ਪੀ.ਏ.ਯੂ. ਦੇ ਵਿਦਿਆਰਥੀ ਨੇ ਪੋਸਟਰ ਬਨਾਉਣ ਲਈ ਪਹਿਲਾ ਇਨਾਮ ਜਿੱਤਿਆ
ਲੁਧਿਆਣਾ 1 ਦਸੰਬਰ 2023 - ਪੀ.ਏ.ਯੂ. ਦੇ ਫਸਲ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥੀ ਡਾ. ਪ੍ਰਭਜੀਤ ਕੌਰ ਨੇ ਬੀਤੇ ਦਿਨੀਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਗੋਆ ਖੇਤੀ ਸੰਸਥਾਨ ਵਿਖੇ ਹੋਈ ਰਾਸ਼ਟਰੀ ਸਿੰਪੋਜ਼ੀਅਮ ਵਿਚ ਪੋਸਟਰ ਬਨਾਉਣ ਲਈ ਪਹਿਲਾ ਇਨਾਮ ਹਾਸਲ ਕੀਤਾ| ਇਸ ਦੌਰਾਨ ਉਸਨੇ ਸੰਯੁਕਤ ਪੋਸ਼ਣ ਪ੍ਰਬੰਧ ਦੇ ਜ਼ਰੀਏ ਕਣਕ-ਝੋਨਾ ਫਸਲੀ ਚੱਕਰ ਵਿਚ ਉਤਪਾਦਨ ਦੇ ਵਾਧੇ ਬਾਰੇ ਪੇਪਰ ਪੇਸ਼ ਕਰਨ ਲਈ ਪੋਸਟਰ ਬਣਾਇਆ ਸੀ।
ਇਹ 22ਵੀਂ ਰਾਸ਼ਟਰੀ ਕਾਨਫਰੰਸ ਵਾਤਾਵਰਨ ਪੱਖੀ ਨਵੀਨ ਫਸਲ ਵਿਗਿਆਨ ਵਿਸ਼ੇ ਦੇ ਅਧਾਰ ਤੇ ਕਰਵਾਈ ਗਈ| ਯਾਦ ਰਹੇ ਕਿ ਕੁਮਾਰੀ ਪ੍ਰਭਜੀਤ ਕੌਰ ਦਾ ਖੋਜ ਵਿਸ਼ਾ ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਨਵੀਆਂ ਫਸਲ ਵਿਗਿਆਨਕ ਵਿਧੀਆਂ ਰਾਹੀਂ ਵੱਧ ਝਾੜ ਦੇ ਪ੍ਰਭਾਵ ਬਾਰੇ ਡਾ. ਕੁਲਬੀਰ ਸਿੰਘ ਸੈਣੀ ਦੀ ਨਿਗਰਾਨੀ ਹੇਠ ਜਾਰੀ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਫਸਲ ਵਿਗਿਆਨ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਡਾ. ਪ੍ਰਭਜੀਤ ਕੌਰ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|