ਸੀਜੀਸੀ ਦੇ ਇੰਜਨੀਅਰਿੰਗ ਵਿਿਦਆਰਥੀਆਂ ਨੇ ‘ਬੈਸਟ ਪਰਫਾਰਮਿੰਗ ਟੀਮ’ ਦਾ ਐਵਾਰਡ ਜਿੱਤਿਆ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 23 ਫਰਵਰੀ 2024 - ਏਆਈਸੀਟੀਈ ਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵੱਲੋਂ ਇਨੋਵੇਸ਼ਨ, ਡਿਜ਼ਾਇਨ ਅਤੇ ਇੰਟਰਪ੍ਰੇਨਿਓਰਸ਼ਿਪ (ਆਈਡੀਈ) ਦੇ ਬੂਟ ਕੈਂਪ ਵਿੱਚ ਇੱਕ ਵਿਚਾਰ ਪਿਿਚੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਚੰਡੀਗੜ੍ਹ ਗਰੁੱਪ ਆਫ ਕਾਲਜ਼ਿਜ਼ (ਸੀਜੀਸੀ) ਲਾਂਡਰਾਂ ਦੇ ਛੇ ਇੰਜੀਨਿਅਰਿੰਗ ਵਿਿਦਆਰਥੀਆਂ ਨੇ ‘ਬੈਸਟ ਪਰਫਾਰਮਿੰਗ ਟੀਮ’ ਦਾ ਐਵਾਰਡ ਜਿੱਤਿਆ। ਇਸ ਆਈਡੀਈ ਬੂਟ ਕੈਂਪ ਵਿੱਚ ਭਾਰਤ ਭਰ ਦੇ 200 ਤੋਂ ਵੱਧ ਵਿਿਦਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਕੁੱਲ 18 ਟੀਮਾਂ ਨੇ ਆਪਣੇ ਨਵੇਂ ਵਿਚਾਰ ਪੇਸ਼ ਕੀਤੇ।ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਸਵਾਮੀ ਕੇਸ਼ਵਾਨੰਦ ਇੰਸਟੀਚਿਊਟ ਆਫ਼ ਟੈਕਨਾਲੋਜੀ ਮੈਨੇਜਮੈਂਟ ਐਂਡ ਗ੍ਰਾਮੋਥਨ (ਐਸਕੇਆਈਟੀ), ਜੈਪੁਰ, ਰਾਜਸਥਾਨ ਵਿਖੇ ਆਯੋਜਿਤ ਕੀਤਾ ਗਿਆ ਸੀ।
ਸੀਜੀਸੀ ਦੀ ਟੀਮ ਵਿੱਚ ਬੀਟੈਕ ਐਮਈ (ਸਮੈਸਟਰ ਚਾਰ) ਦੇ ਸ਼ਿਵਮ, ਰੋਹਿਤ ਤੇ ਪੀਯੂਸ਼, ਬੀਟੈਕ ਈਸੀਈ (ਸਮੈਸਟਰ ਚਾਰ) ਦੀ ਅਨਨਯਾ, ਅਦਿਤੀ ਅਤੇ ਬੀਟੈਕ ਏਆਈ ਐਂਡ ਡਾਟਾ ਸਾਇੰਸ (ਸਮੈਸਟਰ ਦੋ) ਦੇ ਵਿਵੇਕ ਸ਼ਾਮਲ ਸਨ। ਜਿਨ੍ਹਾਂ ਨੇ ਇੱਕ ਬੋਰਵੈੱਲ ਬਚਾਅ ਰੋਬੋਟ ਅਤੇ ਜਾਨਾਂ ਬਚਾਉਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਦੇ ਵਿਚਾਰ ਨੂੰ ਪੇਸ਼ ਕਰ ਕੇ ਪੁਰਸਕਾਰ ਜਿੱਤਿਆ। ਧਿਆਨਯੋਗ ਗੱਲ ਹੈ ਕਿ ਇਨ੍ਹਾਂ ਵਿਿਦਆਰਥੀਆਂ ਨੇ ਨੋਡਲ ਸੈਂਟਰ ਕੋਇੰਬਟੂਰ ਇਨੋਵੇਸ਼ਨ ਐਂਡ ਬਿਜ਼ਨਸ ਇਨਕਿਊਬੇਟਰ, ਤਾਮਿਲਨਾਡੂ ਵਿਖੇ ਸਮਾਰਟ ਇੰਡੀਆ ਹੈਕਾਥਨ (ਐਸਆਈਐਚ) 2023, ਹਾਰਡਵੇਅਰ ਐਡੀਸ਼ਨ ਵਿੱਚ ਸੀਜੀਸੀ ਲਾਂਡਰਾਂ ਦੀ ਨੁਮਾਇੰਦਗੀ ਕਰਦਿਆਂ ਹਿੱਸਾ ਲਿਆ ਸੀ।
ਇਸ ਆਈਡੀਈ ਬੂਟ ਕੈਂਪ ਦਾ ਮੁੱਖ ਉਦੇਸ਼ ਉੱਚ ਸਿੱਖਿਆ ਸੰਸਥਾਵਾਂ ਅਤੇ ਸਕੂਲਾਂ ਦੇ ਵਿਿਦਆਰਥੀ ਇਨੋਵੇਟਰਾਂ ਦੇ ਨਵੀਨਤਾ ਅਤੇ ਉੱਦਮੀ ਹੁਨਰ ਨੂੰ ਬੜਾਵਾ ਦੇਣਾ ਹੈ ਅਤੇ ਨਾਲ ਹੀ ਅਜੋਕੇ ਸਮੇਂ ਦੇ ਤੇਜ਼ੀ ਨਾਲ ਵਧਦੇ ਬਿਜ਼ਨਸ ਲੈਂਡਸਕੇਪ ਵਿੱਚ ਪ੍ਰਫੁੱਲਤ ਕਰਨ ਲਈ ਲੋੜੀਂਦੇ ਹੁਨਰ ਅਤੇ ਮਾਨਸਿਕਤਾ ਨਾਲ ਲੈਸ ਕਰਨਾ ਹੈ।
ਇਸ ਵਿਸ਼ੇਸ਼ ਮੌਕੇ ਵਿਿਦਆਰਥੀਆਂ ਨੇ ਐਵਾਰਡ ਜਿੱਤਣ ’ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਬੂਟ ਕੈਂਪ ਵਿਚ ਉਨ੍ਹਾਂ ਦਾ ਤਜਰਬਾ ਬਹੁਤ ਵਧੀਆ ਰਿਹਾ ਅਤੇ ਉਨ੍ਹਾਂ ਨੂੰ ਉਥੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਿਲਆ।ਇਸ ਦੇ ਨਾਲ ਹੀ ਜੇਤੂ ਵਿਿਦਆਰਥੀਆਂ ਨੇ ਸੀਜੀਸੀ ਨੂੰ ਅਜਿਹੇ ਮੰਚ ਦਾ ਹਿੱਸਾ ਬਣਨ ਦਾ ਮੌਕਾ ਪ੍ਰਦਾਨ ਕਰਨ ’ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਿੱਖਿਆ ਮੰਤਰਾਲੇ ਤੇ ਏਆਈਸੀਟੀਈ ਦੀ ਇਸ ਪਹਿਲਕਦਮੀ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਬੂਟ ਕੈਂਪ ਯੁਵਾ ਇਨੋਵੇਟਰਾਂ ਨੂੰ ਆਪਣੇ ਹੁਨਰ ਦਾ ਪਤਾ ਲਗਾਉਣ ਅਤੇ ਉਸ ਨੂੰ ਅੱਗੇ ਵਧਾਉਣ ਲਈ ਬੜਾਵਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਅਜਿਹੇ ਮੰਚ ਉਨ੍ਹਾਂ ਨੂੰ ਭਵਿੱਖ ਵਿੱਚ ਸਫਲ ਉਦਮੀ ਬਣਨ ਵਿੱਚ ਸਹਾਇਕ ਹੁੰਦੇ ਹਨ।