ਬਾਲਪੁਰ ਸਕੂਲ ਦੇ ਵਿਦਿਆਰਥੀ ਇੱਕ ਰੋਜ਼ਾ ਵਿਜ਼ਿਟ 'ਤੇ ਗਏ ਸਾਇੰਸ ਸਿਟੀ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 11 ਅਗਸਤ 2024:-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ (ਫ਼ਤਹਿਗੜ੍ਹ ਸਾਹਿਬ) ਦੇ ਨੌਂਵੀਂ ਅਤੇ ਦਸਵੀਂ ਜਮਾਤ ਦੇ 50 ਵਿਦਿਆਰਥੀ ਆਪਣੇ ਅਧਿਆਪਕਾਂ ਕੁਲਵਿੰਦਰ ਸਿੰਘ, ਮੀਨਾਕਸ਼ੀ ਅਤੇ ਹਰਜੋਤ ਪਾਲ ਕੌਰ ਦੀ ਅਗਵਾਈ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਜ਼ਿਟ ਲਈ ਗਏ। ਵਿਦਿਆਰਥੀਆਂ ਵੱਲੋਂ ਸਾਇੰਸ ਸਿਟੀ ਵਿੱਚ ਸਥਿਤ ਫਲਾਈਟ ਸਿਮੂਲੇਟਰ, ਲੇਜ਼ਰ ਸ਼ੋਅ, ਥ੍ਰੀ ਡੀ ਸ਼ੋਅ, ਵਰਚੁਅਲ ਵਰਲਡ, ਡਾਇਨਾਸੋਰ ਪਾਰਕ, ਕਲਾਈਮੇਟ ਚੇਂਜ ਥੀਏਟਰ, ਮੈਥੇਮੈਟਿਕਸ ਗੈਲਰੀ ਆਦਿ ਥਾਂਵਾਂ ਦੀ ਵਿਜ਼ਿਟ ਦਾ ਜਿੱਥੇ ਭਰਪੂਰ ਅਨੰਦ ਉਠਾਇਆ ਗਿਆ, ਉੱਥੇ ਨਾਲ ਹੀ ਆਪਣੇ ਗਾਈਡ ਅਧਿਆਪਕਾਂ ਤੋਂ ਰੋਚਕ ਪ੍ਰਸ਼ਨ ਪੁੱਛਕੇ ਆਪਣੇ ਗਿਆਨ ਵਿੱਚ ਵੀ ਵਾਧਾ ਕੀਤਾ ਗਿਆ।
ਇਸ ਵਿਜ਼ਿਟ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੂਲ ਪ੍ਰਿੰਸੀਪਲ ਰੰਧਾਵਾ ਸਿੰਘ ਨੇ ਕਿਹਾ ਕਿ ਇਹਨਾਂ ਨੰਨ੍ਹੇ-ਮੁੰਨੇ ਵਿਦਿਆਰਥੀਆਂ ਅੰਦਰ ਅਨੇਕਾਂ ਹੀ ਵਿਗਿਆਨਿਕ ਕਲਪਨਾਂਵਾਂ ਸਿਰਜਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਜੇਕਰ ਸਹੀ ਸੇਧ ਮਿਲੇ ਤਾਂ ਇਹ ਨਿਸ਼ਚਿਤ ਹੀ ਭਵਿੱਖ ਵਿੱਚ ਵਿਗਿਆਨੀ ਸਿਰਜ ਸਕਦੀਆਂ ਹਨ। ਉਹਨਾਂ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜੋ ਵਿਦਿਆਰਥੀਆਂ ਦੀ ਵਿਸ਼ੇ ਵਿੱਚ ਰੁਚੀ ਨੂੰ ਪ੍ਰਫੁਲਿੱਤ ਕਰਦਾ ਹੈ।