ਆਕਸਫੋਰਡ ਸਕੂਲ ਭਗਤਾ ਭਾਈ ਨੇ ਮਨਾਈ ਵਿੱਲਖਣ ਢੰਗ ਨਾਲ ਗਾਂਧੀ ਜੈਯੰਤੀ
ਅਸ਼ੋਕ ਵਰਮਾ
ਭਗਤਾ ਭਾਈ, 30 ਸਤੰਬਰ 2023:ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਸਵੇਰ ਦੀ ਸਭਾ ਦੌਰਾਨ ਮਨਾਏ ਗਏ ਇਸ ਰਾਸ਼ਟਰੀ ਪ੍ਰੋਗਰਾਮ ਵਿੱਚ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਫੈਂਸੀ ਡਰੈੱਸ ਵਿੱਚ ਹਿੱਸਾ ਲਿਆ ।ਦੂਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਡਾਂਸ ਵੀ ਪੇਸ਼ ਕੀਤਾ ।ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੇ ਮਹਾਤਮਾ ਗਾਂਧੀ ਜੀ ਦੀ ਜੀਵਨ ਸ਼ੈਲੀ ਉੱਤੇ ਚਾਨਣਾ ਪਾਇਆ ।ਨੌਵੀਂ ਅਤੇ ਦਸਵੀਂ ਜਮਾਤ ਤੱੱਕ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ਵੀ ਆਪਣਾ ਵਿਲੱਖਣ ਪ੍ਰਭਾਵ ਛੱਡ ਕੇ ਗਈ।
ਸਕੂਲ ਦੇ ਐਨ.ਸੀ. ਸੀ ਕੈਡਿਟਾਂ ਨੇ ਭਗਤਾ ਭਾਈਕਾ ਦੇ ਕੁਝ ਇਲਾਕਿਆਂ ਵਿੱਚ ਸਫ਼ਾਈ ਕਰਕੇ, ਮਹਾਤਮਾ ਗਾਂਧੀ ਅਨੁਸਾਰ “ਸਵੱਛ ਭਾਰਤ” ਦਾ ਸੁਨੇਹਾ ਦਿੱਤਾ।ਏਨਾ ਹੀ ਨਹੀਂ, ਇਸ ਸਕੂਲ ਦੇ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਸ਼ਾਤਮਈ ਰੈਲੀ ਵੀ ਕੱਢੀ, ਜਿਸ ਰਾਹੀਂ ਸ਼ਾਂਤੀ ਅਤੇ ਅਹਿੰਸਾ ਦਾ ਸੰਦੇਸ਼ ਦਿੱਤਾ ।
ਸਵੇਰ ਦੀ ਸਭਾ ਦੌਰਾਨ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਰਾਸ਼ਟਰ-ਪਿਤਾ ਦੀਆਂ ਕੁਝ ਦਿਲਚਸਪ ਗੱਲਾਂ ਦਾ ਅਰਥ ਦੱਸਦੇ ਹੋਏ, ਉਹਨਾਂ ਦੇ ਦਰਸਾਏ ਅਹਿੰਸਾ ਅਤੇ ਸੱਚ ਦੇ ਮਾਰਗ ਉੱਤੇ ਚੱਲਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ: ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ) ਸ: ਗੁਰਮੀਤ ਸਿੰਘ ਗਿੱਲ(ਪ੍ਰਧਾਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ (ਜਨਰਲ ਸਕੱਤਰ), ਅਤੇ ਸਰਪੰਚ ਗੁਰਮੀਤ ਸਿੰਘ ਗਿੱਲ (ਵਿੱਤ ਸਕੱਤਰ), ਸਕੂਲ ਦੇ ਕੋਆਰਡੀਨੇਟਰਜ਼ ਅਤੇ ਡੀ.ਪੀ.ਈ. ਅਧਿਆਪਕ ਮੌਕੇ ਤੇ ਮੌਜੂਦ ਸਨ।