ਜ਼ਿਲ੍ਹਾ ਪੱਧਰ ਦੀ 31ਵੀਂ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ-2023 ਕਰਵਾਈ ਗਈ
- ਜ਼ਿਲ੍ਹੇ ਭਰ 'ਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਲਿਆ ਭਾਗ
- 'ਸਿਹਤ ਤੇ ਤੰਦਰੁਸਤੀ ਲਈ ਆਲੇ-ਦੁਆਲੇ ਨੂੰ ਸਮਝਣਾ' ਥੀਮ ਤਹਿਤ ਵਿਦਿਆਰਥੀਆਂ ਨੇ ਤਿਆਰ ਕੀਤੇ ਪ੍ਰੋਜੈਕਟ
ਰਾਕੇਸ਼ ਨਈਅਰ ਚੋਹਲਾ
ਚੋਹਲਾ ਸਾਹਿਬ/ਤਰਨਤਾਰਨ,18 ਨਵੰਬਰ 2023 - ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਡ ਟੈਕਨਾਲੋਜੀ ਚੰਡੀਗੜ ਤੇ ਜਿਲਾ ਸਿੱਖਿਆ ਅਫਸਰ ( ਸ ਸ ) ਤਰਨ ਤਾਰਨ ਵੱਲੋਂ ਭਾਰਤ ਸਰਕਾਰ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪੱਧਰ ਦੀ 31ਵੀਂ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ -2023 ਸਰਕਾਰੀ ਹਾਈ ਸਕੂਲ ਸ਼ੇਰੋੰ ਵਿਖੇ ਜਿਲਾ ਸਿੱਖਿਆ ਅਫਸਰ ਸ.ਕਵਲਜੀਤ ਸਿੰਘ ਧੰਜੂ,ਉਪ ਜਿਲਾ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ ਤੇ ਗੁਰਬਚਨ ਸਿੰਘ ਲਾਲੀ ਅਤੇ ਜ਼ਿਲ੍ਹਾ ਕੋਆਰਡੀਨੇਟਰ ਕਸ਼ਮੀਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ।ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਪੰਜਾਬ ਰਾਜ ਦੀ ਵਿੱਦਿਅਕ,ਖੋਜ ਤੇ ਟ੍ਰੇਨਿੰਗ ਕੌਂਸਲ ( ਐਸਸੀਈਆਰਟੀ ਪੰਜਾਬ ) ਵੱਲੋਂ ਸਪਾਂਸਰ ਇਸ 31ਵੀਂ ਬਾਲ ਵਿਗਿਆਨ ਕਾਂਗਰਸ -2023 ਵਿੱਚ ਜ਼ਿਲ੍ਹੇ ਭਰ ਵਿੱਚੋਂ ਵੱਡੀ ਪੱਧਰ 'ਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਾਰ 'ਸਿਹਤ ਤੇ ਤੰਦਰੁਸਤੀ ਲਈ ਆਲੇ ਦੁਆਲੇ ਨੂੰ ਸਮਝਣਾ‘ ਥੀਮ ਤਹਿਤ ਵਿਦਿਆਰਥੀਆਂ ਵੱਲੋਂ ਪਰੋਜੈਕਟ ਤਿਆਰ ਕਰਕੇ ਪੇਸ਼ ਕੀਤੇ ਗਏ,ਜਿੰਨਾ ਦਾ ਮੁਲਾਂਕਣ ਕਰਨ ਲਈ ਸ੍ਰੀ ਬਲਜੀਤ ਸਿੰਘ,ਸ੍ਰੀ ਰਕੇਸ਼ ਵਿਸਵਕਰਮਾ,
ਮੈਡਮ ਸਿਮਰਨਜੀਤ ਕੌਰ,ਬਲਰਾਜ ਕੌਰ,ਅਨੁਰਾਧਾ ਅਤੇ ਪ੍ਰਦੀਪ ਕੁਮਾਰ ਸਾਇੰਸ ਮਾਸਟਰ 'ਤੇ ਆਧਾਰਿਤ ਜੱਜਾਂ ਦੀ ਟੀਮ ਨੇ ਜੂਨੀਅਰ ਤੇ ਸੀਨੀਅਰ ਵਰਗਾਂ ਲਈ ਜਜਮੈਂਟ ਕਰਨ ਦੀ ਡਿਊਟੀ ਨਿਭਾਈ। ਰਜਿਸਟਰੇਸਨ ਕਰਨ ਲਈ ਬਲਜਿੰਦਰ ਸਿੰਘ ਤੇ ਅਵਤਾਰ ਸਿੰਘ ਨੇ ਭੂਮਿਕਾ ਨਿਭਾਈ।ਵਿਦਿਆਰਥੀਆਂ ਦੀ ਰਿਫਰੈਸਮੈਂਟ ਤੇ ਖਾਣੇ ਦੇ ਪ੍ਰਬੰਧ ਲਈ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਹੈਡਮਿਸਟ੍ਰੈਸ ਸ੍ਰੀਮਤੀ ਜਗਰੂਪ ਕੌਰ ਸਰਕਾਰੀ ਹਾਈ ਸਕੂਲ ਸ਼ੇਰੋਂ ਅਤੇ ਸਟਾਫ ਨੇ ਸਹਿਯੋਗ ਦਿੱਤਾ।
ਇਹਨਾਂ ਮੁਕਾਬਲਿਆਂ ਦੇ ਜੂਨੀਅਰ ਗਰੁੱਪ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਆ ਲੈਕਚਰਾਰ ਸਰਤਾਜ ਸਿੰਘ ਦੀ ਅਗਵਾਈ ਹੇਠ ਨਵਦੀਪ ਕੌਰ ਤੇ ਨਵਨੀਤ ਕੌਰ ਦੀ ਟੀਮ ਪਹਿਲੇ ਸਥਾਨ ਤੇ ਰਹੀ, ਜਦਕਿ ਦੂਸਰੇ ਸਥਾਨ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਸਾਇੰਸ ਮਿਸਟ੍ਰੈਸ ਦਿਕਸ਼ਾ ਦੀ ਅਗਵਾਈ ਹੇਠ ਮੰਨਤਪ੍ਰੀਤ ਕੌਰ ਤੇ ਜੈਸਲੀਨ ਕੌਰ ਦੀ ਟੀਮ ਰਹੀ ਅਤੇ ਤੀਸਰਾ ਸਥਾਨ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇਂਦਵਾਲ ਸਾਹਿਬ ਦੀ ਟੀਮ ਬਿਕਰਮਜੀਤ ਸਿੰਘ ਸਾਇੰਸ ਮਾਸਟਰ ਦੀ ਅਗਵਾਈ ਹੇਠ ਗੁਰਲੀਨ ਕੌਰ ਤੇ ਜੈਸਮੀਨ ਕੌਰ ਦੀ ਟੀਮ ਨੇ ਕੀਤਾ।ਸਤਲੁਜ ਪਬਲਿਕ ਸਕੂਲ ਠੱਕਰਪੁਰਾ ਦੇ ਸਾਇੰਸ ਮਾਸਟਰ ਅਭੀ ਮੋਹਨ ਦੀ ਅਗਵਾਈ ਹੇਠ ਗੁਰਕੀਰਤ ਸਿੰਘ ਅਤੇ ਜੈਸਮੀਨ ਕੌਰ ਨੇ ਹੌਸਲਾ ਅਫ਼ਜ਼ਾਈ ਹਾਸਲ ਕੀਤੀ।ਇਸੇ ਤਰ੍ਹਾਂ ਸੀਨੀਅਰ ਗਰੁੱਪ ਵਿੱਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਸਾਇੰਸ ਮਿਸਟ੍ਰੈਸ ਰਾਜਬੀਰ ਕੌਰ ਦੀ ਅਗਵਾਈ ਹੇਠ ਸੰਦੀਪ ਕੌਰ ਤੇਹਰਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਲਿਆ,ਦੂਸਰੇ ਸਥਾਨ ਤੇ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਸਾਇੰਸ ਮਿਸਟ੍ਰੈਸ ਸ੍ਰੀਮਤੀ ਅਨੁਪਮ ਦੀ ਅਗਵਾਈ ਹੇਠ ਸਹਿਜਪ੍ਰੀਤ ਕੌਰ ਤੇ ਗੁਰਸ਼ਰਨਪ੍ਰੀਤ ਸਿੰਘ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਤੀਸਰੇ ਸਥਾਨ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਆ ਦੀ ਟੀਮ ਲੈਕਚਰਾਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਜਰਮਨਜੀਤ ਕੌਰ ਤੇ ਕਿਰਨਬੀਰ ਕੌਰ ਨੇ ਹਾਸਲ ਕੀਤਾ।ਜੇਤੂ ਵਿਦਿਆਰਥੀਆਂ ਨੂੰ ਉਪ ਜਿਲਾ ਸਿਖਿਆ ਅਫ਼ਸਰ ਸ੍ਰੀ ਸੁਰਿੰਦਰ ਕੁਮਾਰ ਤੇ ਜਿਲਾ ਕੋਆਰਡੀਨੇਟਰ ਕਸ਼ਮੀਰ ਸਿੰਘ ਸੰਧੂ ਅਤੇ ਹੈਡਮਿਸਟ੍ਰੈਸ ਜਗਰੂਪ ਕੌਰ ਵੱਲੋਂ ਇਨਾਮ ਤਕਸੀਮ ਕੀਤੇ ਗਏ।ਇਸ ਸਮੇਂ ਸਰਕਾਰੀ ਹਾਈ ਸਕੂਲ ਸ਼ੇਰੋਂ ਦੇ ਪੂਰੇ ਸਟਾਫ ਤੇ ਵਿਦਿਆਰਥੀਆਂ ਨੇ ਮੁਕਾਬਲਿਆਂ ਦੇ ਪ੍ਰਬੰਧ ਵਿਚ ਬਹੁਤ ਸਹਿਯੋਗ ਦਿੱਤਾ। ਅਖੀਰ ਤੇ ਮੁੱਖ ਮਹਿਮਾਨਾਂ ਵੱਲੋਂ ਸਟੇਟ ਲੈਵਲ 'ਤੇ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।