ਮਨਿੰਦਰਜੀਤ ਸਿੱਧੂ
ਜੈਤੋ, 28 ਨਵੰਬਰ 2020 - ਸਰਕਾਰੀ ਹਾਈ ਸਕੂਲ ਬਿਸ਼ਨੰਦੀ ਵਿਖੇ ਮੁੱਖ-ਅਧਿਆਪਕ ਰੁਬੀਨਾ ਅਤੇ ਚੇਅਰਮੈਨ ਸ਼੍ਰੀ ਜਗਸੀਰ ਸਿੰਘ ਦੀ ਪ੍ਰਧਾਨਗੀ ਹੇਠ ਐੱਸ.ਐਮ.ਸੀ ਮੈਂਬਰਾਂ ਅਤੇ ਬੱਚਿਆਂ ਦਾ ਮਾਪਿਆਂ ਦੀ ਮੀਟਿੰਗ ਬੁਲਾਈ ਗਈ। ਮਾਪੇ ਅਧਿਆਪਕ ਮਿਲਣੀ ਵਿੱਚ ਕਈ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਕੀਤੀਆਂ ਗਈਆਂ।ਮੁੱਖ-ਅਧਿਆਪਕ ਰੁਬੀਨਾ ਵੱਲ਼ੋਂ ਮਿਸ਼ਨ ਸ਼ਤ ਪ੍ਰਤੀਸ਼ਤ ਅਤੇ ਬਦਲੇ ਹੋਏ ਪ੍ਰਸ਼ਨ ਪੱਤਰ ਪੇਪਰ ਬਾਰੇ ਬੱਚਿਆਂ ਅਤੇ ਮਾਪਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਵਿੱਚ ਸਮੂਹ ਸਟਾਫ ਬਿਸ਼ਨੰਦੀ ਬੱਚਿਆਂ ਦੇ ਮਾਪੇ, ਐਸ. ਐਮ. ਸੀ ਕਮੇਟੀ ਮੈਂਬਰ ਤੋਂ ਇਲਾਵਾ ਪੰਚਾਇਤ ਮੈਂਬਰ ਸ਼੍ਰੀ ਮੁਖਤਿਆਰ ਸਿੰਘ ਪੰਚ ਅਤੇ ਕਿਰਪਾਲ ਸਿੰਘ, ਗੁਰਪਾਲ, ਹੇਮਰਾਜ, ਪਰਮਿੰਦਰ ਕੁਮਾਰ, ਲਾਜ਼ਵੰਤੀ, ਰੀਤੂ ਨਾਰੰਗ, ਰੂਹੀ ਗੋਇਲ, ਕਾਂਤਾ ਰਾਣੀ, ਕਮੇਟੀ ਮੈਂਬਰ ਸ਼੍ਰੀ ਬਲਕਰਨ ਸਿੰਘ, ਗੁਰਤੇਜ ਸਿੰਘ, ਵੀਰਪਾਲ ਕੌਰ ਪੰਚਾਇਤ ਮੈਂਬਰਾਂ ਅਤੇ ਕਮੇਟੀ ਮੈਂਬਰਾਂ ਵੱਲੋ ਸਕੂਲ ਵਿੱਚ ਹੋ ਰਿਹੇ ਕੰਮਾਂ ਦੀ ਭਰਪੂਰ ਸਲਾਘਾ ਕੀਤੀ ਗਈ। ਅਖੀਰ ਵਿੱਚ ਸ਼੍ਰੀਮਤੀ ਰੁਬੀਨਾ ਮੁੱਖ-ਅਧਿਆਪਕਾ ਨੇ ਆਏ ਹੋਏ ਮਹਿਮਾਨਾਂ ਨੂੰ ਧੰਨਵਾਦ ਕੀਤਾ।