ਪੰਜਾਬੀ ਗਾਇਕ ਕਰਨ ਔਜਲਾ ਪਹੁੰਚਿਆ ਜੇਲ੍ਹ...ਪੜ੍ਹੋ ਫਿਰ ਅੱਗੇ ਕੀ ਹੋਇਆ
ਲੁਧਿਆਣਾ,9 ਅਪ੍ਰੈਲ,2021: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਲੁਧਿਆਣਾ ਜੇਲ੍ਹ ਪਹੁੰਚੇ। ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀਆ ਤਸਵੀਰਾਂ ਸਾਹਮਣੇ ਆਈਆਂ । ਜਿਨ੍ਹਾਂ ਵਿਚ ਕਰਨ ਔਜਲਾ ਲੋਕਾਂ ਨਾਲ ਤਸਵੀਰਾਂ ਖਿਚਵਾਉਂਦਾ ਹੋਇਆ ਨਜ਼ਰ ਆਇਆ।
ਕਰਨ ਔਜਲਾ 8 ਕਾਰਾਂ ਵਿਚ ਸਵਾਰ ਹੋ ਕੇ ਜੇਲ੍ਹ ਪਹੁੰਚਿਆ। ਜੇਲ੍ਹ ਵਿਚ ਜਾਣ ਦਾ ਕੀ ਕਾਰਨ ਸੀ ਇਸ ਬਾਰੇ ਖੁਲਾਸਾ ਤਾਂ ਨਹੀਂ ਹੋ ਸਕਿਆ ਪਰ ਜੇਲ ਸੁਪਰਡੈਂਟ ਨੇ ਕਿਹਾ ਕਿ ਕਰਨ ਔਜਲਾ ਤੇ ਉਸਦਾ ਪੁੱਤਰ ਦੋਸਤ ਨੇ।
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਨਸ਼ਾ ਤਸਕਰ ਗੁਰਦੀਪ ਰਾਣੋ ਵੀ ਬੰਦ ਹੈ,ਜਿਸਦੀ ਕੋਠੀ ਵਿਚ ਸਿੰਗਰ ਕਰਨ ਔਜਲਾ ਸ਼ੂਟਿੰਗ ਕਰਦਾ ਰਿਹਾ। ਗੁਰਦੀਪ ਰਾਣੋ ਨੂੰ ਐਸ ਟੀ ਐਫ ਨੇ ਕਰੋੜਾਂ ਦੀ ਹੈਰੋਇਨ,ਡਰੱਗ ਮਨੀ ਤੇ 13 ਲਗਜ਼ਰੀ ਗੱਡੀਆਂ ਦੇ ਨਾਲ ਫੜਿਆ ਸੀ। ਇਸ ਮਾਮਲੇ ਵਿਚ ਡੀਜੀਪੀ ਨੇ 5 ਪੁਲਿਸ ਅਫਸਰਾਂ ਨੂੰ ਸਸਪੈਂਡ ਵੀ ਕੀਤਾ ਸੀ। ਜਿਨ੍ਹਾਂ ਵਿਚ ਪਰਮਰਾਜ ਸਿੰਘ ਉਮਰਾਨੰਗਲ ਦਾ ਨਾਮ ਵੀ ਸ਼ਾਮਲ ਹੈ।