ਚੰਡੀਗੜ੍ਹ ਟ੍ਰਾਈਸਿਟੀ ਮੈਟਰੋ : ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਐਨ ਅਨੁਸਾਰ 25 ਫੀਸਦ ਆਵਾਜਾਈ `ਚ ਆਵੇਗੀ ਕਮੀ, ਸੈਕਟਰ 17 ਨੂੰ ਮਿਲੇਗਾ ਫਾਇਦਾ
ਹਰਜਿੰਦਰ ਸਿੰਘ ਭੱਟੀ
- ਚੰਡੀਗੜ੍ਹ ਯੂਨੀਵਰਸਿਟੀ ਤੇ ਆਰਵੀਐੱਸ ਚੇਨਈ ਦੇ ਸਾਂਝੇ ਅਧਿਐਨ `ਚ ਮਹੱਤਵਪੂਰਨ ਤੱਥ ਆਏ ਸਾਹਮਣੇ, ਚੰਡੀਗੜ੍ਹ ਮੈਟਰੋ ਪ੍ਰਾਜੈਕਟ ਸੈਕਟਰ 17 ਨੂੰ ਕਰੇਗਾ ਮੁੜ ਸੁਰਜੀਤ
- ਚੰਡੀਗੜ੍ਹ ਯੂਨੀਵਰਸਿਟੀ ਦੇ ਯੂਆਈਏ ਤੇ ਆਰਵੀਐੱਸ ਚੇਨਈ ਦੇ ਸਾਂਝੇ ਅਧਿਐਨ ਨਾਲ ਚੰਡੀਗੜ੍ਹ ਮੈਟਰੋ ਨਾਲ ਟ੍ਰੈਫਿਕ `ਚ 25 ਫੀਸਦ ਤੱਕ ਆਵਾਜਾਈ ਘੱਟ ਹੋਣ ਦੀ ਜਤਾਈ ਉਮੀਦ
- ਚੰਡੀਗੜ੍ਹ ਯੂਨੀਵਰਸਿਟੀ ਤੇ ਆਰਵੀਐੱਸ ਚੇਨਈ ਦੇ ਸਾਂਝੇ ਅਧਿਐਨ ਅਨੁਸਾਰ ਚੰਡੀਗੜ੍ਹ ਮੈਟਰੋ ਯੋਜਨਾ ਆਵਾਜਾਈ ਤੇ ਸੈਕਟਰ 17 ਦੇ ਸ਼ਹਿਰੀ ਦਿੱਖ ਨੂੰ ਦੇਵੇਗੀ ਬਦਲ
ਚੰਡੀਗੜ੍ਹ/ਮੋਹਾਲੀ, 6 ਅਗਸਤ 2024 - ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਮੋਹਾਲੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਆਰਕੀਟੈਕਚਰ (ਯੂਆਈਏ) ਤੇ ਆਰਵੀਐੱਸ ਦੇ ਵਿਦਿਆਰਥੀਆਂ ਵੱਲੋਂ ਕੀਤੇ ਸਾਂਝੇ ਅਧਿਐਨ ਅਨੁਸਾਰ ਪ੍ਰਸਤਾਵਿਤ ਚੰਡੀਗੜ੍ਹ ਟ੍ਰਾਈਸਿਟੀ ਮੈਟਰੋ ਪ੍ਰਾਜੈਕਟਰ ਸਿਟੀ ਬਿਊਟੀਫੁੱਲ `ਚ ਵਾਹਨਾਂ ਦੀ ਆਵਾਜਾਈ ਨੂੰ ਲਗਪਗ 25 ਫੀਸਦ ਤੱਕ ਘਟਾ ਦੇਵੇਗਾ ਤੇ ਸ਼ਹਿਰ ਦਾ ਦਿਲ ਮੰਨੇ ਜਾਂਦੇ ਸੈਕਟਰ 17 ਨੂੰ ਮੁੜ ਸੁਰਜੀਤ ਕਰੇਗਾ।
ਚੰਡੀਗੜ੍ਹ ਸੈਕਟਰ-17 `ਚ ਮਲਟੀ ਮਾਡਲ ਮੈਟਰੋ ਹੱਬ ਲਈ ਪ੍ਰਸਤਾਵਿਤ ਮੈਟਰੋ ਦੀਆਂ ਥਾਵਾਂ ਤੇ ਭੀੜ-ਭਾੜ ਵਾਲੇ ਇਲਾਕਿਆਂ `ਚ ਕੀਤੀ ਜਾਂਚ ਅਨੁਸਾਰ, ਅਧਿਐਨ `ਚ ਚੰਡੀਗੜ੍ਹ ਰੋਡ ਦੇ ਨੇੜਲੇ ਸ਼ਹਿਰਾਂ, ਮੋਹਾਲੀ ਤੇ ਪੰਚਕੂਲਾ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ `ਚ ਲਗਪਗ 25 ਫ਼ੀਸਦ ਦੀ ਮਹੱਤਵਪੂਰਨ ਕਮੀ ਦਾ ਅਨੁਮਾਨ ਲਗਾਇਆ ਗਿਆ ਹੈ। ਅਧਿਐਨ `ਚ ਸੈਕਟਰ 17 ਨੂੰ ਮੁੜ ਸੁਰਜੀਤ ਕਰਨ ਲਈ ਸੰਭਾਵਨਾਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜੋ ਆਗਾਮੀ ਮੈਟਰੋ ਰੇਲ ਸੇਵਾ ਲਈ ਵਪਾਰ ਦਾ ਵੀ ਮੁੱਖ ਕੇਂਦਰ ਹੈ। ਅਧਿਐਨ ਅਨੁਸਾਰ ਇਸ ਸੈਕਟਰ `ਚ ਪਾਰਕਿੰਗ ਤੇ ਖਾਲੀ ਪਈਆਂ ਇਮਾਰਤਾ ਸਮੇਤ ਕਈ ਥਾਵਾਂ ਦੀ ਵਰਤਮਾਨ `ਚ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਪਰੰਤੂ ਮੈਟਰੋ ਦੀ ਆਵਾਜਾਈ ਦੇ ਨਾਲ, ਸੈਕਟਰ 17 ਦੇ ਇਨ੍ਹਾਂ ਖੇਤਰਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਯੂਆਈਏ ਤੇ ਆਰਵੀਐੱਸ ਚੇਨਈ ਵਿਚਕਾਰ ਨਵੀਨਤਾਕਾਰੀ ਭਾਈਵਾਲੀ ਨਾਲ ਕੀਤੇ ਅਧਿਐਨ ਮੁਤਾਬਕ ਸ਼ਹਿਰੀ ਯੋਜਨਾਵਾਂ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੁਣੌਤੀਆਂ ਨਾਲ ਨਜਿੱਠਣ ਲਈ ਵੱਖ-ਵੱਖ ਦ੍ਰਿਸ਼ਟੀਕੋਣਾਂ ਤੇ ਵਿਸ਼ੇਸ਼ਤਾਵਾਂ ਨੂੰ ਇੱਕਸਾਰ ਲਿਆ ਜਾ ਰਿਹਾ ਹੈ।
ਅਧਿਐਨ ਤੋਂ ਪਤਾ ਚੱਲਦਾ ਹੈ ਕਿ ਮੈਟਰੋ ਸੈਕਟਰ 17 `ਚ ਸ਼ਾਮ ਵੇਲੇ ਇੱਕ ਨਵੀਂ ਜਾਨ ਪਾ ਸਕਦਾ ਹੈ, ਜਿਸ ਨਾਲ ਸ਼ਹਿਰ `ਚ ਗਤੀਵਿਧੀਆਂ ਤੇ ਸੰਪਰਕ ਵੀ ਵਧੇਗਾ। ਚੰਡੀਗੜ੍ਹ ਮੈਟਰੋ ਸੈਕਟਰ-17 `ਚ ਵੱਧ ਤੋਂ ਵੱਧ ਸੈਲਾਨੀਆਂ ਦੀ ਆਕਰਸ਼ਣ ਦਾ ਕੇਂਦਰ ਬਣੇਗੀ, ਜੋ ਕਿ ਪਹਿਲਾਂ ਤੋਂ ਹੀ ਇੱਕ ਪ੍ਰਸਿੱਧ ਵਪਾਰਕ ਇਲਾਕਾ ਹੈ। ਮੈਟਰੋ ਦੀ ਸ਼ੁਰੂਆਤ ਨਾਲ ਸੈਕਟਰ 17 ਵਿਚ ਸਮਾਜਿਕ ਤੇ ਵਪਾਰਕ ਗਤੀਵਿਧੀਆਂ ਵਿਚ ਵੀ 20 ਫ਼ੀਸਦ ਗਤੀਵਿਧੀਆਂ ਦਾ ਵਾਧਾ ਹੋਵੇਗਾ। ਅਧਿਐਨ `ਚ ਦਰਸਾਇਆ ਗਿਆ ਹੈ ਕਿ ਮੈਟਰੋ ਸੇਵਾ ਸ਼ੁਰੂ ਹੋਣ ਦੇ ਨਾਲ ਇਨ੍ਹਾਂ ਖੇਤਰਾਂ `ਚ ਜਾਇਦਾਦ ਦੇ ਮੁੱਲਾਂ ਵਿਚ ਵੀ ਵਾਧਾ ਹੋਣ ਦੀ ਉਮੀਦ ਹੈ। ਇਸ ਨੇ ਬਹੁ-ਰਾਸ਼ਟਰੀ ਕੰਪਨੀਆਂ ਜਾਂ ਸਹਿ ਕਾਰਜਸ਼ੀਲ ਥਾਵਾਂ ਲਈ ਖਾਲੀ ਇਮਾਰਤਾਂ ਨੂੰ ਮੁੜ ਵਰਤੋਂ ਦਾ ਵੀ ਸੁਝਾਅ ਦਿੱਤਾ ਹੈ।
ਯੂਨੀਵਰਸਿਟੀ ਇੰਸਟੀਚਿਊਟ ਆਫ ਆਰਕੀਟੈਕਚਰ (ਯੂਆਈਏ) ਦੀ ਪ੍ਰਿੰਸੀਪਲ ਪ੍ਰੋ.ਸਵਾਤੀ ਬਹਿਲ ਉੱਪਲ ਨੇ ਕਿਹਾ ਕਿ ਇਹ ਵਿਸ਼ਾ ਵਿਦਿਆਰਥੀਆਂ ਦੀ ਸੂਝ-ਬੂਝ ਨੂੰ ਹੋਰ ਬਿਹਤਰ ਬਣਾਉਣ ਤੋਂ ਇਲਾਵਾ, ਅਧਿਐਨ ਦਾ ਉਦੇਸ਼ ਚੰਡੀਗੜ੍ਹ ਦੀ ਪ੍ਰਸਤਾਵਿਤ ਮੈਟਰੋ ਲਾਈਨ ਤੇ ਮੈਟਰੋ ਸਟੇਸ਼ਨਾ, ਗਤੀਵਿਧੀਆਂ ਦੇ ਮੌਜੂਦਾ ਸੰਦਰਭ ਦਾ ਲਿਖਿਤ ਰੂਪ `ਚ ਅਧਿਐਨ ਕਰਨਾ ਸੀ।ਸੈਕਟਰ 17 ਮਲਟੀ-ਮਾਡਲ ਹੱਬ `ਚ ਚੰਡੀਗੜ੍ਹ ਦੀਆਂ ਵਿਲੱਖਣ ਸ਼ਹਿਰੀ ਚੂਣੌਤੀਆਂ, ਸ਼ਹਿਰੀ ਆਵਾਜਾਈ ਦਾ ਵਿਸ਼ਲੇਸ਼ਣ ਤੇ ਆਰਕੀਟੈਕਚਰ ਦੇ ਵਿਦਿਆਰਥੀਆਂ ਨੂੰ ਹੋਰ ਜਿ਼ਆਦਾ ਸਿੱਖਿਅਤ ਕਰਨ ਲਈ ਤਿਆਰ ਕਰਨ ਦੇ ਨਾਲ ਪ੍ਰਸੰਗਿਕ ਉਪਯੋਗਾਂ ਲਈ ਉਤਸ਼ਾਹਿਤ ਕਰਨਾ ਹੈ।
ਇਹ ਅਧਿਐਨ ਉਸ ਪਹਿਲਕਦਮੀ ਦਾ ਭਾਗ ਹੈ, ਜਿਸ ਦੇ ਤਹਿਤ ਯੂਨੀਵਰਸਿਟੀ ਇੰਸਟੀਚਿਊਟ ਆਫ ਆਰਕੀਟੈਕਚਰ (ਯੂਆਈਏ), ਚੰਡੀਗੜ੍ਹ ਯੂਨੀਵਰਸਿਟੀ ਤੇ ਆਰਵੀਐੱਸ ਚੇਨਈ ਕਾਲਜ ਦੇ ਵਿਦਿਆਰਥੀਆਂ ਨਾਲ ਮਿਲ ਕੇ ਪ੍ਰਸਤਾਵਿਤ ਮੈਟਰੋ ਪ੍ਰਣਾਲੀ ਤੇ ਕੇਂਦ੍ਰਿਤ ਇੱਕ ਵਰਟੀਕਲ ਡਿਜ਼ਾਈਨ ਸਟੂਡੀਓ `ਤੇ ਕੰਮ ਕੀਤਾ ਹੈ, ਤਾਂਕਿ ਸ਼ਹਿਰਾਂ ਵਿਚ ਆਵਾਜਾਈ ਤੇ ਭੀੜ-ਭਾੜ ਵਰਗੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ, ਜੋ ਪਿਛਲੇ ਦਸ ਸਾਲਾਂ `ਚ ਚੰਡੀਗੜ੍ਹ `ਚ 4.68 ਲੱਖ ਨਵੇਂ ਵਾਹਨਾਂ ਦੇ ਜੁੜਨ ਤੋਂ ਸਪੱਸ਼ਟ ਹੁੰਦਾ ਹੈ। ਚੰਡੀਗੜ੍ਹ ਦੇ ਚੀਫ਼ ਆਰਕੀਟੈਕਟ ਕਪਿਲ ਸੇਤੀਆ, ਆਰਆਈਟੀਈਐੱਸ ਦੇ ਸ਼ਹਿਰੀ ਯੋਜਨਾ ਵਿਭਾਗ ਦੇ ਡਿਪਟੀ ਜਨਰਲ ਮੈਨੇਜਰ ਡਾ.ਨਮਿਤ ਕੁਮਾਰ ਤੇ ਹਰਿਆਣਾ ਮਾਸ ਰੈਪਿਡ ਟਰਾਂਜਿ਼ਟ ਕਾਰਪੋਰੇਸ਼ਨ (ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ) ਦੇ ਮੁੱਖ ਆਰਕੀਟੈਕਟ, ਡਾ. ਨਮਰਤਾ ਕਲਸੀ ਨੇ ਸਟੂਡੀਓ `ਚ ਆਪਣੀ ਮੁਹਾਰਤ ਦਾ ਯੋਗਦਾਨ ਦਿੱਤਾ ਹੈ।
ਇਹ ਪ੍ਰੋਜੈਕਟ ਯੂਆਈਏ ਦੇ 2021 ਬੈਚ ਦੀ ਸੰਸਥਾਗਤ ਪਹਿਲਕਦਮੀ ਦਾ ਹਿੱਸਾ ਹੈ, ਜਿਸ ਵਿਚ ਯੂਆਈਏ ਦੇ ਤਿੰਨ ਫੈਕਲਟੀ ਮੈਂਬਰ ਆਰਤੀ ਰਾਣਾ, ਐਸੋਸੀਏਟ ਪ੍ਰੋਫੈਸਰ, ਸੁਭਰਾ ਪ੍ਰਿਯਦਰਸ਼ਨੀ, ਸਹਾਇਕ ਪ੍ਰੋਫੈਸਰ ਤੇ ਬਜਿੰਦਰ, ਸਹਾਇਕ ਪ੍ਰੋਫੈਸਰ ਉੱਪਲ ਦੀ ਅਗਵਾਈ ਵਿੱਚ ਤਿਆਰ ਕੀਤਾ ਗਿਆ ਹੈ। ਇਸਦਾ ਉਦੇਸ਼ ਚੇਨਈ ਦੇ ਮੈਟਰੋ ਸਿਸਟਮ ਨੂੰ ਚੰਡੀਗੜ੍ਹ ਦੇ ਯੋਜਨਾਬੱਧ ਮੈਟਰੋ ਬੁਨਿਆਦੀ ਢਾਂਚੇ ਨੂੰ ਸਫਲ ਬਣਾਉਣ ਲਈ ਕੁਨੈਕਟੀਵਿਟੀ, ਪਹੁੰਚ ਤੇ ਸਥਿਰਤਾ ਵਧਾਉਣਾ ਹੈ। ਪ੍ਰੋ.ਉੱਪਲ ਨੇ ਕਿਹਾ ਕਿ ਭਾਈਵਾਲੀ ਨਾ ਸਿਰਫ਼ ਸ਼ਹਿਰੀ ਚੂਣੌਤੀਆਂ ਨਾਲ ਨਜਿੱਠਣ ਲਈ ਅਕਾਦਮਿਕ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ, ਸਗੋਂ ਸ਼ਹਿਰੀ ਯੋਜਨਾਬੰਦੀ ਦੀ ਇੱਕ ਵਿਆਪਕ ਦ੍ਰਿਸ਼ਟੀਕੋਣ ਦੀ ਪਹੁੰਚ ਨੂੰ ਵੀ ਪ੍ਰਦਰਸਿ਼ਤ ਕਰਦੀ ਹੈ। ਜਿਵੇਂ ਕਿ ਮੈਟਰੋ ਦੇ ਭਵਿੱਖ ਬਾਰੇ ਚਰਚਾ ਜਾਰੀ ਹੈ, ਇਹ ਭਾਈਵਾਲੀ ਡਿਜਾਇਨ ਸਟੂਡੀਓ ਨਾਲ ਬਣਾਈ ਵਿਉਂਤਬੰਦੀ ਸ਼ਹਿਰਾਂ ਦੀ ਆਵਾਜਾਈ ਲੈਂਡਸਕੇਪ ਨੂੰ ਅਕਾਰ ਦੇਣ ਲਈ ਇੱਕ ਮਹੱਤਵਪੂੁਰਨ ਭੂਮਿਕਾ ਨਿਭਾ ਸਕਦੀ ਹੈ। ਇਹ ਭਾਈਵਾਲੀ ਸਥਿਰ ਸ਼ਹਿਰੀ ਵਿਕਾਸ ਤੇ ਜਨਤਕ ਆਵਾਜਾਈ ਦੇ ਹੱਲ ਲਈ ਇੱਕ ਮਹੱਤਵਪੂਰਨ ਪਹਿਲ ਹੈ, ਜਿਸ ਨੇ ਵਿਚਾਰਾਂ ਤੇ ਅਭਿਆਸਾਂ ਦੇ ਗਤੀਸ਼ੀਲ ਅਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰੀ ਡਿਜ਼ਾਇਨ ਤੇ ਆਰਕੀਟੈਕਚਰ ਵਿਚ ਭਵਿੱਖ ਲਈ ਅਕਾਦਮਿਕ ਭਾਈਵਾਲੀ ਦੀ ਮਿਸਾਲ ਕਾਇਮ ਕੀਤੀ ਹੈ।