ਨਿਊ ਸ਼ਿਵਾਲਿਕ ਸਕੂਲ 'ਚ ਚਾਰ ਰੋਜ਼ਾ ਸਪੋਰਟਸ ਮੀਟ
ਮਲਕੀਤ ਸਿੰਘ ਮਲਕਪੁਰ
ਲਾਲੜੂ, 1 ਦਸੰਬਰ 2023 - ਨਿਊ ਸ਼ਿਵਾਲਿਕ ਪਬਲਿਕ ਹਾਈ ਸਕੂਲ ਡੈਹਰ ਵਿਖੇ 4 ਰੋਜਾ ਸਪੋਰਟਸ ਮੀਟ ਕਰਵਾਈ ਗਈ, ਜਿਸ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਅਤੇ ਅਧਿਆਪਕ ਆਸ਼ੀਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਖੇਡਾਂ ਦੀ ਸ਼ੁਰੂਆਤ ਹਵਾ ਵਿੱਚ ਗੁਬਾਰੇ ਉਡਾ ਕੇ ਕੀਤੀ ਗਈ ਅਤੇ ਖੇਡਾਂ ਵਿੱਚ ਵੱਖ-ਵੱਖ ਵਿਦਿਆਰਥੀਆਂ ਦੇ ਵਾਲੀਬਾਲ, ਕਬੱਡੀ, ਬੈਡਮਿੰਟਨ , ਖੋ-ਖੋ ਸਮੇਤ ਫਨੀ ਗੇਮਸ ਤਿੰਨ ਲੱਤ ਦੋੜ, 100 ਮੀਟਰ ਦੋੜ, ਲੋਂਗ ਜੰਪ, ਬਾਲ ਪਿੱਕ ਐਂਡ ਡਰਾਪ, ਫਰੋਗ ਰੇਸ, ਸੈਕ ਰੇਸ ਤੇ ਲੇਮਨ ਰੇਸ ਆਦਿ ਦੇ ਮੁਕਾਬਲੇ ਕਰਵਾਏ ਗਏ। ਸਪੋਰਟਸ ਮੀਟ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਵਾਲੀਬਾਲ ਦੇ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਦਸਵੀਂ ਜਮਾਤ ਦੇ ਰਿਤੇਸ਼ ਨੂੰ ਬੈਸਟ ਖਿਡਾਰੀ ਚੁਣਿਆ ਗਿਆ, ਜਦਕਿ ਖੋ-ਖੋ ਮੁਕਾਬਲੇ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਕਾਜਲ ਨੂੰ ਬੈਸਟ ਪਲੇਅਰ ਚੁਣਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕਾ ਰੁਚੀ, ਪ੍ਰਿਆ, ਸੁਨੀਤਾ ਰਾਣੀ, ਸੋਨਿਕਾ ਰਾਣੀ, ਪ੍ਰਵੀਨ ਕੁਮਾਰੀ ਤੇ ਸਰਸਵਤੀ ਠਾਕੁਰ ਆਦਿ ਵੀ ਹਾਜ਼ਰ ਸਨ।