ ਪੈਨਲ ਡਿਸਕਸ਼ਨ ਦੌਰਾਨ ਬੋਲਦਿਆਂ ਨਿਹੰਗ ਸਿੰਘ ਤਰਨਾ ਦਲ ਦੇ ਜਥੇਦਾਰ ਗੁਰਦੇਵ ਸਿੰਘ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਵਿਸ਼ਵ ਸ਼ਾਂਤੀ ਅਤੇ ਮਾਨਵਤਾ ਦੀ ਭਾਈਚਾਰਕ ਸਾਂਝ ਦਾ ਹੈ ਜਿਸ ਰਾਹੀਂ ਮਨੁੱਖਤਾ ਦਾ ਵਿਕਾਸ ਹੋ ਸਕਦਾ ਹੈ। ਸਾਡੀਆਂ ਕਾਰਵਾਈਆਂ ਦਾ ਦੂਜਿਆਂ ਖਾਸ ਕਰਕੇ ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਨੂੰ ਲਾਭ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਸਦਭਾਵਨਾ ਅਤੇ ਸ਼ਾਂਤੀ ਦੇ ਉਸੇ ਵਿਚਾਰ ਦੀ ਪਾਲਣਾ ਕਰ ਰਹੇ ਹਨ ਜਿਸ ਦੇ ਨਤੀਜੇ ਵਜੋਂ ਭਾਰਤ ਹੱਲ ਪ੍ਰਦਾਤਾ ਵਜੋਂ ਉਭਰ ਰਿਹਾ ਹੈ।
ਮਹੰਤ ਕਮਲਜੀਤ ਸਿੰਘ, ਸ਼ਾਸਤਰੀ (ਵੇਦਾਂਤਾਚਾਰਿਆ), ਡੇਰਾ ਭੋਰੇ ਵਾਲਾ, ਸੁਖਾਨੰਦ, ਜ਼ਿਲ੍ਹਾ ਮੋਗਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 9 ਸਾਲਾਂ ਦੌਰਾਨ ਭਾਰਤ ਵਿੱਚ ਘੱਟ ਗਿਣਤੀ ਕੌਮਾਂ ਦੀ ਭਲਾਈ ਲਈ ਜੋ ਕੰਮ ਕੀਤੇ ਹਨ, ਉਹ ਸ਼ਲਾਘਾਯੋਗ ਹਨ। ਉਹਨਾਂ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹ ਕੇ ਲੱਖਾਂ ਸਿੱਖਾਂ ਦਾ ਵਿਛੜੇ ਗੁਰਧਾਮਾਂ ਨੂੰ ਵੇਖਣ ਦੇ ਉਸ ਸੁਪਨੇ ਨੂੰ ਪੂਰਾ ਕੀਤਾ, ਜਿਸਦੀ ਸਿੱਖ ਭਾਈਚਾਰਾ ਪਿਛਲੇ ਸੱਤ ਦਹਾਕਿਆਂ ਤੋਂ ਉਡੀਕ ਕਰ ਰਿਹਾ ਸੀ। ਉਹ ਸਿੱਖ ਕੌਮ ਦੀਆਂ ਅਕਾਂਖਿਆਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਦੇ ਹਨ। ਸਿੱਖ ਭਾਈਚਾਰੇ ਲਈ ਕੀਤੀਆਂ ਗਈਆਂ ਕਈ ਮਹੱਤਵਪੂਰਨ ਪਹਿਲਕਦਮੀਆਂ ਇਸ ਭਾਈਚਾਰੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਵਿਸ਼ੇਸ਼ ਸਾਂਝ ਨੂੰ ਦਰਸਾਉਂਦੀਆਂ ਹਨ, ਅਤੇ ਇਹ ਸਾਂਝ ਸਮੇਂ ਦੇ ਨਾਲ ਹੋਰ ਵਧਦੀ ਜਾ ਰਹੀ ਹੈ।
ਅੰਤਰ-ਧਰਮ ਸੰਵਾਦ ਨੂੰ ਸੰਬੋਧਨ ਕਰਦਿਆਂ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈ.ਐਮ.ਐਫ.) ਦੇ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਵਿੱਚ ਆਏ ਹਨ, ਉਨ੍ਹਾਂ ਦਾ ਅੰਤਮ ਉਦੇਸ਼ ਸਾਰੇ ਭਾਈਚਾਰਿਆਂ ਦੇ ਵਿਚਕਾਰ ਦਾ ਪਾੜਾ ਮਿਟਾਉਣਾ, ਅੰਤਰ-ਧਾਰਮਿਕ ਸਦਭਾਵਨਾ ਉਤਸ਼ਾਹਿਤ ਕਰਨਾ ਅਤੇ ਦੇਸ਼ ਦੀ ਅਖੰਡਤਾ ਨੂੰ ਮਜ਼ਬੂਤ ਕਰਨਾ ਹੈ। 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ' ਰਾਹੀਂ, ਮੋਦੀ ਦੀ ਨੇ ਰਾਸ਼ਟਰ ਨਿਰਮਾਣ ਵਿੱਚ ਇੱਕ ਟੀਮ ਦੇ ਰੂਪ ਵਿੱਚ ਹਰ ਭਾਈਚਾਰੇ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਦੀ ਅਗਵਾਈ ਹੇਠ, ਭਾਰਤ ਨੇ ਬੇਮਿਸਾਲ ਵਿਕਾਸ ਦੇਖਿਆ ਹੈ ਅਤੇ ਇੱਕ ਪ੍ਰਮੁੱਖ ਵਿਸ਼ਵ ਸ਼ਕਤੀ ਵਜੋਂ ਉਭਰਿਆ ਹੈ।"
ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਘੱਟ-ਗਿਣਤੀਆਂ ਨੂੰ ਸਿਰਫ਼ ਇੱਕ ਵੋਟ ਬੈਂਕ ਸਮਝਿਆ ਅਤੇ ਕਦੇ ਵੀ ਉਹਨਾਂ ਦੇ ਵਿਕਾਸ ਦੀ ਗੱਲ ਨਹੀਂ ਕੀਤੀ। ਜਿਸ ਕਾਰਨ ਉਨ੍ਹਾਂ ਨੂੰ ਹਮੇਸ਼ਾ ਤੁੱਛਤਾ ਦਾ ਅਹਿਸਾਸ ਹੋਇਆ। ਪਰ ਪੀਐਮ ਮੋਦੀ ਨੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਖ਼ਤਮ ਕੀਤਾ ਅਤੇ ਹਰ ਭਾਈਚਾਰੇ ਨੂੰ ਇੱਕ ਸਾਂਝੇ ਪਲੇਟਫਾਰਮ 'ਤੇ ਲਿਆਂਦਾ। ਉਹਨਾਂ ਕਿਹਾ, ”ਜੀ-20 ਦੀ ਸਫ਼ਲਤਾ ਪ੍ਰਧਾਨ ਮੰਤਰੀ ਦੀ ਸੰਮਲਿਤ ਦ੍ਰਿਸ਼ਟੀ ਦਾ ਪ੍ਰਮਾਣ ਹੈ। ਹਰ ਭਾਈਚਾਰਾ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੀ ਸ਼ਾਨਦਾਰ ਸਫਲਤਾ ਵਿੱਚ ਭਾਗੀਦਾਰ ਸਨ ਬਣਾਉਣ ਵਿੱਚ ਸ਼ਾਮਲ ਸੀ। ਉਹਨਾਂ ਕਿਹਾ ਕਿ, ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ਦੀ ਵਿਦੇਸ਼ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ ਅਤੇ ਹੁਣ ਭਾਰਤ ਇੱਕ ਵੱਡੀ ਵਿਸ਼ਵ ਸ਼ਕਤੀ ਵਿੱਚ ਤਬਦੀਲ ਹੋ ਰਿਹਾ ਹੈ ਜਿਸਦੀ ਆਵਾਜ਼ ਸੁਣੀ ਜਾ ਰਹੀ ਹੈ ਅਤੇ ਕਦਰ ਕੀਤੀ ਜਾ ਰਹੀ ਹੈ।
ਇਸ ਦੌਰਾਨ, ਡਾ: ਫੈਯਾਜ਼ ਅਹਿਮਦ ਫੈਜ਼ੀ, ਲੇਖਕ, ਅਤੇ ਸਮਾਜਿਕ-ਪਸਮੰਦਾ ਕਾਰਕੁਨ, ਨੇ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਮਨਾਉਣ ਲਈ ਅਜਿਹੀ ਪਹਿਲ ਕਰਨ ਲਈ ਆਈਐਮਐਫ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੇ ਨਵੀਨਤਾਕਾਰੀ ਅਤੇ ਬੇਮਿਸਾਲ ਸੁਧਾਰਾਂ ਨੇ ਸਾਰੇ ਭਾਈਚਾਰਿਆਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਇਹ ਸੁਧਾਰ ਵੱਖ-ਵੱਖ ਖੇਤਰਾਂ ਵਿੱਚ ਲਿਆਂਦੇ ਗਏ ਸਨ ਜਿਨ੍ਹਾਂ ਨੇ ਭਾਰਤ ਦੇ ਇੱਕ ਵਿਕਸਤ ਦੇਸ਼ ਵਿੱਚ ਤਬਦੀਲੀ ਨੂੰ ਤੇਜ਼ ਕੀਤਾ ਹੈ। ਪੀਐਮ ਮੋਦੀ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਕਮਾਲ ਦੇ ਸੁਧਾਰ ਲਿਆਂਦੇ ਗਏ ਹਨ ਅਤੇ ਇਹ ਕੁਝ ਅਜਿਹਾ ਹੈ ਜਿਸ ਨੂੰ ਪਿਛਲੀਆਂ ਸਰਕਾਰਾਂ ਲਗਾਤਾਰ ਨਜ਼ਰਅੰਦਾਜ ਕਰਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਅਮ੍ਰਿਤ ਕਾਲ ਵਿੱਚ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਨ ਲਈ ਸਿੱਖਿਆ ਸੁਧਾਰਾਂ ਰਾਹੀਂ ਤਬਦੀਲੀ ਬਹੁਤ ਜ਼ਰੂਰੀ ਹੈ।”
ਲਾਮਾ ਯੇਸ਼ੇ ਰਾਬਗੇ - ਇੱਕ ਬੋਧੀ ਭਿਕਸ਼ੂ ਅਤੇ ਸਾਂਗਏ ਮੇਨਲਾ (ਚੈਰੀਟੇਬਲ ਟਰੱਸਟ), ਚੰਡੀਗੜ੍ਹ ਦੇ ਸੰਸਥਾਪਕ, ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਵਿੱਚ ਬੁੱਧ ਧਰਮ ਵਧਿਆ ਹੈ। ਉਹਨਾਂ ਕਿਹਾ,“ਬੋਧੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕਦਰਦਾਨੀ ਅਤੇ ਪ੍ਰੇਰਿਤ ਮਹਿਸੂਸ ਕਰਦੇ ਹਨ। ਉਹਨਾਂ ਨੇ ਕਈ ਤਰੀਕਿਆਂ ਨਾਲ ਬੋਧੀ ਭਾਈਚਾਰੇ ਦੀ ਸੇਵਾ ਕੀਤੀ ਹੈ ਅਤੇ ਬੋਧੀ ਭਾਈਚਾਰੇ ਦੇ ਪਵਿੱਤਰ ਸਥਾਨਾਂ ਦਾ ਵਿਕਾਸ ਕੀਤਾ ਹੈ ਜਿਸ ਨੇ ਉਸਨੂੰ ਦੁਨੀਆ ਭਰ ਦੇ ਬੋਧੀਆਂ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।“
ਅੰਤਰ-ਧਰਮ ਸੰਵਾਦ ਦੌਰਾਨ ਬੋਲਦਿਆਂ, ਅਚਾਰਿਆ ਸੁਸ਼ੀਲ ਮੁਨੀ ਮਿਸ਼ਨ ਦੇ ਸੰਸਥਾਪਕ ਵਿਵੇਕ ਮੁਨੀ ਨੇ ਕਿਹਾ, “ਭਾਰਤ ਨੇ ਹਮੇਸ਼ਾ ਸ਼ਾਂਤੀ ਦਾ ਪ੍ਰਚਾਰ ਕੀਤਾ ਹੈ ਅਤੇ ਅੱਜ ਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਸ਼ਾਂਤੀ ਅਤੇ ਸਦਭਾਵਨਾ ਦੇ ਸੱਭਿਆਚਾਰਕ ਫਲਸਫੇ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾ ਰਹੇ ਹਨ। ਉਹਨਾਂ ਨੇ 'ਇਕ ਧਰਤੀ, ਇਕ ਪਰਿਵਾਰ' ਦਾ ਨਾਅਰਾ ਦੇ ਕੇ ਦੁਨੀਆ ਨੂੰ ਆਪਸੀ ਸਮਝ ਅਤੇ ਸਦਭਾਵਨਾ ਦਾ ਦ੍ਰਿਸ਼ਟੀਕੋਣ ਦਿੱਤਾ ਹੈ - ਜੋਕਿ ਖੁਸ਼ਹਾਲੀ ਪ੍ਰਾਪਤ ਕਰਨ ਲਈ ਸਾਰੇ ਵਿਸ਼ਵ ਲਈ ਜ਼ਰੂਰੀ ਹੈ।
ਪੀਐਮ ਮੋਦੀ ਦੇ ਜੀਵਨ 'ਤੇ ਖੇਡਿਆ ਗਿਆ ਨਾਟਕ ‘ਮੈਂ ਹੂੰ ਮੋਦੀ’
ਆਈਐਮਐਫ ਵੱਲੋਂ ਪੀਐਮ ਮੋਦੀ ਦੇ ਜਨਮ ਦਿਨ ਮੌਕੇ ਕਰਵਾਏ ਗਏ ਮਹੱਤਵਪੂਰਨ ਪੀਐਮ ਮੋਦੀ ਦੇ ਜੀਵਨ 'ਤੇ ਇੱਕ ਨਾਟਕ ਵੀ ਖੇਡਿਆ। ਨਾਟਕ ਦੇ ਪਾਤਰਾਂ ਨੇ ਪੀਐਮ ਮੋਦੀ ਦੇ ਵਿਕਸਤ ਭਾਰਤ ਦੇ ਵਿਜ਼ਨ ਨੂੰ ਪ੍ਰਦਰਸ਼ਿਤ ਕੀਤਾ ਅਤੇ ਵਿਖਾਇਆ ਕਿ ਕਿਵੇਂ ਉਨ੍ਹਾਂ ਨੇ ਪਿਛਲੇ ਨੌਂ ਸਾਲਾਂ ਦੌਰਾਨ ਭਾਰਤ ਨੂੰ ਇੱਕ ਨਵੀਂ ਉਚਾਈ ਤੱਕ ਪਹੁੰਚਾਇਆ ਹੈ। ਨਾਟਕ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਤੋਂ ਸ਼ੁਰੂ ਹੋਈ ਅਤੇ ਉਹਨਾਂ ਦੇ ਜੀਵਨ ਦੇ ਸ਼ੁਰੂਆਤੀ ਸੰਘਰਸ਼ਮਈ ਪੜਾਅ ਨੂੰ ਪ੍ਰਦਰਸ਼ਿਤ ਕੀਤਾ। ਨਾਟਕ ਵਿੱਚ ਦਿਖਾਇਆ ਗਿਆ ਕਿ ਉਨ੍ਹਾਂ ਨੇ ਸਮਰਪਣ ਅਤੇ ਸਖ਼ਤ ਮਿਹਨਤ ਨਾਲ ਇਨ੍ਹਾਂ ਸੰਘਰਸ਼ਾਂ ਨੂੰ ਕਿਵੇਂ ਪਾਰ ਕੀਤਾ।
ਮੁਸ਼ਾਇਰਾ
ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਕਈ ਕਵੀਆਂ ਨੇ ਸ਼ਿਰਕਤ ਕੀਤੀ। ਭਾਗ ਲੈਣ ਵਾਲੇ ਕਵੀਆਂ ਵਿੱਚ ਕਸ਼ਿਸ਼ ਵਾਰਸੀ, ਸ਼ਮਸ ਤਬਰੇਜ਼ੀ, ਰਸ਼ੀ ਸ੍ਰੀਵਾਸਤਵਾ, ਸੰਗੀਤਾ ਗੀਤ ਅਤੇ ਰਾਮ ਕੁਮਾਰ ਸ਼ਾਮਲ ਸਨ। ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ ਨੌਂ ਸਾਲਾਂ ਦੌਰਾਨ ਚੁੱਕੇ ਗਏ ਵੱਖ-ਵੱਖ ਸਾਹਸੀ ਕਦਮਾਂ ਨੂੰ ਉਜਾਗਰ ਕੀਤਾ।