- ਇੰਗਲਿਸ਼ ਬੂਸਟਰ ਕਲੱਬਾਂ ਤਹਿਤ ਵਿਦਿਆਰਥੀਆਂ ਲਈ ਭਾਸ਼ਾ ਦੇ ਗਿਆਨ ਦਾ ਬਹੁਤ ਮਹੱਤਵ ਹੈ - ਰਾਜ ਕੁਮਾਰ ਖੋਸਲਾ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 02 ਦਸੰਬਰ 2020 :ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਦੇ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਅਤੇ ਇਹਨਾਂ ਦੇ ਮਹੱਤਵ ਸਬੰਧੀ ਵਿਚਾਰ ਚਰਚਾ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਰਾਜ ਕੁਮਾਰ ਖੋਸਲਾ ਅਤੇ ਜਿਲ੍ਹਾ ਸਿਖਿਆ ਅਫਸਰ ਪ੍ਰਾਇਮਰੀ ਜਰਨੈਲ ਸਿੰਘ ਦੀ ਅਗਵਾਈ ਵਿੱਚ ਅੰਗਰੇਜ਼ੀ ਬੂਸਟਰ ਕਲੱਬ ਦੇ ਅਧਿਆਪਕਾਂ ਦੀ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਵਿਖੇ ਕਰਵਾਇਆ ਗਿਆ।ਇਹਨਾਂ ਇਕੱਤਰਤਾ ਦਾ ਆਯੋਜਨ ਇੰਗਲਿਸ਼ ਬੂਸ਼ਟਰ ਕਲੱਬ ਰੂਪਨਗਰ ਵੱਲੋਂ ਕੀਤਾ ਗਿਆ ਜਿਸ ਵਿੱਚ ਭਾਸ਼ਾ ਨੂੰ ਸਿੱਖਣ ਅਤੇ ਇਸਦੀ ਵਰਤੋਂ ਸਬੰਧੀ ਚਰਚਾ ਕੀਤੀ ਗਈ। ਇਸ ਇਕੱਤਰਤਾ ਵਿੱਚ ਉਪ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਸੁਰਿੰਦਰ ਪਾਲ ਸਿੰਘ , ਉਪ ਜਿਲ੍ਹਾ ਸਿਖਿਆ ਅਫਸਰ ਪ੍ਰਾਇਮਰੀ ਚਰਨਜੀਤ ਸਿੰਘ ਸੋਢੀ ,ਸੁਰਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ, ਸ਼ਰਨਜੀਤ ਸਿੰਘ ਪ੍ਰਿੰਸੀਪਲ ਸ ਸ ਸ ਸ ਕੀਰਤਪੁਰ ਸਾਹਿਬ , ਨੀਰਜ ਵਰਮਾ ਪ੍ਰਿੰਸੀਪਲ ਸ ਕੰ ਸ ਸ ਸ ਅਨੰਦਪੁਰ ਸਾਹਿਬ, ਰਬਿੰਦਰ ਸਿੰਘ ਰੱਬੀ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਸਰਬਜੀਤ ਸਿੰਘ ਡੀ ਐਮ ਅੰਗਰੇਜ਼ੀ , ਜਰਨੈਲ ਸਿੰਘ ਪ੍ਰਿਟ ਮੀਡੀਆ ਕੋਆਡੀਨੇਟਰ, ਬਲਵਿੰਦਰ ਸਿੰਘ ਸ਼ੋਸ਼ਲ ਮੀਡੀਆ ਕੋਆਡੀਨੇਟਰ ਸ਼ਾਮਿਲ ਹੋਏ।
ਇਸ ਸਬੰਧੀ ਸਰਬਜੀਤ ਸਿੰਘ ਡੀ ਐਮ ਅੰਗਰੇਜ਼ੀ ਨੇ ਦੱਸਿਆ ਕਿ ਜਿਲ੍ਹੇ ਦੇ ਅੰਗਰੇਜ਼ੀ ਬੂਸਟਰ ਕਲੱਬ ਦੇ ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਨੇ ਜ਼ਿਲ੍ਹਾ ਪੱਧਰ 'ਤੇ ਇਸ ਇਕੱਤਰਤਾ ਵਿੱਚ ਹਿੱਸਾ ਲਿਆ ਅਤੇ ਹਰੇਕ ਅਧਿਆਪਕ ਨੂੰ 45 ਤੋਂ 90 ਸੈਕਿੰਡ ਤੱਕ ਆਪਣੀ ਗੱਲ ਕਰਨ ਲਈ ਇੱਕ ਨਿਸ਼ਚਿਤ ਵਿਸ਼ੇ 'ਤੇ ਬੋਲਣ ਦਾ ਮੌਕਾ ਦਿੱਤਾ ਗਿਆ। ਵਿਭਾਗ ਵੱਲੋਂ ਇਹ ਵਿਸ਼ੇ ਪਹਿਲਾਂ ਹੀ ਅਧਿਆਪਕਾਂ ਨੂੰ ਦੱਸੇ ਜਾ ਚੁੱਕੇ ਸਨ ਜਿਨ੍ਹਾਂ ਵਿੱਚ 'ਮਾਂ ਬੋਲੀ ਪੰਜਾਬੀ ਦੀ ਮਹੱਤਤਾ', 'ਮੈਂ ਆਪਣੀ ਰਾਸ਼ਟਰੀ ਭਾਸ਼ਾ ਨੂੰ ਕਿਉਂ ਪਸੰਦ ਕਰਦਾ ਹਾਂ', 'ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ', ਕਲਾਸਰੂਮ ਅੰਦਰ ਆਪਸੀ ਬੋਲਚਾਲ ਦੇ ਕੋਸ਼ਲ਼ਾਂ ਵਿੱਚ ਸੁਧਾਰ ਕਿਵੇਂ ਲਿਆਈਏ', 'ਬੱਚਿਆਂ/ਅਧਿਆਪਕਾਂ ਨੂੰ ਇੰਗਲਿਸ਼ ਬੂਸ਼ਟਰ ਕਲੱਬ ਦਾ ਹਿੱਸਾ ਬਨਣ ਲਈ ਕਿਵੇਂ ਪ੍ਰੇਰਿਤ ਕਰੀਏ', 'ਮਿਸ਼ਨ ਸ਼ਤ-ਪ੍ਰਤੀਸ਼ਤ', 'ਆਤਮ ਵਿਸ਼ਵਾਸ਼' ਆਦਿ ਮਹੱਤਵਪੂਰਨ ਵਿਸ਼ਿਆ ਤੇ ਅਧਿਆਪਕਾਂ ਵਲੋਂ ਅਪਣੇ ਵਿਚਾਰ ਰੱਖੇ ਗਏ। ਇਸ ਨਾਲ ਜਿੱਥੇ ਅਧਿਆਪਕਾਂ ਦੀ ਅੰਗਰੇਜ਼ੀ ਬੋਲਣ ਦੇ ਕੌਸ਼ਲ ਵਿੱਚ ਸੁਧਾਰ ਹੋਵੇਗਾ ਉੱਥੇ ਨਾਲ ਹੀ ਉਹਨਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਤਕਨੀਕਾ ਵੀ ਇੱਕ ਦੂਜੇ ਨਾਲ ਸਾਂਝਾ ਕਰਨ ਦਾ ਮੌਕਾ ਮਿਲੇਗਾ।
ਸੀਮਾ ਰਾਣੀ , ਬੰਧਨਾ ਦੇਵੀ ਅਤੇ ਅਜੇ ਕੁਮਾਰ ਬੀ ਐਮ ਨੇ ਦੱਸਿਆ ਕਿ ਸਕੂਲ ਮੁਖੀਆਂ ਵੱਲੋਂ ਇੰਗਲਿਸ਼ ਬੂਸਟਰ ਕਲੱਬ ਤਹਿਤ ਪਹਿਲਾਂ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਬੋਲਣ ਦੇ ਕੌਸ਼ਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਂਝਾ ਕੀਤੀਆਂ ਜਾ ਰਹੀਆਂ ਹਨ। ਸਕੂਲ, ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਸਥਾਪਿਤ ਇੰਗਲਿਸ਼ ਬੂਸਟਰ ਕਲੱਬਾਂ ਵਿੱਚ ਮੁਕਾਬਲੇ ਕਰਵਾ ਕੇ ਬੇਹਤਰੀਨ ਬੁਲਾਰਾ ਚੁਣਿਆ ਜਾ ਰਿਹਾ ਹੈ ਜਿਸ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਜਾਂਦਾ ਹੈ। ਇਸ ਮੋਕੇ ਜਿਲ੍ਹਾ ਸਿਖਿਆ ਅਫਸਰ ਰਾਜ ਕੁਮਾਰ ਖੋਸਲਾ ਅਤੇ ਸਮੂਹ ਅਧਿਕਾਰੀਆਂ ਵਲੋ ਅਧਿਆਪਕਾਂ , ਵਿਦਿਆਰਥੀਆਂ , ਮੀਡੀਆ ਇੰਚਾਰਜ ਅਤੇ ਸਮੂਹ ਪੜ੍ਹੋ ਪੰਜਾਬ ਟੀਮ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ ਨੇ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ, ਸਕੂਲ ਮੁਖੀਆ, ਅਧਿਆਪਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋ ਮਿਸ਼ਨ ਫਤਿਹ ਤਹਿਤ ਕਰੋਨਾ ਨੁੰ ਹਰਾਉਣ ਲਈ ਜ਼ੋ ਗਾਈਡਲਾਈਨਜ ਜਾਰੀ ਕੀਤੀਆ ਗਈਆ ਹਨ ਅਤੇ ਸਿਹਤ ਵਿਭਾਗ ਵਲੋ ਜ਼ੋ ਤਮਾਮ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਉਨ੍ਹਾਂ ਦੀ ਪਾਲਣਾ ਨੁੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ ਅਤੇ ਸੈਨੇਟਾਈਜ਼ਰ ਦੀ ਵਰਤੋ ਜਾ ਵਾਰ ਵਾਰ ਸਾਬਣ ਨਾਲ ਹੱਥ ਧੋਣੇ ਲਾਜਮੀ ਹਨ। ਇਸ ਨਾਲ ਕਰੋਨਾ ਦੇ ਸੰਕਰਮਣ ਨੂੰ ਫੈਲਣ ਤੋ ਰੋਕਿਆ ਜਾ ਸਕਦਾ ਹੈ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਜਸਬੀਰ ਸਿੰਘ ਸ਼ਾਂਤਪੁਰੀ, ਦਰਸ਼ਨ ਸਿੰਘ ਭੂਰੜੇ, ਅਨੀਤਾ ਕੁਮਾਰੀ, ਬੰਦਨਾ ਦੇਵੀ , ਸੀਮਾ ਰਾਣੀ, ਅਜੇ ਕੁਮਾਰ ,ਇੰਦਰਦੇਵ, ਗੁਰਬਿੰਦਰ ਸਿੰਘ , ਬਖਸ਼ੀਸ਼ ਕੋਰ , ਭਰਪੂਰ ਕੋਰ, ਦਲਜੀਤ ਕੋਰ, ਅਨੁਰਾਧਾ, ਸਿਮਰ ਕੋਰ, ਸੁਖਦੇਵ ਕੋਰ, ਗੁਰਪ੍ਰੀਤ ਕੋਰ, ਦੁਪਿੰਦਰ ਕੋਰ, ਸੁਰਿੰਦਰ ਕੋਰ, ਅਮ੍ਰਿਤਪਾਲ ਕੋਰ, ਸੰਤੋਸ਼ ਕੁਮਾਰੀ, ਮੰਜੂਸ਼ਾਹ, ਸ਼ਸ਼ੀ ਅਟਵਾਲ, ਰਜਿੰਦਰ ਕੋਰ ਅਤੇ ਆਦਰਸ਼ ਸਕੂਲ ਦਾ ਸਮੂਹ ਸਟਾਫ ਹਾਜਰ ਸੀ।