ਹਰੀਸ਼ ਕਾਲੜਾ
- ਸਮਾਜ ਸੇਵਾ ਦੇ ਖੇਤਰ 'ਚ ਸੈਣੀ ਭਵਨ ਦੀ ਹੈ ਆਪਣੀ ਵੱਖਰੀ ਪਹਿਚਾਣ:-ਇੰਜ. ਭਗਵਾਨ ਸਿੰਘ
ਰੂਪਨਗਰ, 28 ਨਵੰਬਰ 2020 : ਸੈਣੀ ਚੈਰੀਟੇਬਲ ਐਜ਼ੂਕੇਸ਼ਨ ਟਰੱਸਟ (ਰਜਿ.) ਵਲੋਂ ਅੱਜ ਸੈਣੀ ਭਵਨ ਵਿਖੇ ਕਰੋਨਾ ਮਹਾਮਾਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਲਾਨਾ ਸਿੱਖਿਆ ਸਮਾਗਮ-2020 ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਵਿਦਿਅਕ ਸੈਸ਼ਨ 2020-21 ਲਈ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਤੋਂ ਵਿਦਿਆ ਦੇ ਖੇਤਰ ਵਿੱਚ ਚੰਗੀਆ ਪ੍ਰਾਪਤੀਆ ਹਾਸਲ ਕਰਨ ਵਾਲੇ 90 ਵਿਦਿਆਰਥੀਆਂ ਨੂੰ 6,03000/- ਰੁਪਏ ਦੇ ਵਜੀਫ਼ੇ ਵੰਡਣ ਦੀ ਰਸਮ ਅਰੰਭ ਕੀਤੀ ਗਈ।
ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੰਚਕੂਲਾ ਤੋਂ ਇੰਜ. ਭਗਵਾਨ ਸਿੰਘ, ਸੇਵਾਮੁਕਤ ਖੇਤਰੀ ਵਾਤਾਵਰਣ ਅਧਿਕਾਰੀ, ਹਰਿਆਣਾ ਸਰਕਾਰ ਨੇ ਸਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਤਰਸੇਮ ਸੈਣੀ, ਪ੍ਰਧਾਨ, ਆਲ ਇੰਡਿਆ ਰਾਇਸ ਮਿਲਰਜ਼ ਐਸੋਸੀਏਸ਼ਨ ਨੇ ਕੀਤੀ। ਦੋਵੇ ਮਹਿਮਾਨਾਂ ਨੇ ਅੱਜ ਸਮਾਗਮ ਦੇ ਅਰੰਭ ਵਿੱਚ 51 ਵਿਦਿਆਰਥੀਆਂ ਨੂੰ ਵਜੀਫ਼ੇ ਦੇ ਚੈਕ ਵੰਡੇ। ਇਸ ਮੌਕੇ ਤੇ ਬੋਲਦਿਆ ਇਜ. ਭਗਵਾਨ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਸੈਣੀ ਭਵਨ ਰੂਪਨਗਰ ਦੀ ਆਪਣੀ ਵੱਖਰੀ ਪਹਿਚਾਣ ਹੈ। ਵਿਦਿਆ ਦੇ ਪ੍ਰਸਾਰ ਲਈ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਸਭ ਤੋਂ ਵਧਿਆ ਕੰਮ ਕਰ ਰਿਹਾ ਹੈ, ਜਿਸ ਲਈ ਇਸ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਉਨ੍ਹਾਂ ਸੈਣੀ ਭਵਨ ਦੀ ਸੰਸਥਾਂ ਨੂੰ ਸਮਾਜ ਭਲਾਈ ਦੇ ਕੰਮਾਂ ਨੂੰ ਉਤਸਾਹਿਤ ਕਰਨ ਲਈ 51 ਹਜ਼ਾਰ ਰੁਪਏ ਦਾਨ ਕੀਤੇ। ਸ਼੍ਰੀ ਤਰਸੇਮ ਸੈਣੀ ਨੇ ਇਸ ਸਮੇਂ ਬੋਲਦਿਆ ਕਿਹਾ ਕਿ ਕਰੋਨਾ ਦੀ ਸਭ ਤੋਂ ਵੱਡੀ ਮਾਰ ਵਿਦਿਆ ਤੇ ਪਈ ਹੈ ਅਤੇ ਸਰਕਾਰ ਵਲੋਂ ਵਜੀਫ਼ੇ ਬੰਦ ਕਰਨ ਨਾਲ ਲੌੜਵੰਦ ਵਿਦਿਆਰਥੀਆਂ ਨੂੰ ਕਠਿਨਾਈ ਦਾ ਸਾਹਮਣਾ ਕਰਨ ਪਿਆ ਹੈ। ਸੈਣੀ ਭਵਨ ਰੂਪਨਗਰ ਦਾ ਇਹ ਬਹੁਤ ਹੀ ਸ਼ਾਨਦਾਨ ਉਪਰਾਲਾ ਹੈ ਇਹ ਸੰਸਥਾ ਮੁਸਕਲ ਦੇ ਦੌਰ ਦੌਰਾਨ ਵੀ ਦਾਨੀ ਵਿਅਕਤੀਆਂ ਦੇ ਸਹਿਯੋਗ ਨਾਲ ਵਿਦਿਆ ਦੇ ਪ੍ਰਸਾਰ ਲਈ ਜਰੂਰਤਮੰਦ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਸੰਸਥਾ ਨੂੰ ਇਸ ਕਾਰਜ ਲਈ ਦੱਸ ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ।
ਸਮਾਗਮ ਦੇ ਅਰੰਭ ਵਿੱਚ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਆਏ ਮਹਿਮਾਨਾਂ, ਦਾਨੀਆਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਅੱਜ 51 ਵਿਦਿਆਰਥੀਆਂ ਨੂੰ ਵਜੀਫ਼ੇ ਦੇ ਚੈਕ ਵੰਡੇ ਗਏ ਹਨ ਅਤੇ ਬਾਕਿਆ ਨੂੰ ਅਗਲੇ ਸਪਤਾਹ ਫੋਨ ਤੇ ਸੂਚਿਤ ਕੀਤਾ ਜਾਵੇਗਾ ਤੇ ਉਹ ਖੁਦ ਸੈਣੀ ਭਵਨ ਦੇ ਦਫਤਰ ਆਕੇ ਆਪਣੇ ਵਜੀਫ਼ੇ ਦਾ ਚੈਕ ਹਾਸਲ ਕਰਨਗੇ। ਸੈਣੀ ਭਵਨ ਦੇ ਚੇਅਰਮੈਨ ਡਾ. ਅਜਮੇਰ ਸਿੰਘ ਨੇ ਕਿਹਾ ਕਿ ਐਜੂਕੇਸ਼ਨ ਟਰੱਸਟ ਭਾਵੇ ਲੋੜਵੰਦ ਵਿਦਿਆਰਥੀਆਂ ਦੀ ਪੜਾਈ ਕਰਨ ਲਈ ਪੂਰੀ ਮਾਲੀ ਮਦਦ ਨਹੀਂ ਕਰ ਰਿਹਾ ਪਰ ਇਸ ਵਜੀਫ਼ੇ ਨਾਲ ਵਿਦਿਆਰਥੀਆਂ ਨੂੰ ਮਿਲ ਰਹੀ ਇਹ ਛੋਟੀ ਮਾਲੀ ਮਦਦ ਵਿਦਿਆਰਥੀਆਂ ਅੰਦਰ ਪੜਾਈ ਕਰਨ ਪ੍ਰਤੀ ਉਤਸਾਹਿਤ ਕਰਨ ਦਾ ਕੰਮ ਜਰੂਰ ਕਰ ਰਹੀ ਹੈ।
ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਸੈਣੀ ਨੇ ਇਸ ਮੌਕੇ ਟਰੱਸਟ ਦੇ ਇਤਿਹਾਸ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਸੈਣੀ ਭਵਨ ਦੇ ਮੋਢਿਆਂ ਐਲ. ਆਰ. ਮੁੰਦਰਾ, ਲੰਬੜਦਾਰ ਪ੍ਰੀਤਮ ਸਿੰਘ, ਪੀ.ਸੀ. ਸੈਣੀ ਆਦਿ ਵਿਲਖਣ ਸ਼ਖ਼ਸੀਅਤਾਂ ਨੇ ਸਿੱਖਿਆ ਦੇ ਪ੍ਰਸਾਰ ਲਈ ਜੋ ਨੇਕ ਕਾਰਜ਼ ਅਰੰਭ ਕੀਤੇ ਸਨ ਅੱਜ ਉਸ ਦਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਲਾਭ ਉਠਾ ਰਹੇ ਹਨ। ਇਸ ਮੌਕੇ ਡਾ. ਜਸਵੰਤ ਕੌਰ ਸੈਣੀ, ਅਮਰਜੀਤ ਸਿੰਘ ਤੇ ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ ਵਲੋਂ ਐਜੂਕੇਸ਼ਨ ਟਰੱਸਟ ਦੇ ਦਾਨੀਆਂ ਨੂੰ ਉਨ੍ਹਾਂ ਦੇ ਨਾਮ ਪੜ੍ਹ ਕੇ ਯਾਦ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਸਮਾਗਮ ਮੌਕੇ ਸਾਬਕਾ ਐਮ. ਸੀ ਗੁਰਮੁੱਖ ਸਿੰਘ ਸੈਣੀ ਵਲੋਂ 21000/- ਰੁਪਏ ਅਤੇ ਰਣਜੀਤ ਕੌਰ ਗਿਰਨ ਵਲੋਂ 10000/- ਰੁਪਏ ਦੀ ਰੋਰ ਰਕਮ ਰੈਗੂਲਰ ਵਜੀਫ਼ੇ ਦੇਣ ਲਈ ਦਾਨ ਕੀਤੀ ਗਈ ਜਦਕਿ ਜਗਦੇਵ ਸਿੰਘ ਪਿੰਗਲੀਆ 2500/- ਰੁਪਏ ਜਮਾਂ ਕਰਵਾਕੇ ਸੰਸਥਾ ਦੇ ਲਾਇਫ ਮੈਂਬਰ ਬਣੇ ਹਨ। ਇਸ ਮੌਕੇ ਫਲਾਇੰਗ ਲੈਫਟੀਡੈਂਟ ਤਰਲੋਚਨ ਸਿੰਘ, ਸੰਸਥਾ ਦੇ ਟਰੱਸਟੀ ਤੇ ਪ੍ਰਬੰਧਕੀ ਮੈਂਬਰ ਕੈਪਟਨ ਹਾਕਮ ਸਿੰਘ, ਇੰਜ. ਹਰਜੀਤ ਸਿੰਘ ਸੈਣੀ, ਬਹਾਦਰਜੀਤ ਸਿੰਘ, ਹਰਜੀਤ ਸਿੰਘ ਗਿਰਨ, ਰਾਜਿੰਦਰ ਸਿੰਘ ਗਿਰਨ, ਸੁਰਿੰਦਰ ਸਿੰਘ ਤੋਂ ਇਲਾਵਾ ਜਗਦੇਵ ਸਿੰਘ, ਗਿਆਨੀ ਇਸ਼ਰ ਸਿੰਘ ਵੀ ਹਾਜ਼ਰ ਸਨ।