ਪਰਵਿੰਦਰ ਸਿੰਘ ਕੰਧਾਰੀ
- ਪੀ.ਪੀ.ਟੀਜ਼ ਬਣਾ ਕੇ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਸ਼ਰਧਾ ਦਾ ਕੀਤਾ ਪ੍ਰਗਟਾਵਾ
ਫ਼ਰੀਦਕੋਟ, 1 ਦਸੰਬਰ 2020 - ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਵੱਲੋਂ ਕਰਵਾਏ ਜਾ ਰਹੇ ਮੁਕਾਬਲਿਆਂ ਦੀ ਲੜੀ 'ਚ ਬਲਾਕ ਪੱਧਰੀ ਪੀ.ਪੀ.ਟੀਜ਼ ਮੁਕਾਬਲਾ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਸਰਪ੍ਰਸਤੀ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਫ਼ਰੀਦਕੋਟ ਜ਼ਿਲੇ ਦੇ ਵੱਖ-ਵੱਖ ਬਲਾਕਾਂ 'ਚ ਇਸ ਮੁਕਾਬਲੇ ਦੀ ਸਮੁੱਚੀ ਦੇਖ-ਰੇਖ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਧੰਨਾ ਸਿੰਘ ਦਿਓਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼੍ਰੀ ਸੱਤਪਾਲ ਨੇ ਕੀਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਪੱਧਰ ਤੇ ਪੀ.ਪੀ.ਟੀਜ਼ ਤਿਆਰ ਕਰਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੁਕਾਬਲੇ 'ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸ਼ਮੂਲੀਅਤ ਕੀਤੀ। ਦੋਹਾਂ ਜ਼ਿਲਾ ਸਿੱਖਿਆ ਅਫ਼ਸਰਾਂ ਨੇ ਜ਼ਿਲੇ ਦੇ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ ਅਤੇ ਗਾਈਡ ਅਧਿਆਪਕਾਂ ਦਾ ਬੱਚਿਆਂ ਦਾ ਮਾਰਗ ਦਰਸ਼ਨ ਕਰਨ ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ-ਕਮ-ਜ਼ਿਲਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਐਲੀਮੈਂਟਰੀ ਮਨਿੰਦਰ ਕੌਰ,ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਪ੍ਰਦੀਪ ਦਿਓੜਾ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪੀ.ਪੀ.ਟੀ.ਮੁਕਾਬਲੇ 'ਚ ਅਕਾਸ਼ਦੀਪ ਸਿੰਘ ਸ.ਹ.ਸ.ਸਾਧਾਂਵਾਲਾ, ਕੰਵਰਪਾਲ ਸਿੰਘ ਸ.ਹ.ਸ.ਵਾੜਾ ਦਰਾਕਾ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।ਪੀ.ਪੀ.ਟੀ.ਤਿਆਰ ਕਰਨ ਦੇ ਪ੍ਰਾਇਮਰੀ ਪੱਧਰ ਦੇ ਮੁਕਾਬਲੇ 'ਚ ਬਲਾਕ ਫ਼ਰੀਦਕੋਟ-1 'ਚ ਅਨਮੋਲਦੀਪ ਕੌਰ ਸ.ਪ੍ਰ.ਸ.ਮਹਿਮੂਆਣਾ ਨੇ ਪਹਿਲਾ, ਬਲਾਕ ਫ਼ਰੀਦਕੋਟ-2 'ਚੋਂ ਪ੍ਰਾਂਚੀ ਸ.ਪ੍ਰ.ਸ.ਗੋਬਿੰਦਸਰ ਨੇ ਪਹਿਲਾ, ਬਲਾਕ ਕੋਟਕਪੂਰਾ 'ਚੋਂ ਹਰਮਨਦੀਪ ਕੌਰ ਸ.ਪ੍ਰ.ਸ.ਪੰਜਗਰਾਈ ਕਲਾਂ (ਮੇਨ) ਨੇ ਪਹਿਲਾ, ਵੰਸ਼ਵੀਰ ਸਿੰਘ ਸ.ਪ੍ਰ.ਸ.ਹੀਰਾ ਸਿੰਘ ਨਗਰ ਕੋਟਕਪੂਰਾ ਨੇ ਦੂਜਾ, ਬਲਾਕ ਜੈਤੋ 'ਚ ਸੁਖਮਨੀਪ੍ਰੀਤ ਕੌਰ ਸ.ਪ੍ਰ.ਸ.ਸੇਢਾ ਸਿੰਘ ਵਾਲਾ ਨੇ ਪਹਿਲਾ, ਸੁਖਵੀਰ ਕੌਰ ਸ.ਪ੍ਰ.ਸ. ਵਾੜਾ ਭਾਈਕਾ ਨੇ ਦੂਜਾ ਸਥਾਨ ਹਾਸਲ ਕੀਤਾ।
ਪੀ.ਪੀ.ਟੀ.ਤਿਆਰ ਕਰਨ ਦੇ ਮਿਡਲ ਵਰਗ ਦੇ ਮੁਕਾਬਲੇ 'ਚ ਬਲਾਕ ਫ਼ਰੀਦਕੋਟ-1 'ਚੋਂ ਰਾਜਵੀਰ ਕੌਰ ਸ.ਮਿ.ਸਕੂਲ ਦਾਨਾ ਰੋਮਾਣਾ ਨੇ ਪਹਿਲਾ, ਗੁਰਵੀਰ ਕੌਰ ਸ.ਸ.ਸ.ਸ.ਰੱਤੀਰੋੜੀ-ਡੱਗੋਰੁਮਾਣਾ ਨੇ ਦੂਜਾ, ਬਲਾਕ ਫ਼ਰੀਦਕੋਟ-2 'ਚੋਂ ਸ.ਹ.ਸ.ਔਲਖ ਨੇ ਪਹਿਲਾ, ਨਵਦੀਪ ਕੌਰ ਸ.ਮ.ਸ.ਮਹੁੱਲਾ ਖੋਖਰਾਂ ਨੇ ਦੂਜਾ, ਬਲਾਕ ਫ਼ਰੀਦਕੋਟ-3 'ਚੋਂ ਪਰਮਜੀਤ ਕੌਰ ਸ.ਸ.ਸ.ਸ.ਘੁਗਿਆਣਾ ਨੇ ਪਹਿਲਾ, ਜਸ਼ਨਦੀਪ ਸਿੰਘ ਸ.ਸ.ਸ.ਸ.ਕੋਟ ਸੁਖੀਆ ਨੇ ਦੂਜਾ, ਬਲਾਕ ਕੋਟਕਪੂਰਾ 'ਚੋਂ ਜੈਸਮੀਨ ਕੌਰ ਸ.ਮਿ.ਸ.ਦੇਵੀਵਾਲਾ ਨੇ ਪਹਿਲਾ, ਕੋਮਲਪ੍ਰੀਤ ਕੌਰ ਸ.ਮਿ.ਸ.ਠਾੜਾ ਨੇ ਦੂਜਾ, ਬਲਾਕ ਜੈਤੋ 'ਚੋਂ ਅਮਨਦੀਪ ਕੌਰ ਸ.ਹ.ਸ.ਚੈੱਨਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਪੀ.ਪੀ.ਟੀ.ਸੈਕੰਡਰੀ ਵਰਗ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਵਿੱਦਿਅਕ ਮੁਕਾਬਲਿਆਂ ਦੇ ਜ਼ਿਲਾ ਨੋਡਲ ਅਫ਼ਸਰ ਸੈਕੰਡਰੀ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਬਲਾਕ ਫ਼ਰੀਦਕੋਟ-1 'ਚੋਂ ਸੁਖਪ੍ਰੀਤ ਸਿੰਘ ਸ.ਸ.ਸ.ਸ.ਮਚਾਕੀ ਕਲਾਂ ਨੇ ਪਹਿਲਾ, ਗੁਰਸਿਮਰਨ ਕੌਰ ਸ.ਹ.ਸ.ਕੰਮੇਆਣਾ ਨੇ ਦੂਜਾ, ਬਲਾਕ ਫ਼ਰੀਦਕੋਟ-2 'ਚੋਂ ਸੁਖਪ੍ਰੀਤ ਕੌਰ ਸ.ਹ.ਸ.ਔਲਖ ਨੇ ਪਹਿਲਾ, ਅੰਜਲੀ ਸ.ਸ.ਸ.ਸ.ਸੰਧਵਾਂ ਨੇ ਦੂਜਾ, ਬਲਾਕ ਫ਼ਰੀਦਕੋਟ-3 'ਚੋਂ ਲੱਖਾ ਸਿੰਘ ਸ.ਸ.ਸ.ਸ.ਕੋਟ ਸੁਖੀਆ ਨੇ ਪਹਿਲਾ,ਸਿਮਰਨਜੀਤ ਕੌਰ ਸ.ਸ.ਸ.ਸ.ਪੱਖੀਕਲਾਂ ਨੇ ਦੂਜਾ, ਬਲਾਕ ਕੋਟਕਪੂਰਾ 'ਚੋਂ ਸ਼ਮੀਰ ਮੁਹੰਮਦ ਸ.ਹ.ਸ.ਸਿਬੀਆਂ ਨੇ ਪਹਿਲਾ, ਜੋਤੀ ਸ.ਹ.ਸ.ਸੁਰਗਾਪੁਰੀ ਨੇ ਦੂਜਾ, ਬਲਾਕ ਜੈਤੋ 'ਚੋਂ ਮਹਿਕਪ੍ਰੀਤ ਕੌਰ ਸ.ਸ.ਸ.ਸ.ਗੋਬਿੰਦਗੜ-ਦਬੜੀਖਾਨਾ ਨੇ ਪਹਿਲਾ, ਪਰਵਿੰਦਰ ਕੌਰ ਸ.ਹ.ਸ.ਕਰੀਰਵਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਸਮੂਹ ਜੇਤੂ ਬੱਚਿਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ, ਸ਼ੁਸ਼ੀਲ ਕੁਮਾਰ ਆਹੂਜਾ, ਸੁਰਜੀਤ ਸਿੰਘ, ਦਲਬੀਰ ਸਿੰਘ ਰਤਨ ਨੇ ਵਧਾਈ ਦਿੰਦਿਆਂ ਆਉਣ ਵਾਲੇ ਮੁਕਾਬਲਿਆਂ 'ਚ ਹੋਰ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ।