ਹਰੀਸ਼ ਕਾਲੜਾ
ਰੂਪਨਗਰ: 2 ਦਸੰਬਰ 2020 - ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ ਰੋਪੜ ਵਲੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੋਲੋਜੀ ਵਿਭਾਗ ਤੋਂ 5 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਕਰਦਿਆਂ ਇਕ ਹੋਰ ਮਾਰਕਾ ਮਾਰਿਆ ਗਿਆ ਹੈ। ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੋਜੀ ਰੋਪੜ ਦੀ ਸੁਤੰਤਰ ਰੂਪ ਵਿੱਚ ਸਾਲ 2016 ਵਿੱਚ ਸਥਾਪਿਤ ਆਈ. ਆਈ. ਟੀ ਰੋਪੜ ਦੀ ਇੱਕ ਗੈਰ-ਮੁਨਾਫਾ ਇਕਾਈ: ਆਈ. ਆਈ. ਟੀ ਰੋਪੜ ਟੈਕਨਾਲੋਜੀ ਬਿਜ਼ਨਸ ਇੰਕੁਬੇਟਰ ਫਾਊਂਡੇਸ਼ਨ ਨੂੰ ਗ੍ਰਾਂਟ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਪੰਜਾਬ ਖੇਤਰ ਦੇ ਵਿਦਿਆਰਥੀਆਂ ਲਈ ਸ਼ੁਰੂਆਤੀ ਨਾਲ ਸਬੰਧਿਤ ਗਤੀਵਿਧੀਆਂ ਅਤੇ ਉੱਦਮ ਪ੍ਰਣਾਲੀ ਦੀ ਦੇਖਰੇਖ ਲਈ ਕਾਰਜਸ਼ੀਲ ਹੈ।
ਸੰਸਥਾਨ ਨੇ ਡੀ. ਐਸ. ਟੀ, ਭਾਰਤ ਸਰਕਾਰ ਦੇ ਨਿਧੀ (ਨੈਸ਼ਨਲ ਇੰਨੀਸ਼ੀਏਟਿਵ ਫਾਰ ਡੇਵਲਪਿੰਗ ਐਂਡ ਹਾਰਨੈਸ ਇਨੋਵੇਸ਼ਨ) ਪ੍ਰੋਗਰਾਮ ਦੇ ਤਹਿਤ ਇੱਕ ਤਕਨੋਲੋਜੀ ਬਿਜਨਸ ਇੰਨਕਿਊਬੇਟਰ (ਟੀ. ਬੀ. ਆਈ.) ਦੀ ਸਥਾਪਨਾ ਕੀਤੀ ਹੈ। ਨਿਧੀ ਇੱਕ ਵਿਲੱਖਣ ਪ੍ਰੋਗਰਾਮ ਹੈ ਜਿਸ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੋਲੋਜੀ ਵਿਭਾਗ ਦੇ ਨਵੀਨਤਾ ਅਤੇ ਉੱਦਮਤਾ ਵਿਭਾਗ ਵਲੋਂ ਵਿਚਾਰਾਂ ਅਤੇ ਨਵੀਨਤਾ (ਗਿਆਨ ਅਧਾਰਿਤ ਅਤੇ ਤਕਨੋਲੋਜੀ ਚਾਲਤ) ਦਾ ਇਸਤੇਮਾਲ ਇੱਕ ਸਫਲ ਸਟਾਰਟਅੱਪ ਸਥਾਪਿਤ ਅਤੇ ਵਿਕਸਿਤ ਕਰਨ ਹਿੱਤ ਕੀਤਾ ਗਿਆ ਹੈ। ਇਹ ਪ੍ਰੋਗਰਾਮ ਕੌਮੀ ਪ੍ਰਾਥਮਿਕਤਾਵਾਂ ਅਤੇ ਟੀਚਿਆਂ ਦੇ ਤੌਰ ਤੇ ਕੰਮ ਕਰੇਗਾ ਅਤੇ ਇਸ ਦਾ ਧਿਆਨ ਧਨ ਅਤੇ ਰੁਜ਼ਗਾਰ ਸਿਰਜਨ ਦੇ ਰਾਹੀਂ ਸਮਾਜਿਕ ਆਰਥਿਕ ਵਿਕਾਸ ਦੇ ਉਦੇਸ਼ ਨਾਲ ਨਵੀਨਤਾ ਚਾਲਤ ਉੱਦਮਤਾ ਵਾਤਾਵਰਣ ਦਾ ਨਿਰਮਾਣ ਕਰਨਾ ਹੋਵੇਗਾ। ਨਿਧੀ ਦਾ ਉਦੇਸ਼ ਨਵੀਨਤਾ ਦੀ ਤਲਾਸ਼ ਅਤੇ ਸਹਾਇਤਾ ਕਰਕੇ ਸਟਾਰਟਅੱਪ ਦਾ ਪੋਸ਼ਣ ਕਰਨਾ ਹੋਵੇਗਾ।
ਆਈ.ਆਈ.ਟੀ. ਰੋਪੜ ਦੇ ਟੀ. ਬੀ. ਆਈ. ਐਫ ਯੂਨਿਟ ਦੇ ਫੈਕਲਟੀ ਇੰਚਾਰਜ ਡਾਕਟਰ ਅਸ਼ੀਸ਼ ਸਾਹਨੀ ਨੇ ਦੱਸਿਆ ਕਿ ਟੀ. ਬੀ. ਆਈ ਕੋਲ ਇਸ ਸਮੇਂ ਅੱਠ ਸਟਾਰਟ-ਅਪ ਕੰਪਨੀਆਂ ਹਨ, ਜੋ ਆਈ. ਟੀ., ਨਿਰਮਾਣ, ਸਿਹਤ ਸੰਭਾਲ, ਡਿਜੀਟਲ ਪਲੇਟਫਾਰਮ, ਦੀਪਟੈਕ ਹਿੱਸੇ ਅਤੇ ਟੀ. ਬੀ. ਆਈ 'ਤੇ ਕੰਮ ਕਰ ਰਹੀਆਂ ਹਨ, ਆਈ. ਆਈ. ਟੀ ਰੋਪੜ ਵਲੋਂ ਜੂਨ 2021 ਤੱਕ 20 ਕੰਪਨੀਆਂ ਦਾ ਟੀਚਾ ਮਿੱਥਿਆ ਗਿਆ ਹੈ।
ਟੀ. ਬੀ. ਆਈ. ਐਫ ਦੇ ਕੋਆਰਡੀਨੇਟਰ, ਆਈ. ਆਈ. ਟੀ ਰੋਪੜ, ਪ੍ਰੋਫੈਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗ੍ਰਾਂਟ ਦੀਆਂ ਧਾਰਾਵਾਂ ਤਹਿਤ ਅਗਲੇ ਇਕ ਸਾਲ ਵਿਚ ਇਕ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ, ਜਿਸ ਵਿਚ ਡਿਜ਼ਾਈਨ ਐਂਡ ਡਾਈ ਲੈਬ, ਸੀਓ- ਵਰਕਿੰਗ ਸਪੇਸ, ਕਾਨਫਰੰਸ ਰੂਮ ਆਦਿ ਸ਼ਾਮਲ ਹਨ।
ਇਸ ਮੌਕੇ ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਅਤੇ ਟੀ.ਬੀ.ਆਈ. (ਆਈ. ਆਈ. ਟੀ ਰੋਪੜ) ਦੇ ਚੇਅਰਮੈਨ ਪ੍ਰੋ. ਸਰਿਤ ਕੁਮਾਰ ਦਾਸ ਨੇ ਕਿਹਾ ਕਿ ਇਹ ਉੱਦਮ ਨਵਾਂ ਨਹੀਂ ਹੈ, ਹੁਣ ਤੱਕ ਸੱਤ ਕੰਪਨੀਆਂ ਇੱਥੋਂ ਗ੍ਰੈਜੂਏਟ ਹੋਈਆਂ ਹਨ ਅਤੇ ਇਨ੍ਹਾਂ ਕੰਪਨੀਆਂ ਨੂੰ ਆਪਣੇ ਵਿਚਾਰ/ ਉਤਪਾਦ ਨੂੰ ਵਿਕਸਤ ਕਰਨ ਲਈ ਹੁਣ ਤੱਕ ਲਗਭਗ 55 ਲੱਖ ਦਾ ਕਰਜ਼ਾ ਦਿੱਤਾ ਗਿਆ ਹੈ। ਇਹ ਕੰਪਨੀਆਂ ਬੇਮਿਸਾਲ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਦੋ ਕੰਪਨੀਆਂ ਨੇ 16,45,000 ਰੁਪਏ ਦੀ ਲੋਨ ਦੀ ਰਕਮ ਵੀ ਵਾਪਸ ਕਰ ਦਿੱਤੀ।ਉਨ੍ਹਾਂ ਅੱਗੇ ਦੱਸਿਆ ਕਿ ਇਸ ਵੇਲੇ ਨਵੀਨਤਾ ਵਿਕਸਤ ਕਰਨ ਵਾਲੀਆਂ ਪੰਜ ਸਟਾਰਟ-ਅਪ ਕੰਪਨੀਆਂ ਨੂੰ 49 ਲੱਖ ਰੁਪਏ ਦਾ ਕਰਜ਼ਾ ਦਿੱਤਾ ਗਿਆ ਹੈ, ਜਦੋਂਕਿ ਬਾਕੀ ਤਿੰਨ ਕੰਪਨੀਆਂ ਨੂੰ ਸਲਾਹਕਾਰ, ਸਹਿ-ਕਾਰਜਸ਼ੀਲ ਸਥਾਨ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਟੀ.ਬੀ.ਆਈ. (ਆਈ.ਆਈ.ਟੀ. ਰੋਪੜ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਜੇ.ਕੇ. ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਟੀ.ਬੀ.ਆਈ ਵਿਖੇ ਐਂਟਰਪ੍ਰਨਯਰਰਸ਼ਪਿ ਗਰੁੱਪ ਵਿੱਚ ਸ਼ਾਮਲ ਹੋਣ ਲਈ ਅਤੇ ਹੋਰ ਉਤਸ਼ਾਹਤ ਕਰਨ ਲਈ, ਆਈ.ਆਈ.ਟੀ. ਰੋਪੜ ਵਲੋਂ ਇੱਕ ਨਵਾਂ ਉਪਰਾਲਾ ਡਿਜੀਟਲ ਸਟਾਰਟ-ਅਪ ਪ੍ਰੋਗਰਾਮ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਸੀ।
ਇਸ ਪਹਿਲਕਦਮੀ ਤਹਿਤ ਨਵੀਆਂ ਚੁਣੀਆਂ ਗਈਆਂ ਤਿੰਨ ਨਵੀਆਂ ਕੰਪਨੀਆਂ ਹੋਰਨਾਂ ਮੁੱਢਲੀਆਂ ਸਹੂਲਤਾਂ ਤੋਂ ਇਲਾਵਾ ਦੋ ਲੱਖ ਰੁਪਏ ਤੱਕ ਦੀ ਮੁੱਢਲੀ ਗ੍ਰਾਂਟ, ਨਵੀਂ ਕੰਪਨੀ ਨੂੰ ਸ਼ਾਮਲ ਕਰਨ ਲਈ ਫੰਡ, ਹੋਰ ਕਾਨੂੰਨੀ ਅਤੇ ਪ੍ਰਬੰਧਕੀ ਸਹਾਇਤਾ ਸਮੇਤ ਹੋਰ ਨਿਯਮਤ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਇਸ ਪਹਿਲਕਦਮੀ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ, ਇਸ ਲਈ ਪ੍ਰਬੰਧਕਾਂ ਨੇ ਨਿਧੀ-ਟੀ ਬੀਆਈ ਦੇ ਹੋਰ ਖੇਤਰਾਂ ਜਿਵੇਂ ਆਈ ਟੀ, ਨਿਰਮਾਣ, ਸਿਹਤ ਸੰਭਾਲ, ਸਾਫ ਊਰਜਾ ਅਤੇ ਖੇਤੀਬਾੜੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।