ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਨੇ ਹਿੰਦੀ ਦਿਵਸ ਮਨਾਇਆ
- ‘ਹਿੰਦੀ ਭਾਸ਼ਾ ਦੀ ਪੰਜਾਬ ’ਚ ਅਜੋਕੀ ਸਥਿਤੀ’ ਵਿਸ਼ੇ ’ਤੇ ਹੋਈ ਚਰਚਾ
- ਹਿੰਦੀ ਨਾਟਕ ‘ਗੋਦਾਨ’ ਦਾ ਕਰਵਾਇਆ ਸਫਲ ਮੰਚਨ
ਪਟਿਆਲਾ 17 ਸਤੰਬਰ 2024 - ਭਾਸ਼ਾ ਵਿਭਾਗ ਪੰਜਾਬ ਵੱਲੋਂ ਬੀਤੀ ਸ਼ਾਮ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਕਾਲੀਦਾਸ ਆਡੀਟੋਰੀਅਮ ਵਿਖੇ ਹਿੰਦੀ ਦਿਵਸ ਸਮਾਰੋਹ ਕਰਵਾਇਆ ਗਿਆ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ। ਜਸਵੰਤ ਸਿੰਘ ਜ਼ਫ਼ਰ ਦੀ ਦੇਖੑਰੇਖ ’ਚ ਹੋਏ ਇਸ ਸਮਾਗਮ ਦਾ ਮੁੱਖ ਆਕਰਸ਼ਨ ਨਾਟਕ ਵਾਲਾ ਗਰੁੱਪ ਵੱਲੋਂ ਰਾਜੇਸ਼ ਸ਼ਰਮਾ ਦੀ ਨਿਰਦੇਸ਼ਨਾ ’ਚ ਪੇਸ਼ ਕੀਤਾ ਗਿਆ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ‘ਗੋਦਾਨ’ ਦਾ ਨਾਟਕੀ ਰੂਪਾਂਤਰਨ ਰਿਹਾ। ਇਸ ਸਮਾਗਮ ਦੀ ਪ੍ਰਧਾਨਗੀ ਪਦਮ ਸ੍ਰੀ ਡਾ। ਰਤਨ ਸਿੰਘ ਜੱਗੀ (ਸ਼੍ਰੋਮਣੀ ਸਾਹਿਤ ਰਤਨ) ਨੇ ਕੀਤੀ ਅਤੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਹਿੰਦੀ ਵਿਭਾਗ ਦੇ ਮੁਖੀ ਡਾ। ਵਿਕਾਸ ਕੁਮਾਰ ਨੇ ਮੁੱਖ ਬੁਲਾਰੇ ਵਜੋਂ ‘ਹਿੰਦੀ ਭਾਸ਼ਾ ਦੀ ਪੰਜਾਬ ’ਚ ਅਜੋਕੀ ਸਥਿਤੀ’ ਵਿਸ਼ੇ ’ਤੇ ਵਿਚਾਰ ਪ੍ਰਗਟ ਕੀਤੇ।
ਆਪਣੇ ਸਵਾਗਤੀ ਭਾਸ਼ਨ ’ਚ ਸ। ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸਾਰੀਆਂ ਹੀ ਭਾਸ਼ਾਵਾਂੇਜ਼ੁਬਾਨਾਂ ਹਮੇਸ਼ਾ ਹੀ ਇੱਕ ਦੂਜੇ ਨਾਲ ਸ਼ਬਦਾਂ ਦਾ ਅਦਾਨ ਪ੍ਰਦਾਨ ਕਰਦੀਆਂ ਰਹਿੰਦੀਆਂ ਹਨ। ਜਿਸ ਸਦਕਾ ਹੀ ਭਾਸ਼ਾਵਾਂ ਦਾ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਜਿਸ ਨਾਲ ਸਾਡੇ ਗਿਆਨ ’ਚ ਅਥਾਹ ਵਾਧਾ ਹੁੰਦਾ ਹੈ। ਮੁੱਖ ਵਕਤਾ ਡਾ। ਵਿਕਾਸ ਕੁਮਾਰ ਨੇ ‘ਹਿੰਦੀ ਭਾਸ਼ਾ ਦੀ ਪੰਜਾਬ ’ਚ ਅਜੋਕੀ ਸਥਿਤੀ’ ‘ਤੇ ਬੋਲਦਿਆਂ ਪੰਜਾਬ ਵਿੱਚ ਹਿੰਦੀ ਦੀ ਵੱਖੑਵੱਖ ਪੱਖਾਂ ਤੋਂ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਉਣ ਦੇ ਨਾਲੑਨਾਲ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਆਪਣੀਆਂ ਸਾਹਿਤਕ ਕਿਰਤਾਂ ਰਾਹੀਂ ਨਾਮਣਾ ਖੱਟਣ ਵਾਲੇ ਪੰਜਾਬੀਆਂ ਦਾ ਜਿਕਰ ਵੀ ਕੀਤਾ। ਉਨ੍ਹਾਂ ਦੱਸਿਆ ਕਿ ਅਜੋਕੇ ਦੌਰ ’ਚ ਪੰਜਾਬ ਦੇ ਲੇਖਕਾਂ ਵੱਲੋਂ ਹਿੰਦੀ ਭਾਸ਼ਾ ਦੀਆਂ ਵੱਖੑਵੱਖ ਵਿਧਾਵਾਂ ’ਚ ਮਿਆਰੀ ਸਾਹਿਤ ਰਚਿਆ ਜਾ ਰਿਹਾ ਹੈ ਅਤੇ ਇੰਨਾਂ ’ਚੋਂ ਬਹੁਤ ਸਾਰੇ ਲੇਖਕਾਂ ਦੀਆਂ ਪੁਸਤਕਾਂ ਦੇਸ਼ ਦੀਆਂ ਵੱਖੑਵੱਖ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਬਣ ਚੁੱਕੀਆਂ ਹਨ। ਇਸ ਤੋਂ ਇਲਾਵਾ ਪੱਤਰਕਾਰਤਾ ਦੇ ਖੇਤਰ ਵਿੱਚ ਪੰਜਾਬ ’ਚ ਕੌਮੀ ਪੱਧਰ ਦੇ ਅਖ਼ਬਾਰ ਛਪ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਕਿਰਦਿਆਂ ਡਾ। ਰਤਨ ਸਿੰਘ ਜੱਗੀ ਨੇ ਕਿਹਾ ਕਿ ਭਾਸ਼ਾ ਤੇ ਸਾਹਿਤ ਦੇ ਖੇਤਰ ’ਚ ਕੋਈ ਲਕੀਰ ਨਹੀਂ ਹੋਣੀ ਚਾਹੀਦੀ। ਇਸ ਕਰਕੇ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਅਤੇ ਵੱਖੑਵੱਖ ਭਾਸ਼ਾਵਾਂ ’ਚ ਰਚਿਆ ਸਾਹਿਤ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਨੂੰ ਕਦੇ ਵੀ ਧਰਮ, ਜਾਤ ਜਾਂ ਖੇਤਰ ਦੇ ਅਧਾਰ ’ਤੇ ਵੰਡਣਾ ਨਹੀਂ ਚਾਹੀਦਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਵਜੋਂ ਵੱਧ ਤੋਂ ਵੱਧ ਸਤਿਕਾਰ ਦੇਣਾ ਚਾਹੀਦਾ ਹੈ।
ਇਸ ਮੌਕੇ ‘ਗੋਦਾਨ’ ਨਾਵਲ ਦੇ ਵਿਸ਼ਨੂੰ ਪ੍ਰਭਾਕਰ ਵੱਲੋਂ ਕੀਤੇ ਗਏ ਨਾਟਕੀ ਰੂਪਾਂਤਰਨ ਦੀ ਖੂਬਸੂਰਤ ਪੇਸ਼ਕਾਰੀ ਦੌਰਾਨ ਨਾਟਕ ਵਾਲਾ ਗਰੁੱਪ ਦੇ ਤਕਰੀਬਨ ਡੇਢ ਦਰਜ਼ਨ ਕਲਾਕਾਰਾਂ ਵੱਲੋਂ ਸਾਡੇ ਦੇਸ਼ ਦੇ ਮਿਹਨਤਕਸ਼ ਕਿਸਾਨਾਂ ਵੱਲੋਂ ਆਪਣੇ ਚਾਵਾਂ ਤੇ ਸੁਫ਼ਨਿਆਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਸੰਘਰਸ਼ ਦੌਰਾਨ ਆਉਣ ਵਾਲੀਆਂ ਆਰਥਿਕ ਤੇ ਸਮਾਜਿਕ ਔਕੜਾਂ ਨੂੰ ਬੜੀ ਸੰਜ਼ੀਦਗੀ ਨਾਲ ਪੇਸ਼ ਕੀਤਾ। ਮੁੱਖ ਪਾਤਰ ਰਾਜੇਸ਼ ਸ਼ਰਮਾ (ਕਿਸਾਨ) ਤੇ ਕਵਿਤਾ ਸ਼ਰਮਾ (ਕਿਸਾਨ ਦੀ ਪਤਨੀ) ਨੇ ਆਪਣੀਆਂ ਜਾਨਦਾਰ ਭੂਮਿਕਾਵਾਂ ਨਾਲ ਨਾਟਕੀ ਪੇਸ਼ਕਾਰੀ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਰਵੀ ਭੂਸ਼ਨ, ਸਮਰਵੀਰ, ਵਿਨੈ ਪੁਰੀ, ਚੰਦਨ ਬਲੋਚ, ਤਨਿਸ਼ਕ, ਦਿਵਿਆਸ਼ੀ, ਹਰਪ੍ਰੀਤ ਕੌਰ, ਸੁਰਮੀਤ, ਇਸ਼ਨੂਰ, ਸ਼ਿਵਮ, ਸਾਹਿਬ ਸਿੰਘ, ਗੈਵਨ ਸ਼ੈਟੀ, ਸਰਗੁਣ ਤੇ ਜਲਸੀਰਤ ਨੇ ਵੀ ਆਪਣੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਰੂਪ ਸੱਜਾ ਦੀ ਚੰਦਨ ਬਲੋਚ, ਸੰਗੀਤ ਦੀ ਰਵਿੰਦਰ, ਰੋਸ਼ਨੀ ਦੀ ਹਰਸ਼ ਸੇਠੀ ਅਤੇ ਸੈੱਟ ਡਿਜ਼ਾਈਨਰ ਦੀ ਅਮਰਜੀਤ ਵਾਲੀਆ ਨੇ ਜ਼ਿੰਮੇਵਾਰੀ ਨਿਭਾਈ। ਇਹ ਨਾਟਕ ਮਰਹੂਮ ਰੰਗਕਰਮੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ ਜਨਮ ਦਿਨ ਨੂੰ ਸਮਰਪਿਤ ਸੀ। ਸਮਾਗਮ ਦੀ ਸੰਚਾਲਕ ਤੇ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਅਖੀਰ ਵਿੱਚ ਸਾਰੇ ਕਲਾਕਾਰਾਂ ਤੇ ਮਹਿਮਾਨਾਂ ਦਾ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਡਾ। ਗੁਰਸ਼ਰਨ ਕੌਰ ਜੱਗੀ, ਪ੍ਰਿੰ। ਮਨਮੋਹਨ ਸਿੰਘ, ਐਨ।ਜੈੱਡ।ਸੀ।ਸੀ। ਦੇ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ, ਡਾ। ਅਮਰਜੀਤ ਕਾਉਂਕੇ, ਡਾ। ਗੁਰਵਿੰਦਰ ਅਮਨ, ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਤੇ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ, ਆਲੋਕ ਚਾਵਲਾ, ਸੁਰਿੰਦਰ ਕੌਰ ਤੇ ਜਸਪ੍ਰੀਤ ਕੌਰ ਹਾਜ਼ਰ ਸਨ। ਮੰਚ ਸੰਚਾਲਨ ਡਾ।