ਅਧਿਆਪਕ ਦਿਵਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ 6 ਅਧਿਆਪਕ ਸਨਮਾਨਿਤ
ਪ੍ਰਮੋਦ ਭਾਰਤੀ
ਰੂਪਨਗਰ 5 ਸਤੰਬਰ 2024 - ਅਧਿਆਪਕ ਦਿਵਸ ਮੌਕੇ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ ਵਿਖੇ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ 6 ਅਧਿਆਪਕਾਂ ਨੂੰ ਇਕ ਵਿਸ਼ੇਸ਼ ਸਮਾਗਮ ਚ ਸਨਮਾਨਿਤ ਕੀਤਾ ਗਿਆ ।ਸਨਮਾਨ ਸਮਾਰੋਹ ਚ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ।
ਰੋਟਰੀ ਕਲੱਬ ਸੈਂਟਰਲ ਵਲੋਂ ਸਨਮਾਨਿਤ ਅਧਿਆਪਕਾਂ ਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੱਕੂ ਮਾਜਰਾ ਦੇ ਵਰਿੰਦਰ ਸਿੰਘ (ਪੀਟੀਆਈ), ਸਰਕਾਰੀ ਪ੍ਰਾਈਮਰੀ ਸਕੂਲ ਚੌਂਤਾ ਦੇ ਹਰਜਿੰਦਰ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰਾਰ ਮੈਡਮ ਮੋਨੀਕਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਦੇ ਲੈਕਚਰਾਰ ਨੀਰੂ ਠਾਕੁਰ, ਸਰਕਾਰੀ ਹਾਈ ਸਕੂਲ ਬੱਲਮਗੜ੍ ਦੇ ਇੰਗਲਿਸ਼ ਮਾਸਟਰ ਜਗਦੀਪ ਸਿੰਘ ਮੀਆਂਪੁਰ ,ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੀਆਂਪੁਰ ਦੇ ਸਾਇੰਸ ਮਿਸਟ੍ਰੈਸ ਸ੍ਰੀਮਤੀ ਕਵਿਤਾ ਵਰਮਾ ਸ਼ਾਮਿਲ ਸਨ।
ਇਸ ਤੋਂ ਇਲਾਵਾ ਕਲੱਬ ਵੱਲੋਂ ਉਹਨਾਂ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਿਹੜੇ ਸ਼ਾਮ ਨੂੰ ਈਵਨਿੰਗ ਪਾਠਸ਼ਾਲਾ ਵਿਚ ਜਾ ਕੇ ਜਰੂਰਤਮੰਦ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ। ਇਸ ਮੌਕੇ ਕਲੱਬ ਨੇ ਛੇ ਵਿਦਿਆਰਥੀਆਂ ਦੀ ਸਲਾਨਾ ਫੀਸ ਲਈ 13000 ਰੁਪਏ ਦਾ ਚੈੱਕ ਵੀ ਸਕੂਲ ਮੈਨੇਜਮੈਂਟ ਨੂੰ ਸੌਂਪਿਆ ।
ਪ੍ਰੋਗਰਾਮ ਦੌਰਾਨ ਰੋਟਰੀ ਕਲੱਬ ਰੋਪੜ ਸੈਂਟਰਲ ਦੇ, ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ, ਜਨਰਲ ਸਕੱਤਰ ਰੋਟੇਰੀਅਨ ਰੋਹਿਤ ਸੈਣੀ, ਸ੍ਰੀਮਤੀ ਪਰਮਿੰਦਰ ਕੌਰ,ਲੈਕਚਰਾਰ ਜਵਤਿੰਦਰ ਕੌਰ ਰੋਟੇਰੀਅਨ ਅਜਮੇਰ ਸਿੰਘ, ਗੁਰਿੰਦਰਜੀਤ ਸਿੰਘ ਮਾਨ, ਰਾਜੂ ਵਰਮਾ, ਰੁਮਿੰਦਰ ਸਿੰਘ ਅਤੇ ਅਮਨਪ੍ਰੀਤ ਸਿੰਘ ਕਾਬੜਵਾਲ ਹਾਜ਼ਰ ਸਨ।