NEET ਦੇ Fazilika Topper ਨੂੰ ਸੁਣੋ -ਕੀ ਕਹਿੰਦਾ ਹੈ -ਨਤੀਜੇ 'ਚ ਗੜਬੜੀ ਦੇ ਦੋਸ਼ਾਂ ਬਾਰੇ -ਬਾਕੀ ਟਾਪਰ ਜਵਾਬ ਦੇਣ ਤੋਂ ਟਲੇ
- ਚੰਡੀਗੜ੍ਹ ਵਿੱਚ ਬਣੇ ਇੱਕ ਹੀ ਸੈਂਟਰ ਦੇ ਛੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਹੈ ਟਾਪ
ਇੰਦੇਰਜੀਤ ਸਿੰਘ ਦੀ ਰਿਪੋਰਟ
ਫਾਜ਼ਿਲਕਾ, 9 ਜੂਨ 2024 - ਨੀਟ 2024 ਦੀ ਪ੍ਰੀਖਿਆ ਦੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਟੋਪ ਕੀਤੇ ਜਾਣ ਤੋਂ ਬਾਅਦ ਨਤੀਜਿਆਂ ਵਿੱਚ ਹੋਈ ਗੜਬੜੀ ਦਾ ਜਤਾਇਆ ਜਾ ਰਿਹਾ ਸ਼ੱਕ, ਚੰਡੀਗੜ੍ਹ ਵਿੱਚ ਬਣੇ ਇੱਕ ਹੀ ਸੈਂਟਰ ਦੇ ਛੇ ਵਿਦਿਆਰਥੀਆਂ ਵੱਲੋਂ ਟਾਪ ਕੀਤਾ ਗਿਆ ਹੈ।
ਦੱਸ ਦਈਏ ਕਿ 2024 ਦੀ ਨੀਟ ਪ੍ਰੀਖਿਆ ਦੇ ਵਿੱਚ 67 ਵਿਦਿਆਰਥੀਆਂ ਵੱਲੋਂ ਟੋਪ ਕੀਤਾ ਗਿਆ ਹੈ, ਜਿਸ ਵਿੱਚ ਚੰਡੀਗੜ੍ਹ ਦੇ ਇੱਕ ਹੀ ਸੈਂਟਰ ਦੇ 6 ਵਿਦਿਆਰਥੀ ਸ਼ਾਮਿਲ ਹਨ ਅਤੇ ਇਸ ਪ੍ਰੀਖਿਆ ਵਿੱਚ ਫਾਜ਼ਿਲਕਾ ਦੇ ਕੁਝ ਵਿਦਿਆਰਥੀਆਂ ਵਲੋਂ ਫਾਜ਼ਿਲਕਾ ਵਿਚ ਪ੍ਰੀਖਿਆ ਸੈਂਟਰ ਹੋਣ ਦੇ ਬਾਵਜੂਦ ਵੀ ਚੰਡੀਗੜ੍ਹ ਸੈਂਟਰ ਦੀ ਚੋਣ ਕੀਤੀ ਗਈ ਸੀ ਅਤੇ 700 ਦੇ ਨੇੜੇ ਨੰਬਰ ਹਾਸਲ ਕਰਕੇ ਟਾਪ ਕੀਤਾ ਗਿਆ ਹੈ l ਲੇਕਿਨ ਫਾਜਲਕਾ ਦੇ ਕਈ ਵਿਦਿਆਰਥੀਆਂ ਵੱਲੋਂ ਫਾਜ਼ਿਲਕਾ ਵਿੱਚ ਬਣੇ ਪ੍ਰੀਖਿਆ ਸੈਂਟਰ ਦੀ ਬਜਾਏ ਚੰਡੀਗੜ੍ਹ ਸੈਂਟਰ ਦੀ ਚੋਣ ਕਰਨ ਤੇ ਕਈ ਤਰਾਂ ਦੇ ਸਵਾਲ ਖੜੇ ਹੁੰਦੇ ਹਨ, ਜਿਸ ਨੂੰ ਲੈਕੇ ਨੀਟ ਦੀ ਪ੍ਰੀਖਿਆ ਵਿਚ ਟਾਪ ਕਰਨ ਵਾਲੇ ਵਿਦਿਆਰਥੀ ਮੇਹੂਲ ਕੁੱਕੜ ਦੇ ਘਰ ਤਕ ਪਹੁਚ ਕੀਤੀ ਗਈ ਤਾ ਉਸ ਦੇ ਪਰਿਵਾਰ ਵੱਲੋ ਇੱਕ ਦੂਸਰੇ ਨੂੰ ਮਿਠਾਈ ਖਵਾ ਕੇ ਖੁਸ਼ੀ ਮਨਾਈ ਜਾ ਰਹੀ ਸੀ l ਪਰ ਇਸ ਮਾਮਲੇ ਨੂੰ ਲੈਕੇ ਜਦੋ ਬਾਕੀ ਟਾਪਰ ਬੱਚਿਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਕੋਈ ਮੀਡੀਆ ਸਾਹਮਣੇ ਆਉਣ ਨੂੰ ਤਿਆਰ ਨਹੀਂ ਸੀ l
ਇਸ ਮੌਕੇ ਟਾਪ ਕਰਨ ਵਾਲੇ ਵਿਦਿਆਰਥੀ ਮੇਹੂਲ ਕੁੱਕੜ ਅਤੇ ਉਸਦੇ ਮਾਤਾ ਪਿਤਾ ਨੇ ਦੱਸਿਆ ਕਿ ਮੇਹੁਲ ਵੱਲੋ ਮੋਹਾਲੀ ਵਿਚ ਹੀ ਪਿਛਲੇ ਦੋ ਸਾਲਾਂ ਤੋਂ ਨੀਟ ਦੀ ਕੋਚਿੰਗ ਲਈ ਜਾ ਰਹੀ ਸੀ ਜਿਸ ਕਰਕੇ ਉਸ ਵੱਲੋ ਆਪਣਾਂ ਪ੍ਰੀਖਿਆ ਸੈਂਟਰ ਵੀ ਮੋਹਾਲੀ ਚੁਣਿਆ ਗਿਆ ਸੀ ਉਸਦੇ ਮਾਤਾ ਪਿਤਾ ਨੇ ਕਿਹਾ ਕਿ ਓਹਨਾ ਦੇ ਬੇਟੇ ਵੱਲੋ ਦਿਨ ਰਾਤ ਮੇਹਨਤ ਕਰਕੇ ਇਸ ਵਿੱਚ ਟਾਪ ਕੀਤਾ ਗਿਆ ਹੈ। ਉਸਨੇ ਕਿਹਾ ਕਿ ਉਸਨੇ ਆਪਣੀ ਜਿੰਦਗੀ ਦਾ ਗੋਲ ਹਾਸਲ ਕੀਤਾ ਗਿਆ ਹੈ ਅਤੇ ਉਸ ਵੱਲੋ ਆਪਣੀ ਜਿੰਦਗੀ ਵਿਚ ਲੋਕਾਂ ਦੀ ਸੇਵਾ ਕੀਤੀ ਜਾਏਗੀ l