ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਵਿੱਦਿਅਕ ਵਿਚ ਖੋਜ, ਨਵੀਨਤਾ ਅਤੇ ਉਦਮਤਾ ਦੀ ਭੂਮਿਕਾ 2047 'ਤੇ ਕੌਮੀ ਵਰਕਸ਼ਾਪ
ਦੇਸ਼ਭਰ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਵੱਖ ਵੱਖ ਵਿਦਿਆ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 10 ਜੂਨ 2024 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਕਸਿਤ ਭਾਰਤ 2047 ਰੋਲ ਆਫ਼ ਰਿਸਰਚ, ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਇਨ ਐਜੂਕੇਸ਼ਨ ਥੀਮ 'ਤੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਕੌਮੀ ਸੰਮੇਲਨ 2047 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਵਿਜ਼ਨ ਦੇ ਅਨੁਸਾਰ ਵਿੱਦਿਅਕ ਉੱਤਮਤਾ ਨੂੰ ਚਲਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਗਿਆ। ਇਸ ਸਮਾਗਮ ਦੇ ਵਰਕਸ਼ਾਪ ਦੀ ਸ਼ੁਰੂਆਤ ਮੁੱਖ ਮਹਿਮਾਨ ਸਿੱਖਿਆ ਸੰਸਕ੍ਰਿਤੀ ਉਤਥਾਨ ਨਿਆਸ, ਨਵੀਂ ਦਿੱਲੀ ਦੇ ਰਾਸ਼ਟਰੀ ਸਕੱਤਰ ਅਤੁਲ ਕੋਠਾਰੀ ਸਨ।
ਇਸ ਦੇ ਇਲਾਵਾ ਆਈ ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਵਾਈਸ ਚਾਂਸਲਰ ਪ੍ਰੋ. ਸੁਸ਼ੀਲ ਮਿੱਤਲ, ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਜਲੰਧਰ ਦੇ ਡਾਇਰੈਕਟਰ ਡਾ ਬਿਨੋਦ ਕਨੌਜੀਆ ਸਮੇਤ ਸਿੱਖਿਆਂ ਜਗਤ ਦੀਆਂ ਮਹਾਨ ਹਸਤੀਆਂ ਸ਼ਾਮਿਲ ਸਨ। ਪ੍ਰਮੁੱਖ ਵਿੱਦਿਅਕ ਸੰਸਥਾਵਾਂ ਦੇ ਮੁੱਖ ਬੁਲਾਰਿਆਂ ਨੇ ਖੋਜ ਅਤੇ ਨਵੀਨਤਾ ਵਿਚ ਭਾਰਤੀ ਗਿਆਨ ਦੇ ਏਕੀਕਰਨ, ਗੁਣਵੱਤਾ ਅਕਾਦਮਿਕ ਖੋਜ ਨੂੰ ਉਤ ਪ੍ਰੇਰਿਤ ਕਰਨ, ਅਤੇ ਸੰਪੂਰਨ ਅੰਤਰ-ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਨ ਵਿਚ ਸੰਸਥਾਵਾਂ ਦੀ ਭੂਮਿਕਾ ਵਰਗੇ ਵਿਸ਼ਿਆਂ ਨੂੰ ਸੰਬੋਧਨ ਕੀਤਾ।
ਪ੍ਰੋ. ਸੁਸ਼ੀਲ ਮਿੱਤਲ ਨੇ ਵਿਕਸਿਤ ਭਾਰਤ ਵਿਚ ਖੋਜ ਅਤੇ ਨਵੀਨਤਾ ਵਿਚ ਭਾਰਤੀ ਗਿਆਨ ਦਾ ਏਕੀਕਰਨ ਵਿਸ਼ੇ ਤੇ ਚਰਚਾ ਕੀਤੀ। ਪ੍ਰੋ ਕਰਮਜੀਤ ਸਿੰਘ ਨੇ ਅਕਾਦਮਿਕ ਸੰਸਥਾਵਾਂ ਵਿਚ ਗੁਣਵੱਤਾ ਅਕਾਦਮਿਕ ਖੋਜ ਨੂੰ ਉਤਪ੍ਰੇਰਕ ਕਰਨ ਤੇ ਵਿਚਾਰ ਸਾਂਝੇ ਕੀਤੇ। ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਜਲੰਧਰ ਦੇ ਡਾਇਰੈਕਟਰ ਡਾ. ਬਿਨੋਦ ਕਨੌਜੀਆ ਨੇ ਸੰਪੂਰਨ ਅੰਤਰ-ਅਨੁਸ਼ਾਸਨੀ ਖੋਜ ਦੇ ਵਿਕਾਸ ਵਿਚ ਸੰਸਥਾਵਾਂ ਦੀ ਭੂਮਿਕਾ ਤੇ ਚਰਚਾ ਕੀਤੇ। ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ.), ਚੰਡੀਗੜ ਦੇ ਡਾਇਰੈਕਟਰ ਪ੍ਰੋ. ਭੋਲਾ ਰਾਮ ਗੁੱਜਰ ਨੇ ਹੁਨਰ ਵਿਕਸਿਤ ਕਰਨ ਵਿਚ ਅਕਾਦਮਿਕ ਸੰਸਥਾਵਾਂ ਦੀ ਭੂਮਿਕਾ ਦੇ ਜਾਣਕਾਰੀ ਸਾਂਝੀ ਕੀਤੀ।
ਸਿੱਖਿਆ ਸੰਸਕ੍ਰਿਤੀ ਉਤਥਾਨ ਨਿਆਸ, ਨਵੀਂ ਦਿੱਲੀ ਦੇ ਉੱਤਰੀ ਖੇਤਰ ਦੇ ਕੋਆਰਡੀਨੇਟਰ ਜਗਰਾਮ ਨੇ ਤਕਨੀਕੀ ਅਧਿਆਪਕਾਂ ਦੀ ਸਿਖਲਾਈ ਅਤੇ ਖੋਜ ਵਿਚ ਨਵੀਨਤਾ ਦੀ ਭੂਮਿਕਾ ਨੇ ਜਾਣਕਾਰੀ ਸਾਂਝੀ ਕੀਤੀ। ਜਦ ਕਿ ਭਗਤ ਫੂਲ ਸਿੰਘ ਮਹਿਲਾ ਵਿਸ਼ਵ ਵਿਦਿਆਲਿਆ, ਖ਼ਾਨਪੁਰ ਕਲਾਂ, ਹਰਿਆਣਾ ਦੇ ਵਾਈਸ ਚਾਂਸਲਰ ਪ੍ਰੋ. ਸੁਦੇਸ਼ ਛਿਕਾਰਾ ਨੇ ਵਿਕਸਿਤ ਭਾਰਤ ਲਈ ਖੋਜ ਅਤੇ ਨਵੀਨਤਾ ਵਿਚ ਨੈਤਿਕਤਾ ਅਤੇ ਚਰਿੱਤਰ ਪੈਦਾ ਕਰਨ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ। ਡਾ.ਬੀ.ਆਰ. ਅੰਬੇਡਕਰ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਸੋਨੀਪਤ ਦੇ ਵਾਈਸ ਚਾਂਸਲਰ ਪ੍ਰੋ: ਡਾ: ਅਰਚਨਾ ਮਿਸ਼ਰਾ ਨੇ ਰਾਸ਼ਟਰ ਨਿਰਮਾਣ ਲਈ ਸਿੱਖਿਆ ਦੁਆਰਾ ਔਰਤਾਂ ਦਾ ਸਸ਼ਕਤੀਕਰਨ ਤੇ ਜਾਣਕਾਰੀ ਸਾਂਝੀ ਕੀਤੀ। ਜਦ ਕਿ ਆਈ ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਰਜਿਸਟਰਾਰ ਡਾ: ਐੱਸ.ਕੇ. ਮਿਸ਼ਰਾ ਟਿਕਾਊ ਵਿਕਾਸ ਲਈ ਹਰੀ ਉਦਮਤਾ ਲਈ ਮਾਰਗ ਦਰਸ਼ਨ ਕੀਤਾ।
ਇਸ ਮੌਕੇ ਤੇ ਐਮ ਡੀ ਅਰਸ਼ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੀ ਜੀ ਸੀ ਝੰਜੇੜੀ ਕੈਂਪਸ ਕੱਲ ਦੇ ਦੇਸ਼ ਦੇ ਸਿਰਜਣਹਾਰਿਆ ਨੂੰ ਬਿਹਤਰੀਨ ਭਵਿੱਖ ਦੇਣ ਲਈ ਆਪਣੀ ਵਚਨਬੱਧ ਹੈ। ਅਸੀਂ 2047 ਤੱਕ ਵਿਕਸਿਤ ਭਾਰਤ ਲਈ ਪ੍ਰਧਾਨ ਮੰਤਰੀ ਮੋਦੀ ਦੇ ਟੀਚੇ ਦਾ ਸਮਰਥਨ ਕਰਦੇ ਹੋਏ, ਪ੍ਰਭਾਵਸ਼ਾਲੀ ਵਰਕਸ਼ਾਪਾਂ ਅਤੇ ਸਮਾਗਮਾਂ ਦੀ ਮੇਜ਼ਬਾਨੀ ਕਰਨਾ ਜਾਰੀ ਰੱਖਾਂਗੇ।ਅਖੀਰ ਵਿਚ ਮੈਨੇਜਮੈਂਟ ਵੱਲੋਂ ਸਮੂਹ ਬੁੱਧੀਜੀਵੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।