ਪੀ.ਏ.ਯੂ. ਦੀ ਵਿਦਿਆਰਥਣ ਨੇ ਰਾਸ਼ਟਰੀ ਸੈਮੀਨਾਰ ਵਿਚ ਪੁਰਸਕਾਰ ਜਿੱਤਿਆ
ਲੁਧਿਆਣਾ 1 ਅਕਤੂਬਰ, 2024 - ਪੀ.ਏ.ਯੂ. ਵਿਖੇ ਕਮਿਸਟਰੀ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਖੁਸ਼ਬੂ ਨੂੰ ਬੀਤੇ ਦਿਨੀਂ ਨਵੀਂ ਦਿੱਲੀ ਦੇ ਆਈ ਸੀ ਏ ਆਰ ਭਾਰਤੀ ਖੇਤੀ ਖੋਜ ਸੰਸਥਾਨ ਵਿਖੇ ਹੋਏ ਰਾਸ਼ਟਰੀ ਸੈਮੀਨਾਰ ਵਿਚ ਪੇਪਰ ਪੇਸ਼ਕਾਰੀ ਲਈ ਪਹਿਲਾ ਇਨਾਮ ਹਾਸਲ ਹੋਇਆ| ਇਹ ਸੈਮੀਨਾਰ ਵਾਤਾਵਰਨ ਪੱਖੀ ਖੇਤੀ ਲਈ ਬਦਲਵੀਆਂ ਖਾਦਾਂ ਵਿਸ਼ੇ ਤੇ ਭੂਮੀ ਵਿਗਿਆਨ ਦੀ ਭਾਰਤੀ ਸੁਸਾਇਟੀ ਦੇ ਦਿੱਲੀ ਚੈਪਟਰ ਵੱਲੋਂ ਕਰਵਾਇਆ ਗਿਆ ਸੀ|
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਮਾਰੀ ਖੁਸ਼ਬੂ ਆਪਣੀ ਪੀ ਐੱਚ ਡੀ ਝੋਨੇ ਅਤੇ ਸੋਇਆਬੀਨ ਦੀ ਬੀਜ ਸੋਧ ਵਿਚ ਨਵੀਂ ਖਾਦ ਵਿਕਲਪਾਂ ਬਾਰੇ ਡਾ. ਅੰਜਲੀ ਸਿੱਧੂ ਦੀ ਨਿਗਰਾਨੀ ਹੇਠ ਭੂਮੀ ਵਿਗਿਆਨ ਵਿਭਾਗ ਤੋਂ ਕਰ ਰਹੀ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਕੁਮਾਰੀ ਖੁਸ਼ਬੂ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|