ਸੰਜੀਵ ਸੂਦ
ਲੁਧਿਆਣਾ, 11 ਅਪ੍ਰੈਲ 2021 - ਫਿਲਮ ਅਦਾਕਾਰ ਸਤੀਸ਼ ਕੌਲ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ, ਅੱਜ ਉਹਨਾਂ ਦਾ ਅੰਤਿਮ ਸਸਕਾਰ ਲੁਧਿਆਣਾ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਫਿਲਮ ਅਦਾਕਾਰ ਸਤੀਸ਼ ਕੌਲ ਦੀ ਬਿਮਾਰੀ ਕਾਰਨ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਿਸ ਕਾਰਨ ਉਸਦਾ ਅੱਜ ਅੰਤਿਮ ਸਸਕਾਰ ਲੁਧਿਆਣਾ ਦੇ ਮਾਡਲ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ ਜਿਸ ਕਰਨ ਕੁੱਝ ਲੋਕਾਂ ਦੀ ਹਾਜ਼ਰੀ ਵਿੱਚ ਹੀ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਦੌਰਾਨ ਭੈਣ ਸੱਤਿਆ ਦੇਵੀ ਅਤੇ ਸਤੀਸ਼ ਕੌਲ ਦੇ ਬੇਟੇ ਨੇ ਕਿਹਾ ਕਿ ਬਿਮਾਰੀ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਅਤੇ ਅੱਜ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ, ਇਸ ਦੌਰਾਨ, ਉਹਨਾਂ ਨੇ ਕਿਹਾ ਕਿ ਉਸਨੂੰ ਕਈ ਮਸ਼ਹੂਰ ਹਸਤੀਆਂ ਦਾ ਫੋਨ ਆਉਂਦਾ ਸੀ। ਪਰ ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਅਦਾਕਾਰ ਦਾ ਕੋਈ ਫੋਨ ਨਹੀਂ ਆਇਆ। ਉਸਨੇ ਕਿਹਾ ਕਿ ਸਰਕਾਰ ਨੇ ਜ਼ਰੂਰ ਮਦਦ ਦਿੱਤੀ ਹੈ ਪਰ ਕਿਸੇ ਅਦਾਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਗਈ।