ਸੀਜੀਸੀ ਲਾਂਡਰਾਂ ਵੱਲੋਂ ਅਲੂਮਨਾਈ ਮੀਟ ਰੀਮਿਨਸੈਂਸ-2023 ਕਰਵਾਈ ਗਈ
ਹਰਜਿੰਦਰ ਸਿੰਘ ਭੱਟੀ
- 40 ਸਾਬਕਾ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
- ਕਰੀਅਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ 62 ਹੋਰਾਂ ਨੂੰ ਦਿੱਤੀ ਮਾਨਤਾ
ਮੋਹਾਲੀ, 19 ਨਵੰਬਰ 2023 - ਸੀਜੀਸੀ ਲਾਂਡਰਾਂ ਵਿਖੇ ਅਲੂਮਨਾਈ ਮੀਟ ਰੀਮਿਨਸੈਂਸ-2023 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 550 ਤੋਂ ਵੱਧ ਸਾਬਕਾ ਵਿਦਿਆਰਥੀ ਇਕੱਠੇ ਹੋਏ।ਇਸ ਅਨੰਦਮਈ ਸ਼ਾਮ ਵਿੱਚ ਸਾਬਕਾ ਸੀਜੀਸੀਅਨ ਆਪਣੇ ਪਿਆਰੇ ਅਲਮਾਮੇਟਰ ਵਿੱਚ ਮੌਜ ਮਸਤੀ, ਹਾਸੇ, ਪੁਰਾਣੀਆਂ ਯਾਦਾਂ ਲਈ ਇਕੱਠਾ ਹੋਏ। ਇਸ ਅਲੂਮਨਾਈ ਮੀਟ ਦੌਰਾਨ ਸਾਬਕਾ ਵਿਦਿਆਰਥੀਆਂ ਵਿੱਚ ਕਾਲਜ ਦੇ ਪਹਿਲੇ ਬੈਚ ਦੇ ਵਿਿਦਆਰਥੀਆਂ ਤੋਂ ਇਲਾਵਾ ਕਈ ਹੋਰ ਅਜਿਹੇ ਵਿਦਿਆਰਥੀ ਵੀ ਸ਼ਾਮਲ ਹੋਏ ਜੋ ਆਪਣੀ ਪਿਆਰੀ ਸੰਸਥਾ (ਸੀਜੀਸੀ) ਤੋਂ ਪਾਸ ਹੋਏ ਅਤੇ ਨਾਲ ਹੀ ਉੱਦਮੀ, ਕਾਰਪੋਰੇਟ, ਵਿਗਿਆਨੀ, ਖੋਜਕਰਤਾ, ਸਿਵਲ ਸੇਵਕ, ਰੱਖਿਆ ਅਫਸਰ, ਸਰਕਾਰੀ ਅਫਸਰ, ਸੈਲੀਬ੍ਰੀਟੀਜ਼ ਅਤੇ ਆਈਆਈਟੀ ਵਰਗੀਆਂ ਉੱਚ ਸੰਸਥਾਨਾਂ ਵਿੱਚ ਪ੍ਰੋਫੈਸਰ ਆਦਿ ਦੇ ਅਹੁਦੇ ’ਤੇ ਬਿਰਾਜਮਾਨ ਹੋ ਕੇ ਆਪਣੇ ਲਈ ਇੱਕ ਚੰਗਾ ਕਰੀਅਰ ਵੀ ਬਣਾਇਆ।
ਸੀਜੀਸੀ ਲਾਂਡਰਾ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਵੱਲੋਂ ਸਾਰੇ ਸਾਬਕਾ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਾ.ਪੀਐਨ ਹਰੀਸ਼ਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਸ਼੍ਰੀਮਤੀ ਗਗਨਦੀਪ ਕੌਰ ਭੁੱਲਰ, ਡੀਨ ਵਿਦਿਆਰਥੀ ਭਲਾਈ ਅਤੇ ਅਲੂਮਨੀ ਕੋਆਰਡੀਨੇਟਰ, ਡਾਇਰੈਕਟਰ ਅਤੇ ਹੋਰ ਫੈਕਲਟੀ ਮੈਂਬਰ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ 40 ਤੋਂ ਵੱਧ ਹੋਣਹਾਰ ਸਾਬਕਾ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ 2006 ਤੋਂ 2010 ਦੇ ਬੈਚਾਂ ਤੱਕ ਦੇ ਹੋਰ 62 ਵਿਿਦਆਰਥੀਆਂ ਨੂੰ ਕਰੀਅਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਮਾਨਤਾ ਦਿੱਤੀ ਗਈ।
ਸ.ਸੰਧੂ ਨੇ ਸਾਰੇ ਪਾਸ ਆਊਟ ਵਿਦਿਆਰਥੀਆਂ ਪ੍ਰਤੀ ਉਤਸ਼ਾਹ ਅਤੇ ਮਾਣ ਮਹਿਸੂਸ ਕਰਦਿਆਂ ਸਾਬਕਾ ਸੀਜੀਸੀਅਨਾਂ ਨੂੰ ਸੰਬੋਧਿਤ ਕੀਤਾ ਅਤੇ ਸੀਜੀਸੀ ਦੀ 23 ਸਾਲਾਂ ਤੋਂ ਵੱਧ ਦੀ ਯਾਤਰਾ ਨੂੰ ਯਾਦ ਕੀਤਾ ਜੋ ਕਿ ਇਸ ਸੰਸਥਾ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਸਖਤ ਮਿਹਨਤ, ਲਗਨ ਅਤੇ ਪ੍ਰਾਪਤੀਆਂ ਨਾਲ ਭਰਪੂਰ ਹੈ। ਸੀਜੀਸੀ ਲਾਂਡਰਾਂ ਕੈਂਪਸ ਵਿੱਚ ਬਿਤਾਏ ਆਪਣੇ ਸਮੇਂ ਦੀਆਂ ਯਾਦਾਂ, ਕਹਾਣੀਆਂ ਅਤੇ ਕਿੱਸਿਆਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਾਰੇ ਸਾਬਕਾ ਵਿਿਦਆਰਥੀਆਂ ਨੂੰ ਇੱਕ ਦੂਜੇ ਨਾਲ ਜੁੜੇ ਰਹਿਣ ਅਤੇ ਆਪਣੇ ਅਲਮਾ ਮੇਟਰ ਨਾਲ ਸੰਪਰਕ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ।
ਸਮਾਪਤੀ ਦੌਰਾਨ ਉਨ੍ਹਾਂ ਨੇ ਸਮਾਗਮ ਵਿੱਚ ਆਉਣ ਅਤੇ ਇਸ ਨੂੰ ਹੋਰ ਵੀ ਵਿਸ਼ੇਸ਼ ਬਣਾਉਣ ਲਈ ਸਾਰੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਅੱਗੇ ਵਧਦੇ ਰਹਿਣ ਅਤੇ ਤਬਦੀਲੀ ਨੂੰ ਅਪਣਾਉਣ ਦੀ ਤਾਕੀਦ ਕੀਤੀ ਜੋ ਕਿ ਜਿੰਦਗੀ ਅਤੇ ਕਰੀਅਰ ਵਿੱਚ ਤਰੱਕੀ ਲਈ ਇੱਕ ਨੀਂਹ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਹੋਰ ਉਚਾਈਆਂ ਤੱਕ ਪਹੁੰਚਣ ਅਤੇ ਸੀਜੀਸੀ, ਉਨ੍ਹਾਂ ਦੇ ਪਰਿਵਾਰਾਂ ਅਤੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹੋਏ ਦੇਖਣ ਲਈ ਉਤਸੁਕ ਹਨ।
ਇਸ ਪ੍ਰੋਗਰਾਮ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ, ਸੰਗੀਤ ਅਤੇ ਬੈਂਡ ਪੇਸ਼ਕਾਰੀਆਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਨੇ ਪ੍ਰੋਗਰਾਮ ਦੀ ਰੌਣਕ ਅਤੇ ਮਨੋਰੰਜਨ ਵਿੱਚ ਹੋਰ ਵੀ ਵਾਧਾ ਕੀਤਾ।ਸ਼ਾਨਦਾਰ ਡਿਨਰ ਅਤੇ ਸੁਆਦੀ ਮਿਠਾਈਆਂ ਉਪਰੰਤ, ਸਾਬਕਾ ਵਿਦਿਆਰਥੀਆਂ ਨੇ ਡੀਜੇ ਲਗਾ ਕੇ ਆਪਣੇ ਦੋਸਤਾਂ ਨਾਲ ਇਸ ਸ਼ਾਨਦਾਰ ਸ਼ਾਮ ਦਾ ਜਸ਼ਨ ਮਨਾਇਆ ਅਤੇ ਖੂਬ ਮਨੋਰੰਜਨ ਕੀਤਾ।ਇਸ ਐਲੂਮਨੀ ਮੀਟ ਦੀ ਸਮਾਪਤੀ ਗਰੁੱਪ ਫੋਟੋਆਂ ਅਤੇ ਸਾਰੇ ਸਾਬਕਾ ਵਿਿਦਆਰਥੀਆਂ ਵੱਲੋਂ ਫਲੋਟਿੰਗ ਲਾਈਟ ਗੁਬਾਰੇ ਛੱਡਣ ਨਾਲ ਹੋਈ, ਜੋ ਸੀਜੀਸੀ ਲਾਂਡਰਾਂ ਲਈ ਉਨ੍ਹਾਂ ਦੇ ਸਾਂਝੇ, ਬੇਅੰਤ ਪਿਆਰ ਅਤੇ ਅਗਲੇ ਸਾਲ ਦੁਬਾਰਾ ਮਿਲਣ ਦੀ ਉਮੀਦ ਨੂੰ ਦਰਸ਼ਾ ਰਿਹਾ ਸੀ।