ਹਰੀਸ਼ ਕਾਲੜਾ
ਰੂਪਨਗਰ, 4 ਦਸੰਬਰ 2020 - ਅੱਜ ਸਰਕਾਰੀ ਕਾਲਜ ਰੂਪਨਗਰ ਵਿਚ ਪ੍ਰਿੰਸੀਪਲ ਡਾਕਟਰ ਜਸਵਿੰਦਰ ਕੌਰ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਬੀ.ਏ ਭਾਗ ਦੂਜਾ ਸਮੈਸਟਰ ਤੀਜਾ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਰਾਏ ਨਤੀਜੇ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ: ਵਿਪਨ ਕੁਮਾਰ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਐਲਾਨੇ ਗਏ ਨਤੀਜੇ ਵਿਚ ਰਾਜਨੀਤੀ ਵਿਗਿਆਨ ਦੇ ਵਿਸ਼ੇ ਵਿਚ ਨਿਤੇਸ਼ ਕੁਮਾਰ ਨੇ 85 ਅੰਕ, ਕਿਰਤੀ ਸ਼ਰਮਾ ਨੇ 87 ਅੰਕ, ਸਰੋਜ ਕੌਰ ਨੇ 86 ਅੰਕ, ਸੁਮਿਤਪ੍ਰੀਤ ਸਿੰਘ ਨੇ 86 ਅੰਕ, ਮਨਦੀਪ ਕੌਰ ਨੇ 86 ਅੰਕ, ਗੁਰਸਿਮਰਨ ਸਿੰਘ ਨੇ 85 ਅੰਕ, ਅਮਨਪ੍ਰੀਤ ਸਿੰਘ ਨੇ 84 ਅੰਕ, ਸੁਨੀਤਾ (3098) ਨੇ 83 ਅੰਕ, ਸੁਨੀਤਾ ਰਾਣੀ (3182) ਨੇ 83 ਅੰਕ, ਸੁਰਿੰਦਰ ਕੌਰ ਨੇ 83 ਅੰਕ, ਮੀਨੂ ਰਾਣੀ ਨੇ 82 ਅੰਕ, ਵਾਨੀ ਵਰਮਾ ਨੇ 80 ਅੰਕ, ਮਨਿੰਦਰ ਕੌਰ ਨੇ 79 ਅੰਕ, ਸੁਖਜੀਤ ਕੌਰ ਨੇ 79 ਅੰਕ, ਸਿਮਰਨਜੀਤ ਕੌਰ ਨੇ 78 ਅੰਕ, ਸਿਮਰਨ ਕੌਰ (3138) ਨੇ 78 ਅੰਕ, ਮਨਦੀਪ ਕੌਰ ਨੇ 78 ਅੰਕ, ਖਿਮਰਨਪ੍ਰੀਤ ਕੌਰ ਨੇ 77 ਅੰਕ, ਸੁਮਨ ਕੌਰ ਨੇ 77 ਅੰਕ, ਸ਼ਿਵਾਨੀ ਨੇ 77 ਅੰਕ, ਸਿਮਰਨ ਕੌਰ (3291) ਨੇ 75 ਅੰਕ ਅਤੇ ਰਮਨਦੀਪ ਕੌਰ ਨੇ 75 ਅੰਕ ਪ੍ਰਾਪਤ ਕਰਕੇ ਸਰਕਾਰੀ ਕਾਲਜ ਰੂਪਨਗਰ ਦੇ ਮਾਣ ਨੂੰ ਵਧਾਇਆ ਹੈ।
ਇਸ ਲਈ ਇਹਨਾਂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਵਿਪਨ ਕੁਮਾਰ ਨੇ ਕਿਹਾ ਕਿ ਇਕ ਅਧਿਆਪਕ ਦੇ ਰੂਪ ਵਿਚ ਉਹਨਾਂ ਦੇ 23 ਸਾਲਾਂ ਦੇ ਵਿਦਿੱਅਕ ਕੈਰੀਅਰ ਵਿਚ ਇਹ ਇਕ ਸ਼ਾਨਦਾਰ ਉਪਲਬਧੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਵਿਚ ਚਲਾਈ ਜਾ ਰਹੀ ਚੇਤਨਾ ਨਸ਼ਾ ਵਿਰੋਧੀ ਲਹਿਰ ਵਿਦਿਆਰਥੀਆਂ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਦਾ ਕਾਰਜ ਵੀ ਕਰਦੀ ਹੈ। ਉਹਨਾਂ ਨੇ ਵਿਦਿਆਰਥੀਆਂ ਦੇ ਨਸ਼ਾ ਵਿਰੋਧੀ ਦ੍ਰਿੜ ਸੰਕਲਪ, ਪੜਾਈ ਪ੍ਰਤੀ ਤੀਬਰ ਲਗਨ ਅਤੇ ਅਨੁਸ਼ਾਸ਼ਨ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।