ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਨੇ ਆਈ.ਸੀ.ਐੱਸ.ਈ. ਬੋਰਡ ਦੀ ਮਾਨਤਾ ਹਾਸਲ ਕੀਤੀ
- ਆਈ.ਸੀ.ਐੱਸ.ਈ ਤੋਂ ਮਾਨਤਾ ਪ੍ਰਾਪਤ ਇਲਾਕੇ ਵਿੱਚ ਪਹਿਲਾ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ
ਦਲਜੀਤ ਕੌਰ
ਭਵਾਨੀਗੜ੍ਹ, 24 ਫਰਵਰੀ, 2024: ਸਕੂਲ ਵਿੱਚ ਮਿਆਰੀ ਅਤੇ ਬਿਹਤਰ ਸਿੱਖਿਆ ਨੂੰ ਦੇਖਦੇ ਹੋਏ ਸੰਸਕਾਰ ਵੈਲੀ ਸਮਾਰਟ ਸਕੂਲ ਨੂੰ ਦਿੱਲੀ ਬੋਰਡ ਦੁਆਰਾ ਦੂਜੇ ਸਾਲ ਹੀ ਆਈ.ਸੀ.ਐੱਸ.ਈ.ਐਫੀਲੇਸ਼ਨ ਮਿਲ ਗਈ ਹੈ ਜੋ ਕਿ ਮਨੇਜਮੈਂਟ, ਪ੍ਰਿੰਸੀਪਲ, ਸਾਰੇ ਅਧਿਆਪਕ ਅਤੇ ਇਲਾਕੇ ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਇਹ ਪੂਰੇ ਭਵਾਨੀਗੜ੍ਹ ਵਿੱਚ ਆਈ.ਸੀ.ਐੱਸ.ਈ ਐਫੀਲੇਟਿਡ ਪਹਿਲਾ ਮਾਨਤਾ ਪ੍ਰਾਪਤ ਸਕੂਲ ਹੈ। ਸਕੂਲ ਵਿੱਚ ਵਿਦਿਆਰਥੀਆਂ ਦੀਆਂ ਯੋਗਤਾਵਾਂ ਅਨੁਸਾਰ ਚੰਗੀ ਅਤੇ ਆਧੁਨਿਕ ਤਰੀਕੇ ਨਾਲ ਸਿੱਖਿਆ ਦਿੱਤੀ ਜਾਂਦੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਧਰਮਵੀਰ ਗਰਗ ਨੇ ਦੱਸਿਆ ਕਿ ਅੱਜ ਕੱਲ੍ਹ ਛੋਟੇ ਪਰਿਵਾਰ ਜ਼ਿਆਦਾ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਮੁੱਖ ਰੱਖਦੇ ਹੋਏ ਮਿਆਰੀ ਅਤੇ ਬਿਹਤਰ ਸਿੱਖਿਆ ਪ੍ਰਦਾਨ ਕਰਾਂਗੇ। ਉਹਨਾਂ ਨੇ ਵਿਦਿਆਰਥੀਆਂ ਅੰਦਰ ਚੰਗੇ ਸੰਸਕਾਰ ਪੈਦਾ ਕਰਨ ਅਤੇ ਚੰਗੀ ਵਿਸ਼ਵ ਪੱਧਰੀ ਸਿੱਖਿਆ ਹਰ ਬੱਚੇ ਨੂੰ ਮਿਲਣ ਦੀ ਗੱਲ ਕੀਤੀ ਤਾਂ ਜੋ ਬੱਚਿਆਂ ਅੰਦਰ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੋਵੇ ਅਤੇ ਉਹ ਹਰ ਮੁਕਾਬਲੇ ਵਿੱਚ ਭਾਗ ਲੈਣ ਲਈ ਤਿਆਰ ਰਹਿਣ। ਇਹ ਭਵਾਨੀਗੜ੍ਹ ਦੇ ਵਾਸੀਆਂ ਦੇ ਸਹਿਯੋਗ ਸਦਕਾ ਬਹੁਤ ਹੀ ਸ਼ਾਨਦਾਰ ਗੱਲ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਇੱਕ ਅਜਿਹਾ ਸਕੂਲ ਹੈ ਜੋ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਮੁੱਖ ਰੱਖਦੇ ਹੋਏ ਉਨਾਂ ਨੂੰ ਮਿਆਰੀ ਅਤੇ ਬਿਹਤਰ ਸਿੱਖਿਆ ਪ੍ਰਦਾਨ ਕਰਦਾ ਹੈ।
ਇਸ ਸਮੇਂ ਸਕੂਲ ਦੇ ਪ੍ਰਧਾਨ ਈਸ਼ਵਰ ਬਾਂਸਲ, ਸਕੂਲ ਦੇ ਸੈਕਰਟਰੀ ਸੰਜੀਵ ਗੋਇਲ ਅਤੇ ਸਕੂਲ ਦੇ ਪ੍ਰਿੰਸੀਪਲ ਅਮਨ ਨਿੱਝਰ ਦਾ ਸਕੂਲ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਹਰ ਕਮਰੇ ਵਿੱਚ ਸਮਾਰਟ ਬੋਰਡ, ਏਅਰ ਕੰਡੀਸ਼ਨਰ, ਖੁੱਲ੍ਹੇ ਅਤੇ ਹਵਾਦਾਰ ਕਮਰੇ, ਸੀ.ਸੀ.ਟੀ.ਵੀ ਕੈਮਰੇ ਅਤੇ ਇੱਕ ਬਹੁਤ ਵੱਡਾ ਖੇਡ ਦਾ ਮੈਦਾਨ ਵੀ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ। ਸਕੂਲ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਸਿੱਖਿਆ ਦੇਣ ਲਈ ਕਈ ਪ੍ਰਯੋਗਸ਼ਾਲਾ ਵੀ ਹਨ। ਸਕੂਲ ਵਿੱਚ ਕੰਪਿਊਟਰ ਲੈਬ, ਕਮਿਸਟਰੀ ਸਾਇੰਸ ਲੈਬ ਅਤੇ ਜੀਵ ਵਿਗਿਆਨ ਸਾਇੰਸ ਲੈਬ ਆਦਿ ਹਨ। ਸਕੂਲ ਵਿੱਚ ਸੰਗੀਤ ਪ੍ਰਯੋਗਸ਼ਾਲਾ ਵੀ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਸੰਗੀਤ ਦੇ ਸਾਰੇ ਯੰਤਰਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਕੂਲ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਲਈ ਬਹੁਤ ਹੀ ਬੇਹਤਰ ਅਤੇ ਯੋਗ ਅਧਿਆਪਕ ਨਿਯੁਕਤ ਕੀਤੇ ਗਏ ਹਨ।