ਭਗਤਾ ਭਾਈ ਸੈਂਟਰ ਦੇ ਸਕੂਲਾਂ ਦੀਆਂ ਖੇਡਾਂ ਵਿੱਚ ਛਾਏ ਬੱਸ ਅੱਡੇ ਵਾਲੇ ਸਕੂਲ ਦੇ ਬੱਚੇ
ਅਸ਼ੋਕ ਵਰਮਾ
ਭਗਤਾ ਭਾਈ, 30 ਸਤੰਬਰ 2023: ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ -ਅੱਡਾ ਭਗਤਾ ਵਿਖੇ ਸੈਂਟਰ ਭਗਤਾ ਪੱਧਰ ਦੀਆਂ ਦੋ ਦਿਨ ਦੀਆਂ ਖੇਡਾਂ ਵਿੱਚ ਆਪਣੀ ਸਰਦਾਰੀ ਨੂੰ ਕਾਇਮ ਰੱਖਦਿਆਂ ਸ.ਪ੍ਰਾ. ਸਕੂਲ -ਅੱਡਾ ਭਗਤਾ ਨੇ ਓਵਰਆਲ ਟਰਾਫ਼ੀ ਨੂੰ ਆਪਣੇ ਨਾਮ ਕੀਤਾ। ਸੈਂਟਰ ਪੱਧਰ ਦੇ ਇਹ ਖੇਡ ਮੁਕਾਬਲੇ ਸ. ਭਰਪੂਰ ਸਿੰਘ (ਬੀਪੀਈਓ- ਭਗਤਾ) ਅਤੇ (ਸੀਐਚਟੀ ਭਗਤਾ) ਸ. ਹਰਜੀਤ ਸਿੰਘ ਦੀ ਰਹਿਨੁਮਾਈ ਵਿੱਚ ਕਰਵਾਏ ਗਏ। ਖੇਡ ਦੇ ਦੂਜੇ ਦਿਨ ਅਥਲੈਟਿਕਸ, (ਦੌੜਾਂ,ਰਿਲੇਅ ਰੇਸ) ਜਿਮਨਾਸਟਿਕ, ਯੋਗਾ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ।
ਯੋਗਾ ਅਤੇ ਜਿਮਨਾਸਟਿਕ ਵਿੱਚ ਅੱਡਾ ਭਗਤਾ ਦੇ ਬੱਚਿਆਂ (ਮੁੰਡੇ ਅਤੇ ਕੁੜੀਆਂ) ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। 100 ਮੀਟਰ ਰੇਸ ਵਿੱਚ (ਮੁੰਡੇ )ਸਿਰੀਏਵਾਲਾ ਵਾਲਾ ਪਹਿਲਾ ਸਥਾਨ ,ਭਗਤਾ ਪਿੰਡ ਦੂਜਾ ਸਥਾਨ, (ਕੁੜੀਆਂ ) ਅੱਡਾ ਭਗਤਾ ਪਹਿਲਾ ਸਥਾਨ, ਗੁਰੂ ਨਾਨਕ ਸਕੂਲ ਦੂਜਾ ਸਥਾਨ, 200 ਮੀਟਰ (ਮੁੰਡੇ) ਅੱਡਾ ਭਗਤਾ ਪਹਿਲਾ ਅਤੇ ਭਗਤਾ ਪਿੰਡ ਦੂਜਾ, ( ਕੁੜੀਆਂ ) ਅੱਡਾ ਭਗਤਾ ਪਹਿਲਾ , ਅਤੇ ਦੂਜਾ, 400 ਮੀਟਰ ( ਮੁੰਡੇ) ਅੱਡਾ ਭਗਤਾ ਪਹਿਲੇ ਅਤੇ ਦੂਜੇ, (ਕੁੜੀਆਂ) ਅੱਡਾ ਭਗਤਾ ਪਹਿਲੇ, ਭਗਤਾ ਪਿੰਡ ਦੂਜੇ, 600 ਮੀਟਰ (ਮੁੰਡੇ) ਅੱਡਾ ਭਗਤਾ ਪਹਿਲੇ, ਸਿਰੀਏਵਾਲਾ ਦੂਜੇ ਸਥਾਨ ਤੇ ਰਹੇ। ਰੱਸਾਕਸੀ ਦੇ ਦਿਲਚਸਪ ਮੁਕਾਬਲੇ ਵਿੱਚ ਅੱਡਾ ਭਗਤਾ ਨੇ ਭਗਤਾ ਪਿੰਡ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ।
ਭਗਤਾ ਪਿੰਡ ਦੇ ਖਿਡਾਰੀ ਅਭੀਨੂਰਪੁਰੀ ਨੂੰ ਬੈਸਟ ਅਥਲੀਟ ਐਲਾਨਿਆਂ ਗਿਆ। ਦੋ ਦਿਨਾਂ ਦੇ ਇਹਨਾਂ ਖੇਡ ਮੁਕਾਬਲਿਆਂ ਵਿੱਚ ਬੱਚਿਆਂ ਦੀ ਰੀਫਰੈਸ਼ਮੈਂਟ ਲਈ ਸ਼੍ਰੀ ਲਖਵੀਰ ਸਿੰਘ (ਐਚਟੀ ਬੁਰਜ ਲੱਧਾ ) ਅਤੇ ਸ਼੍ਰੀਮਤੀ ਮਨਜੀਤ ਕੌਰ ਭਗਤਾ ਪਿੰਡ (ਈ.ਟੀ.ਟੀ.) ਨੇ ਪੰਜ ਪੰਜ ਸੌ ਰੁਪਏ ਦਿੱਤੇ। ਅਖੀਰ ਤੇ ਇਨਾਮ ਵੰਡ ਸਮਾਰੋਹ ਕੀਤਾ ਗਿਆ। ਜਿਸ ਵਿੱਚ ਸੈਂਟਰ ਸਕੂਲ ਅੱਡਾ ਭਗਤਾ ਦੇ ਸੀਐਚਟੀ ਸ. ਹਰਜੀਤ ਸਿੰਘ, ਆਕਸਫੋਰਡ ਸਕੂਲ ਆਫ ਐਜੂਕੇਸ਼ਨ ਦੇ ਮੈਡਮ ਕੁਲਵਿੰਦਰ ਕੌਰ, ਮਮਤਾ ਰਾਣੀ, ਸ਼੍ਰੀ ਜਸਵਿੰਦਰ ਸਿੰਘ,ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਸਿੰਘ ਅਤੇ ਬੀਐਸਓ ਸ. ਜਗਤਾਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ।
ਇਸ ਮੌਕੇ ਸ਼੍ਰੀ ਲਖਵੀਰ ਸਿੰਘ (ਐਚਟੀ ਬੁਰਜ ਲੱਧਾ), ਸ੍ਰੀਮਤੀ ਸਰਬਜੀਤ ਕੌਰ (ਐਚਟੀ ਗੁਰੂਸਰ),ਸ.ਸਵਰਨ ਸਿੰਘ, ਕਰਮਜੀਤ ਕੌਰ, ਅੰਮ੍ਰਿਤਪਾਲ ਕਲੇਰ ,ਸਿਕੰਦਰ ਸਿੰਘ, ਗਗਨਦੀਪ, ਹਰਪ੍ਰਦੀਪ ਕੌਰ ,ਰਮਨਦੀਪ ਕੌਰ, ਮਨਜੀਤ ਕੌਰ ਭਗਤਾ ਪਿੰਡ, ਬਲਵਿੰਦਰ ਕੌਰ, ਰਾਜਿੰਦਰ ਕੌਰ, ਮਨਦੀਪ ਕੌਰ, ਗੁਰਮੀਤ ਕੌਰ, ਮਨਜੀਤ ਸਿੰਘ,ਸ਼ਿੰਕੂ ਬਾਲਾ, ਮੀਨਾ ਰਾਣੀ, ਪਰਮਜੀਤ ਕੌਰ, ਹਰਪਾਲ ਕੌਰ, ਅਤੇ ਸੁੰਦਰੀ ਹਾਜ਼ਰ ਸਨ।