ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ ਸੰਪੰਨ
ਅੰਮ੍ਰਿਤਸਰ, 10 ਅਕਤੂਬਰ, 2024 - ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਐਜੂਕੇਸ਼ਨ ਕਾਲਜਾਂ ਦਾ ਦੋ ਦਿਨਾਂ ਜ਼ੋਨਲ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ । ਜਿਸ ਦਾ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵਨੀਊ, ਅੰਮ੍ਰਿਤਸਰ ਵਿਜੇਤਾ ਬਣਿਆ। ਪਹਿਲਾ ਰਨਅਰਜ਼ਅਪ ਖਾਲਸਾ ਕਾਲਜ ਆਫ ਐਜੂਕੇਸ਼ਨ, ਜੀ. ਟੀ. ਰੋਡ ਅੰਮ੍ਰਿਤਸਰ ਅਤੇ ਦੂਜਾ ਰਨਅਰਜ਼ਅਪ ਗੋਰਮਿੰਟ ਕਾਲਜ ਆਫ ਐਜੂਕੇਸ਼ਨ, ਜਲੰਧਰ ਐਲਾਨਿਆ ਗਿਆ।
ਅੱਜ ਦੇ ਮੁੱਖ ਮਹਿਮਾਨ ਮੁੱਖੀ, ਐਜੂਕੇਸ਼ਨ ਵਿਭਾਗ ਪੋ. (ਡਾ.) ਅਮਿਤ ਕਾਟਸ ਨੇ ਕਿਹਾ ਕਿ ਇਹ ਯੁਵਕ ਮੇਲੇ ਨੋਜਵਾਨਾਂ ਵਿਚ ਊਰਜਾ ਦਾ ਕੰਮ ਕਰਦੇ ਹਨ ।ਜਿਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਹਿਮ ਰੋਲ ਅਦਾ ਕਰ ਰਹੀ ਹੈ ।ਉਹਨਾਂ ਨੇ ਵਿਿਦਆਰਥੀਆਂ ਨੂੰ ਸਭਿਆਚਾਰਕ ਗਤੀਵਿਿਧਆਂ ਵਿਚ ਸ਼ਾਮਲ ਹੋਣ ਦੇ ਨਾਲ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਵੀ ਕੰਮ ਲਈ ਪ੍ਰੇਰਿਆ ।ਉਹ ਸਮਾਪੰਨ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਸਨ ।
ਐਜੂਕੇਸ਼ਨ ਵਿਭਾਗ ਦੇ ਮੁੱਖੀ, ਪੋ. (ਡਾ.) ਅਮਿਤ ਕਾਟਸ, ਡੀਨ ਵਿਿਦਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਜੇਤੂ ਕਾਲਜਾਂ ਦੇ ਵਿਿਦਆਰਥੀਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ ਅਤੇ ਆਪਣੇ ਸੰਬੋਧਨ ਵਿਚ ਜੇਤੂ ਵਿਿਦਆਰਥੀ ਕਲਾਕਾਰਾਂ ਦੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਕਲਾ ਦੀ ਪ੍ਰਸੰਸਾ ਕੀਤੀ।ਚੈਂਪੀਅਨਸ਼ਿਪ ਟਰਾਫੀਆਂ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਿਦਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ । ਯੁਵਕ ਮੇਲੇ ਵਿਚ ਕੋਸਟਿਉਮ ਪਰੇਡ, ਮਿਮੀਕਰੀ, ਸਕਿੱਟ, ਗੀਤ/ਗਜਲ ਅਤੇ ਲੋਕ ਗੀਤ, ਪੇਟਿੰਗ ਆਨ ਦਾ ਸਪਾਟ, ਸਕੈਚਿੰਗ, ਪੋਸਟਰ ਮੇਕਿੰਗ, ਕੋਲਾਜ਼, ਕਲੇਅ ਮਾਡਲੰਿਗ, ਸਲੋਗਨ ਰਾਇਟਿੰਗ ਅਤੇ ਕਾਰਟੂਨਿੰਗ, ਪੋਇਟੀਕਲ ਸਿੰਪੋਸੀਅਜਮ, ਐਲੋਕਿਉਸ਼ਨ ਅਤੇ ਡੀਬੈਟ, ਸ਼ਬਦ ਭਜਨ, ਗਰੁੱਪ ਸਾਂਅਗ ਇੰਡੀਅਨ, ਗਿੱਧਾ, ਰੰਗੋਲੀ, ਫੁੱਲਕਾਰੀ , ਮੇਂਹਦੀ, ਪੇਂਟਿੰਗ ਸਟਿੱਲ ਲਾਇਫ, ਕੁਇੱਜ ਅਤੇ ਪ੍ਰੀਲੀਮਨਰੀ ਮੁਕਾਬਲੇ ਕਰਵਾਏ ਗਏ ।
ਇਨ੍ਹਾਂ ਯੁਵਕ ਮੇਲਿਆਂ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਸੁਯੋਗ ਅਗਵਾਈ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਿਦਆਰਥੀ-ਵਲੰਟੀਅਰਾਂ ਦੀ ਸੁਚੱਜੀ ਟੀਮ ਵੱਲੋਂ ਡੀਨ, ਵਿਿਦਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਦੀ ਦੇਖ ਰੇਖ ਹੇਠ ਕੀਤਾ ਜਾਂਦਾ ਹੈ।