ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੌਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਨੇ ਕਰਵਾਇਆ ਓਰੀਐਂਟੇਸ਼ਨ ਪ੍ਰੋਗਰਾਮ
ਪਟਿਆਲਾ, 8 ਅਗਸਤ 2024 - ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੌਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਵੱਲੋਂ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਈ. ਸੀ. ਐੱਮ. ਅਤੇ ਈ. ਸੀ. ਈ. ਦੇ ਨਵੇਂ ਵਿਦਿਆਰਥੀਆਂ ਲਈ ਕਰਵਾਏ ਇਸ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਹੀ ਮਕੈਨੀਕਲ ਇੰਜਨੀਅਰਿੰਗ ਵਿਭਾਗ ਤੋਂ ਡਾ. ਲਕਸ਼ਮੀ ਸ਼ੰਕਰ ਵੱਲੋਂ ਐੱਨ. ਪੀ. ਟੀ. ਈ. ਐੱਲ. ਸਵੈਯਮ ਸੰਬੰਧੀ ਜਾਗਰੂਕਤਾ ਲਈ ਭਾਸ਼ਣ ਦਿੱਤਾ ਗਿਆ।
ਵਿਭਾਗ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਵੱਲੋਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਟੈਕਨੀਕਲ ਗਤੀਵਿਧੀਆਂ ਵਿੱਚ ਸ਼ਿਰਕਤ ਕਰਨ ਹਿਤ ਪ੍ਰੇਰਿਆ।
ਡਾ. ਰਿਚਾ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਵਿਭਾਗ ਵਿਚਲੇ ਟੈਕਨੀਕਲ ਕਲੱਬ ਅਤੇ ਇਸ ਵੱਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ।
ਡਾ. ਪ੍ਰੀਤ ਵੱਲੋਂ ਵਿਭਾਗ ਦੀ ਪ੍ਰਯੋਗਸ਼ਾਲਾ ਬਾਰੇ ਜਾਣੂ ਕਰਵਾਇਆ ਗਿਆ।
ਵਿਭਾਗ ਵਿਚਲੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਹਵਾਈ ਜਹਾਜ਼ ਦੀ ਫ਼ੈਬਰੀਕੇਸ਼ਨ ਨਾਲ਼ ਸੰਬੰਧਤ ਆਪਣਾ ਇੱਕ ਪ੍ਰਾਜੈਕਟ ਵੀ ਪ੍ਰਦਸ਼ਿਤ ਕੀਤਾ।