ਪੰਜਾਬੀ ਯੂਨੀਵਰਸਿਟੀ ਵਿਖੇ 'ਸਾਈਬਰ ਸੁਰੱਖਿਆ: ਖ਼ਤਰੇ ਅਤੇ ਹੱਲ' ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ
ਪਟਿਆਲਾ, 12 ਨਵੰਬਰ 2024 - ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਸੈਂਟਰ ਵੱਲੋਂ 'ਸਾਈਬਰ ਸੁਰੱਖਿਆ: ਖ਼ਤਰੇ ਅਤੇ ਹੱਲ' ਬਾਰੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਤੋਂ ਸਹਾਇਕ ਪ੍ਰੋਫ਼ੈਸਰ ਡਾ. ਵਿਲੀਅਮਜੀਤ ਸਿੰਘ ਨੇ ਦਿੱਤਾ।
ਡਾ. ਵਿਲੀਅਮ ਨੇ ਆਪਣੇ ਭਾਸ਼ਣ ਵਿੱਚ ਵੱਖ-ਵੱਖ ਐਪਲੀਕੇਸ਼ਨਾਂ ਅਤੇ ਵੈੱਬਸਾਈਟਾਂ ਬਾਰੇ ਗੱਲ ਕੀਤੀ ਜੋ ਸਪੈਮ ਅਤੇ ਜਾਸੂਸੀ ਦੇ ਤੌਰ 'ਤੇ ਕੰਮ ਕਰ ਰਹੀਆਂ ਹਨ ਅਤੇ ਹਰ ਸਕਿੰਟ ਸਾਡੇ ਡੇਟਾਬੇਸ ਲਈ ਵੱਡਾ ਖਤਰਾ ਪੈਦਾ ਕਰ ਰਹੀਆਂ ਹਨ। ਉਨ੍ਹਾਂ ਸੋਸ਼ਲ ਅਕਾਉਂਟਸ ਦੀ ਬੇਲੋੜੀ ਵਰਤੋਂ ਨੂੰ ਸੀਮਤ ਕਰ ਕੇ ਅਤੇ ਘੱਟ ਤੋਂ ਘੱਟ ਨਿੱਜੀ ਡੇਟਾ ਆਨਲਾਈਨ ਪਾ ਕੇ ਸਾਡੇ ਡੇਟਾ ਨੂੰ ਸੁਰੱਖਿਅਤ ਕਰਨ ਦੇ ਤਰੀਕਿਆਂ ਬਾਰੇ ਸੁਝਾਅ ਦਿੱਤੇ।
ਸੈਂਟਰ ਮੁਖੀ ਪ੍ਰੋ. ਸ਼ੈਲੇਂਦਰ ਸੇਖੋਂ ਨੇ ਮੁੱਖ ਬੁਲਾਰੇ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਵਿਸ਼ੇ ਦੀ ਜਾਣ-ਪਛਾਣ ਡਾ. ਰਮਿੰਦਰਜੀਤ ਨੇ ਕਰਵਾਈ। ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਸੈਂਟਰ ਦੇ ਡਾਇਰੈਕਟਰ ਪ੍ਰੋ. ਸਤਿਆਬੀਰ ਨੇ ਆਧੁਨਿਕ ਸਮੇਂ ਵਿੱਚ ਸਾਈਬਰ ਸੁਰੱਖਿਆ ਦੀ ਸਾਰਥਕਤਾ ਬਾਰੇ ਗੱਲ ਕੀਤੀ। ਅੰਤ ਵਿੱਚ ਪ੍ਰੋ. ਹਰਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।