ਚੰਡੀਗੜ੍ਹ, 20 ਮਾਰਚ 2021 - ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਿੱਪੀ ਗਰੇਵਾਲ ਦੇ ਛੋਟੇ ਪੁੱਤ ਸ਼ਿੰਦਾ ਗਰੇਵਾਲ ਨਾਲ ਫ਼ਨੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿਡੀਓ ’ਚ ਉਹ ਸ਼ਿੰਦੇ ਨਾਲ ਖੇਡਦੇ ਵਿਖਾਈ ਦੇ ਰਹੇ ਹਨ।
ਬਾਲੀਵੁੱਡ ਦੇ ਵੀ ਕਈ ਸੈਲੀਬ੍ਰਿਟੀਜ਼ ਇਸ ਪੋਸਟ ਉੱਤੇ ਆਪਣੇ ਫ਼ਨੀ ਰੀਐਕਸ਼ਨ ਦੇ ਰਹੇ ਹਨ। ਸੋਸ਼ਲ ਮੀਡੀਆ ਉੱਤੇ ਇਹ ਵਿਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ।
ਵਿਡੀਓ ’ਚ ਸ਼ਿੰਦਾ ਗਰੇਵਾਲ ਅਤੇ ਦਿਲਜੀਤ ਪਿਓ ਤੇ ਪੁੱਤਰ (ਫਿਲਮ 'ਚ ਕਿਰਦਾਰ) ਦੋਵੇਂ ਬੰਦੂਕ ਤਾਣਦੇ ਵਿਖਾਈ ਦੇ ਰਹੇ ਹਨ। ਵੇਖਦੇ ਹੀ ਵੇਖਦੇ ਸ਼ਿੰਦਾ ਦਿਲਜੀਤ ਉੱਤੇ ਗੋਲੀ ਚਲਾ ਦਿੰਦਾ ਹੈ। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਰੀਐਕਸ਼ਨ ਵੀ ਵੇਖਦਿਆਂ ਹੀ ਬਣਦਾ ਹੈ।
ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਲਿਖਿਆ – ਪਾਪਾ ਤੇ ਬੇਟੇ ਦੀ ਜੋੜੀ ਦਾ ਕਮਾਲ, ਇਹ ਵਿਡੀਓ ਪ੍ਰੋਫ਼ੈਸ਼ਨਲ ਲੋਕਾਂ ਵੱਲੋਂ ਬਣਾਇਆ ਗਿਆ ਹੈ, ਕ੍ਰਿਪਾ ਕਰ ਕੇ ਇਸ ਨੂੰ ਘਰ 'ਚ ਟ੍ਰਾਈ ਨਾ ਕਰਿਓ।