ਸੀ ਜੀ ਸੀ ਝੰਜੇੜੀ ਕੈਂਪਸ ਦੀਆਂ ਲੜਕੇ ਅਤੇ ਲੜਕੀਆਂ ਵਾਲੀਬਾਲ ਟੀਮਾਂ ਨੇ ਇੰਟਰ ਕਾਲਜ ਵਿਚ ਗੋਲਡ ਮੈਡਲ ਜਿੱਤੇ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 22 ਫਰਵਰੀ 2024 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੀ ਵਾਲੀਬਾਲ ਦੀਆਂ ਲੜਕੇ ਅਤੇ ਲੜਕੀਆਂ ਦੀ ਦੋਹਾਂ ਟੀਮਾਂ ਨੇ ਇੰਟਰ ਕਾਲਜ ਵਿਚ ਗੋਲਡ ਮੈਡਲ ਜਿੱਤਦੇ ਹੋਏ ਇਕ ਨਵਾਂ ਅਧਿਆਇ ਰਚਿਆ ਹੈ। ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਬਨੂੜ ਦੇ ਇਕ ਕਾਲਜ ਵਿਚ ਕਰਵਾਏ ਗਏ ਇੰਟਰ ਕਾਲਜ ਮੁਕਾਬਲਿਆਂ ਵਿਚ ਝੰਜੇੜੀ ਕੈਂਪਸ ਦੀਆਂ ਦੋਹਾਂ ਟੀਮਾਂ ਨੇ ਇਹ ਮਾਣਮੱਤੀ ਪੁਜ਼ੀਸ਼ਨਾਂ ਕਰਕੇ ਖੇਡ ਇਤਿਹਾਸ ਵਿਚ ਇਕ ਅਮਿੱਟ ਛਾਪ ਛੱਡੀ ਹੈ।ਇਸ ਦੌਰਾਨ ਲੜਕੇ ਅਤੇ ਲੜਕੀਆਂ ਦੋਹਾਂ ਦੇ ਵਰਗਾਂ ਵਿਚ ਨਾਕ ਆਊਟ ਮੈਚ ਅਤੇ ਲੀਗ ਮੈਚ ਜਿਹੇ ਕਈ ਦਿਲਚਸਪ ਗੇੜ ਸਾਹਮਣੇ ਆਏ।
ਲੜਕਿਆਂ ਦੇ ਨਾਕ ਆਊਟ ਮੁਕਾਬਲਿਆਂ ਵਿਚ ਸੀ ਜੀ ਸੀ ਝੰਜੇੜੀ ਦਾ ਮੁਕਾਬਲਾ ਆਰ ਬੀ ਆਈ ਐਮ ਹੁਸ਼ਿਆਰਪੁਰ, ਐਲ ਕੇ ਸੀ ਈ ਟੀ ਜਲੰਧਰ, ਆਈ ਕੇ ਜੀ ਪੀ ਟੀ ਯੂ ਜਲੰਧਰ ਵਿਚਕਾਰ ਰਿਹਾ। ਜਿਸ ਵਿਚ ਝੰਜੇੜੀ ਕੈਂਪਸ ਦੀ ਦੀ ਟੀਮ ਨੇ ਆਪਣੇ ਬੇਮਿਸਾਲ ਹੁਨਰ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕਰਦ ਹੋਏ ਤਿੰਨ ਨਾਕ ਆਊਟ ਮੈਚਾਂ ਵਿਚ ਜਿੱਤ ਪ੍ਰਾਪਤ ਕੀਤੀ।ਇਸੇ ਤਰਾਂ ਲੀਗ ਮੈਚਾਂ ਵਿਚ ਵੀ ਝੰਜੇੜੀ ਕੈਂਪਸ ਦੀ ਲੜਕਿਆਂ ਦੀ ਟੀਮ ਨੂੰ ਆਪਣੇ ਚਣੌਤੀਪੂਰਨ ਵਿਰੋਧੀਆਂ ਡੀ ਏ ਵੀ ਆਈ ਈ ਟੀ ਜਲੰਧਰ, ਗੁਲਜ਼ਾਰ ਗਰੁੱਪ ਖੰਨਾ ਅਤੇ ਸਵਾਈਟ ਬਨੂੜ ਨਾਲ ਬਿਹਤਰੀਨ ਖੇਡ ਪੇਸ਼ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਪੂਰੀ ਟੀਮ ਨੇ ਵਾਲੀਬਾਲ ਕੋਰਟ ਵਿਚ ਸੰਪੂਰਨ ਟੀਮ ਵਰਕ ਦੇ ਜੌਹਰ ਵਿਖਾਉਦੇਂ ਹੋਏ ਤਿੰਨੋਂ ਲੀਗ ਮੈਚ ਆਪਣੀ ਟੀਮ ਦੇ ਨਾਲ ਕਰਦੇ ਹੋਏ ਇੰਟਰ ਕਾਲਜ ਟਰਾਫ਼ੀ ਅਤੇ ਗੋਲਡ ਮੈਡਲ ਆਪਣੇ ਨਾਮ ਕਰ ਲਏ।
ਇਸੇ ਤਰਾਂ ਲੜਕੀਆਂ ਦੀ ਵਾਲੀਬਾਲ ਟੀਮ ਨੇ ਆਪਣੇ ਬਿਹਤਰੀਨ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਜਿੱਤ ਪ੍ਰਾਪਤ ਕੀਤੀ। ਜਦ ਕਿ ਵੀ ਜੀ ਆਈ ਪੀ ਐੱਸ ਖੰਨਾ ਦੀ ਟੀਮ ਦੇ ਖ਼ਿਲਾਫ਼ ਨਾਕ ਆਊਟ ਮੈਚ ਸਭ ਲਈ ਆਕਰਸ਼ਨ ਦਾ ਕੇਂਦਰ ਰਿਹਾ। ਜਦ ਕਿ ਲੀਗ ਮੈਚਾਂ ਵਿਚ ਝੰਜੇੜੀ ਕੈਂਪਸ, ਡੀ ਏ ਵੀ ਆਈ ਈ ਟੀ ਜਲੰਧਰ, ਸਵਾਇਟ ਬਨੂੜ ਅਤੇ ਸੀ ਜੀ ਸੀ ਲਾਂਡਰਾਂ ਵਿਚ ਦਿਲਚਸਪ ਅਤੇ ਸਖ਼ਤ ਮੁਕਾਬਲੇ ਵੇਖਣ ਨੂੰ ਮਿਲੇ। ਅਖੀਰ ਵਿਚ ਝੰਜੇੜੀ ਕੈਂਪਸ ਦੀ ਮਹਿਲਾ ਵਾਲੀਬਾਲ ਟੀਮ ਨੇ ਤਿੰਨੋਂ ਲੀਗ ਮੈਚਾਂ ਵਿਚ ਆਪਣੀ ਖੇਡ ਪ੍ਰਤਿਭਾ ਦੇ ਦਬਦਬੇ ਦੀ ਪੇਸ਼ਕਾਰੀ ਕਰਦੇ ਹੋਏ ਟਰਾਫ਼ੀ ਅਤੇ ਗੋਲਡ ਮੈਡਲ ਜਿੱਤਦੇ ਹੋਏ ਆਪਣੀ ਬੇਜੋੜ ਖੇਡਾਂ ਦਾ ਲੋਹਾ ਮਨਵਾਇਆ।
ਅਰਸ਼ ਧਾਲੀਵਾਲ ਨੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕੈਂਪਸ ਵਿਚ ਜਿੱਥੇ ਪੜਾਈ ਲਈ ਅੰਤਰ ਰਾਸ਼ਟਰੀ ਮਾਪਦੰਡ ਅਪਣਾਏ ਗਏ ਹਨ ਉੱਥੇ ਹੀ ਖੇਡਾਂ ਲਈ ਵੀ ਖ਼ਾਸ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆਂ ਕਿ ਝੰਜੇੜੀ ਕੈਂਪਸ ਵਿਚ ਹਰ ਖੇਡ ਲਈ ਅਤਿ ਆਧੁਨਿਕ ਖੇਡ ਦਾ ਸਮਾਨ ਅਤੇ ਬਿਹਤਰੀਨ ਖੇਡ ਦੇ ਮੈਦਾਨ ਬਣਾਏ ਗਏ ਹਨ । ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸਰੀਰਕ ਕਸਰਤ ਲਈ ਕੈਂਪਸ ਵਿਚ ਹੀ ਵਿਸ਼ਵ ਪੱਧਰੀ ਜਿੰਮ ਵੀ ਮੌਜੂਦ ਹਨ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕਾਲਜ ਵਿਚ ਖਿਡਾਰੀ ਨੂੰ ਬਿਹਤਰੀਨ ਟਰੇਨਿੰਗ ਦੇਣ ਦੇ ਨਾਲ ਨਾਲ ਉਨਾਂ ਦੀ ਸਿੱਖਿਆਂ ਦੇ ਵੀ ਵੱਖਰੇ ਤੋਰ ਤੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਉਹ ਖੇਡਾਂ ਵਿਚ ਰੁੱਝੇ ਹੋਏ ਪੜਾਈ ਵਿਚ ਪਿੱਛੇ ਨਾ ਰਹਿ ਜਾਣ ਇਸ ਲਈ ਉਨਾਂ ਲਈ ਸਪੈਸ਼ਲ ਕਲਾਸਾਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ ਤਾਂ ਕਿ ਉਹ ਕੈਂਪਸ ਤੋਂ ਇਕ ਬਿਹਤਰੀਨ ਅਤੇ ਕਾਮਯਾਬ ਨਾਗਰਿਕ ਬਣ ਕੇ ਨਿਕਲਣ। ਉਨਾਂ ਕਿਹਾ ਕਿ ਇੰਟਰ ਕਾਲਜ ਟੂਰਨਾਮੈਂਟ ਵਿਚ ਗੋਲਡ ਮੈਡਲ ਜਿੱਤ ਸੰਸਥਾ ਦੀ ਸੰਪੂਰਨ ਵਿਕਾਸ ਅਤੇ ਐਥਲੈਟਿਕ ਸਫਲਤਾ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ।