← Go Back
ਪੀ.ਏ.ਯੂ. ਦੇ ਵਿਦਿਆਰਥੀ ਨੂੰ ਸਰਵੋਤਮ ਥੀਸਿਸ ਐਵਾਰਡ ਮਿਲਿਆ
ਲੁਧਿਆਣਾ 12 ਫਰਵਰੀ 2024 ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੀ ਖੋਜ ਕਰਨ ਵਾਲੇ ਡਾ. ਕਰਨਵੀਰ ਸਿੰਘ ਗਰਚਾ ਨੂੰ ਉਹਨਾਂ ਦੇ ਥੀਸਿਸ ਲਈ ਸਰਵੋਤਮ ਖੋਜ ਕਾਰਜ ਐਵਾਰਡ ਨਾਲ ਸਨਮਾਨਿਆ ਗਿਆ। ਇਹ ਸਨਮਾਨ ਬੀਤੇ ਦਿਨੀਂ ਭਾਰਤੀ ਬਾਗਬਾਨੀ ਇਕੱਤਰਤਾ ਅਤੇ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਦਿੱਤਾ ਗਿਆ ਜੋ ਰਾਜਸਥਾਨ ਖੇਤੀ ਖੋਜ ਸੰਸਥਾਨ ਜੈਪੁਰ ਵਿਖੇ ਕਰਵਾਈ ਗਈ ਸੀ। ਡਾ. ਗਰਚਾ ਨੇ ਕੱਦੂ ਦੇ ਬੀਜਾਂ ਨੂੰ ਸਨੈਕ ਵਜੋਂ ਵਰਤਣ ਦੀ ਤਕਨੀਕ ਦੇ ਉਤਪਾਦਨ ਅਤੇ ਉਦਯੋਗਿਕ ਸਥਿਰਤਾ ਨੂੰ ਵਧਾਉਣ ਲਈ ਵਰਤੀ ਜਾਣ ਵਾਲੀ ਦੋਗਲੇਕਰਣ ਦੀ ਤਕਨੀਕ ਸੰਬੰਧੀ ਖੋਜ ਕੀਤੀ। ਉਸਨੇ ਇਹ ਖੋਜ ਭਾਰਤ ਸਰਕਾਰ ਦੇ ਵਿਗਿਆਨ ਤਕਨਾਲੋਜੀ ਵਿਭਾਗ ਵੱਲੋਂ ਪ੍ਰਧਾਨਮੰਤਰੀ ਫੈਲੋਸ਼ਿਪ ਨਾਲ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਦੀ ਨਿਗਰਾਨੀ ਹੇਠ ਪੂਰੀ ਕੀਤੀ। ਉਸਦੀ ਖੋਜ ਨਾਲ ਕੱਦੂ ਦੀਆਂ ਕਿਸਮਾਂ ਦੇ ਵਿਕਾਸ ਨੂੰ ਚੰਗਾ ਹੁਲਾਰਾ ਮਿਲੇਗਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਇਸ ਵਿਦਿਆਰਥੀ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
Total Responses : 24767